ਛੱਤੀਸਗੜ੍ਹ: ਰਾਏਪੁਰ ’ਚ ਕੋਰੋਨਾ ਦਾ ਕਹਿਰ, 10 ਦਿਨਾਂ ਤਕ ਪੂਰੀ ਤਰ੍ਹਾਂ ਤਾਲਾਬੰਦੀ ਦਾ ਐਲਾਨ

04/07/2021 5:40:46 PM

ਰਾਏਪੁਰ– ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਨੂੰ ਕੰਟੇਨਮੈਂਟ ਜ਼ੋਨ ਐਲਾਨ ਕਰ ਦਿੱਤਾ ਗਿਆ ਹੈ। ਰਾਏਪੁਰ ’ਚ 10 ਦਿਨਾਂ ਲਈ ਪੂਰੀ ਤਰ੍ਹਾਂ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਤਾਲਾਬੰਦੀ 9 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ’ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸੇ ਨੂੰ ਵੇਖਦੇ ਹੋਏ ਸੂਬਾ ਸਰਕਾਰ ਨੇ 9 ਤੋਂ 19 ਅਪ੍ਰੈਲ ਤਕ ਪੂਰੀ ਤਰ੍ਹਾਂ ਤਾਲਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਸਰਕਾਰ ਨੇ ਇਹ ਫੈਸਲਾ ਇਕ ਦਿਨ ’ਚ ਰਿਕਾਰਡ 2821 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲਿਆ ਹੈ। ਪਿਛਲੇ 24 ਘੰਟਿਆਂ ’ਚ ਰਾਏਪੁਰ ’ਚ ਖਤਰਨਾਕ ਵਾਇਰਸ ਨਾਲ 26 ਲੋਕਾਂ ਦੀ ਮੌਤ ਹੋ ਗਈ ਹੈ। ਰਾਜਧਾਨੀ ’ਚ ਪਹਿਲੀ ਮੌਤ 29 ਮਈ ਨੂੰ ਹੋਈ ਸੀ। ਕਲੈਕਟਰ ਐੱਸ. ਭਾਰਤੀ ਦਾਸਨ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਇਸ ਦੌਰਾਨ ਜ਼ਿਲ੍ਹੇ ਦੀਆਂ ਸਾਰੀਆਂ ਸਰਹੱਦਾਂ ਸੀਲ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਦੁੱਧ ਦੀ ਸਪਲਾਈ ਲਈ ਸਮਾਂ ਤੈਅ ਕੀਤਾ ਗਿਆ ਹੈ। ਸ਼ਰਾਬ ਦੀਆਂ ਦੁਕਾਨਾਂ, ਸੈਰ-ਸਪਾਟੇ ਵਾਲੀਆਂ ਥਾਵਾਂ, ਸਰਕਾਰੀ ਅਤੇ ਪ੍ਰਾਈਵੇਟ ਦਫਤਰ ਬੰਦ ਰਹਿਣਗੇ। 

ਇਹ ਵੀ ਪੜ੍ਹੋ– ਕੋਰੋਨਾ: ਸੂਰਤ ’ਚ ਵੱਡੀ ਲਾਪਰਵਾਹੀ, ਕੂੜਾ ਢੋਹਣ ਵਾਲੀ ਗੱਡੀ ’ਚ ਭੇਜੇ ਵੈਂਟੀਲੇਟਰ

ਤਾਲਾਬੰਦੀ ਦੌਰਾਨ ਇਨ੍ਹਾਂ ਨਿਯਮਾਂ ਦਾ ਕਰਨਾ ਹੋਵੇਗਾ ਪਾਲਨ
- ਰਾਏਪੁਰ ’ਚ ਐਂਟਰੀ ਕਰਨ ਵਾਲੇ ਯਾਤਰੀ ਨੂੰ ਈ-ਪਾਸ ਵਿਖਾਉਣਾ ਹੋਵੇਗਾ।
- ਕੋਰੋਨਾ ਟੀਕਾਕਰਨ ਲਈ ਲੋਕਾਂ ਨੂੰ ਛੋਟ ਦਿੱਤੀ ਜਾਵੇਗੀ। 
- ਸਾਰੇ ਥਾਰਮਿਕ ਸਥਾਨ ਬੰਦ ਰਹਿਣਗੇ।
- ਸ਼ਹਿਰ ਦੀਆਂ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ।
- ਐਮਰਜੈਂਸੀ ’ਚ ਚਾਰ ਪਹੀਆ ਵਾਹਨ, ਆਟੋ ’ਚ ਡਰਾਈਵਰ ਸਮੇਤ ਤਿੰਨ  ਲੋਕ ਬੈਠ ਸਕਣਗੇ।
- ਮੀਡੀਆ ਕਰਮਚਾਰੀ ਘਰੋਂ ਹੀ ਕੰਮ ਕਰਨਗੇ। ਐਮਰਜੈਂਸੀ ਦੀ ਹਾਲਤ ’ਚ ਦਫਤਰ ਆਉਣ ਲਈ ਆਈ.ਡੀ. ਕਾਰਡ ਵਿਖਾਉਣਾ ਹੋਵੇਗਾ। 
- ਸਿਰਫ ਦੁੱਧ, ਪੈਟਰੋਲ ਪੰਪ ਅਤੇ ਮੈਡੀਕਲ ਸੇਵਾਵਾਂ ਹੀ ਚਾਲੂ ਰਹਿਣਗੀਆਂ। 
- ਬਿਨਾਂ ਕਾਰਨ ਵਾਹਨਾਂ ਦੀ ਵਰਤੋਂ ਕਰਨ ’ਤੇ 15 ਦਿਨਾਂ ਲਈ ਜ਼ਬਤ ਹੋਣਗੇ ਵਾਹਨ।
- ਰੇਲਵੇ ਸਟੇਸ਼ਨ ਅਤੇ ਏਅਰਪੋਰਟ ਲਈ ਟੈਕਸੀ ਸੇਵਾਵਾਂ ਚਾਲੂ ਰਹਿਣਗੀਆਂ।

ਇਹ ਵੀ ਪੜ੍ਹੋ– ਮਾਸਕ ਨਾ ਪਹਿਨਣ ’ਤੇ ਪੁਲਸ ਨੇ 11 ਸਾਲਾ ਬੱਚੇ ਸਾਹਮਣੇ ਬੇਰਹਿਮੀ ਨਾਲ ਕੁੱਟਿਆ ਪਿਤਾ (ਵੀਡੀਓ)

ਦੁੱਧ ਦੀ ਸਪਲਾਈ ਦਾ ਸਮਾਂ
ਦੁੱਧ ਦੀ ਸਪਲਾਈ ਅਤੇ ਅਖਬਾਰਾਂ ਵੰਡਣ ਦਾ ਸਮਾਂ ਸਵੇਰੇ 6 ਵਜੇ ਤੋਂ 8 ਵਜੇ ਅਤੇ ਸ਼ਾਮ 5 ਵਜੇ ਤੋਂ 6:30 ਵਜੇ ਤਕ ਹੋਵੇਗਾ। ਦੁੱਧ ਦੀ ਸਪਲਾਈ ਲਈ ਦੁਕਾਨਾਂ ਨਹੀਂ ਖੋਲ੍ਹੀਆਂ ਜਾਣਗੀਆਂ। ਦੁਕਾਨ ਦੇ ਸਾਹਮਣੇ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਦੁੱਧ ਦੀ ਸਪਲਾਈ ਕੀਤੀ ਜਾਵੇਗੀ। 

ਨੋਟ: ਇਸ ਖਬਰ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Rakesh

Content Editor

Related News