ਸੀਆ ਧਰਮਗੁਰੂ ਦਾ ਵੱਡਾ ਬਿਆਨ : ਯੂ.ਪੀ. ''ਚ ਹੋ ਸਕਦਾ ਸੰਪਰਦਾਇਕ ਦੰਗਾ
Friday, Jan 12, 2018 - 04:33 PM (IST)

ਲਖਨਊ— ਸੀਆ ਧਰਮ ਗੁਰੂ ਜੱਵਾਦ ਨੇ ਸੀਆ ਵਕਫ ਬੋਰਡ ਦੇ ਚੇਅਰਮੈਨ ਵਸੀਮ ਰਿਜਵੀ ਵੱਲੋਂ ਮਦਰੱਸੇ 'ਤੇ ਲਗਾਏ ਗਏ ਦੋਸ਼ 'ਤੇ ਸਖ਼ਤ ਪ੍ਰਕਿਰਿਆ ਪ੍ਰਗਟ ਕੀਤੀ ਹੈ। ਮੌਲਾਨਾ ਸੈਯਦ ਕਲਬੇ ਜੱਵਾਦ ਨੇ ਕਿਹਾ ਹੈ ਕਿ ਸੀਆ ਭਾਈਚਾਰਾ ਵਸੀਮ ਰਿਜਵੀ ਦੇ ਬੇਬੁਨਿਆਦ ਬਿਆਨਾਂ ਦੀ ਨਿੰਦਾ ਕਰਦਾ ਹੈ।
ਇਸ ਦੌਰਾਨ ਮੌਲਾਨਾ ਨੇ ਯੂ.ਪੀ. ਸਰਕਾਰ ਨੂੰ ਸਵਾਲ ਪੁੱਛਿਆ ਕਿ ਆਖਿਰ ਸਰਕਾਰ ਵੱਲੋਂ ਵਸੀਮ ਰਿਜਵੀ ਨੂੰ ਖੁੱਲ੍ਹ ਮਿਲਣ ਦਾ ਕਾਰਨ ਕੀ ਹੈ? ਅਜੇ ਤੱਕ ਉਨ੍ਹਾਂ ਖਿਲਾਫ ਪੁਲਸ ਨੇ ਚਾਰਜਸ਼ੀਟ ਦਾਖਲ ਕਿਉਂ ਨਹੀਂ ਕੀਤੀ ਹੈ, ਜਦੋਂਕਿ ਉਸ ਦਾ ਅਪਰਾਧ ਅਤੇ ਭ੍ਰਿਸ਼ਟਾਚਾਰ ਸਾਬਿਤ ਹੋ ਚੁੱਕਿਆ ਹੈ। ਮੌਲਾਨਾ ਨੇ ਜ਼ਿਆਦਾਤਰ ਸਖ਼ਤ ਵੱਡਾ ਰੁਖ ਅਪਣਾਉਂਦੇ ਹੋਏ ਕਿਹਾ ਕਿ ਅਜਿਹੇ ਬਿਆਨਾਂ ਨਾਲ ਦੇਸ਼ ਦਾ ਮਾਹੌਲ ਖਰਾਬ ਹੋ ਸਕਦਾ ਹੈ ਅਤੇ ਪ੍ਰਦੇਸ਼ 'ਚ ਦੰਗਿਆਂ ਦੀ ਸਥਿਤੀ ਪੈਦਾ ਹੋ ਸਕਦੀ ਹੈ।
ਮੌਲਾਨਾ ਨੇ ਕਿਹਾ ਹੈ ਕਿ ਜੇਕਰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵਸੀਮ ਰਿਜਵੀ ਖਿਲਾਫ ਵੱਡੀ ਕਾਰਵਾਈ ਨਹੀਂ ਕਰਦੇ ਹਨ ਤਾਂ ਅਸੀਂ ਲਖਨਊ ਤੋਂ ਦਿੱਲੀ ਤੱਕ ਵਿਰੋਧ ਕਰਨ 'ਤੇ ਮਜ਼ਬੂਰ ਹੋਵਾਂਗੇ। ਮੌਲਾਨਾ ਨੇ ਕਿਹਾ ਹੈ ਕਿ ਪੰਜ ਸਾਲ ਤੱਕ ਮਦਰੱਸੇ ਆਜਮ ਖਾਨ ਦੇ ਅਧੀਨ ਰਹੇ ਤਾਂ ਇਸ ਦਾ ਮਤਲਬ ਹੈ ਕਿ ਆਜਮ ਖ਼ਾਨ ਦੇ ਸਮੇਂ ਤੋਂ ਅੱਤਵਾਦੀ ਬਣਾਏ ਜਾ ਰਹੇ ਹਨ। ਉਨ੍ਹਾਂ ਨੇ ਸੀਆ ਮਦਰੱਸਿਆਂ ਦੇ ਜਿੰਮੇਵਾਰਾਂ ਨੂੰ ਵੀ ਕਿਹਾ ਹੈ ਕਿ ਉਹ ਇਸ ਮਾਮਲੇ 'ਤੇ ਕਿਉਂ ਚੁੱਪ ਹਨ।
ਜ਼ਿਕਰਯੌਗ ਹੈ ਕਿ ਸੀਆ ਸੈਂਟਰਲ ਵਕਫ ਬੋਰਡ ਦੇ ਪ੍ਰਧਾਨ ਵਸੀਮ ਰਿਜਵੀ ਨੇ ਕਿਹਾ ਹੈ ਕਿ ਮਦਰੱਸਿਆਂ ਦੀ ਸਿੱਖਿਆ ਮੁਸਲਿਮ ਬੱਚਿਆਂ ਨੂੰ ਸਮਾਜ ਦੀ ਮੁੱਖ ਧਾਰਾ ਤੋਂ ਦੂਰ ਕਰ ਰਹੀ ਹੈ। ਮਦਰੱਸਿਆਂ ਨੂੰ ਮਿਲਣ ਵਾਲੀ ਫੰਡਿੰਗ 'ਤੇ ਸਵਾਲ ਚੁੱਕਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕੋਲ ਅੱਤਵਾਦੀ ਸੰਗਠਨਾਂ ਤੋਂ ਪੈਸਾ ਆ ਰਿਹਾ ਹੈ। ਇਨ੍ਹਾਂ ਹੀ ਨਹੀਂ ਰਿਜਵੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੱਤ ਲਿਖ ਕੇ ਮਦਰੱਸਿਆਂ ਨੂੰ ਖਤਮ ਕਰਨ ਦੀ ਪੈਰਵੀ ਕੀਤੀ ਹੈ।