ਛੱਤੀਸਗੜ੍ਹ ''ਚ ਨਕਸਲੀਆਂ ਨਾਲ ਮੁਕਾਬਲਾ, 4 ਪੁਲਸ ਮੁਲਾਜ਼ਮ ਸ਼ਹੀਦ
Thursday, Jan 25, 2018 - 09:51 AM (IST)

ਰਾਏਪੁਰ— ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲੇ ਵਿਚ ਬੁੱਧਵਾਰ ਨਕਸਲੀਆਂ ਨਾਲ ਹੋਏ ਇਕ ਮੁਕਾਬਲੇ ਦੌਰਾਨ 4 ਪੁਲਸ ਮੁਲਾਜ਼ਮ ਸ਼ਹੀਦ ਹੋ ਗਏ ਅਤੇ 8 ਹੋਰ ਜ਼ਖਮੀ ਹੋ ਗਏ। ਪੁਲਸ ਦੇ ਵਿਸ਼ੇਸ਼ ਆਈ. ਜੀ. ਅਵਸਥੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਾਰਾਇਣਪੁਰ ਦੇ ਪੁਲਸ ਮੁਖੀ ਨੇ ਖੇਤਰ 'ਚ ਨਕਸਲੀਆਂ ਦੀ 6 ਨੰਬਰ ਕੰਪਨੀ ਦੇ ਮੌਜੂਦ ਹੋਣ ਬਾਰੇ ਇਕ ਖੁਫੀਆ ਸੂਚਨਾ ਮਿਲਣ ਪਿੱਛੋਂ ਆਪ੍ਰੇਸ਼ਨ ਲਾਂਚ ਕੀਤਾ ਸੀ। ਜਵਾਨ ਸੰਘਣੇ ਜੰਗਲ ਵਿਚ ਆਪ੍ਰੇਸ਼ਨ ਲਈ ਜਾ ਰਹੇ ਸਨ ਕਿ ਉਨ੍ਹਾਂ ਦਾ ਨਕਸਲੀਆਂ ਨਾਲ ਮੁਕਾਬਲਾ ਹੋ ਗਿਆ।
1 ਘੰਟੇ ਤਕ ਚੱਲੇ ਮੁਕਾਬਲੇ ਦੌਰਾਨ 4 ਪੁਲਸ ਮੁਲਾਜ਼ਮ ਸ਼ਹੀਦ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਵਿਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਨਕਸਲੀਆਂ ਦੇ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਹੈ।