ਕਾਂਗਰਸੀ ਵਿਧਾਇਕ ਦੀ ‘ਜਬਰ-ਜ਼ਨਾਹ ਦਾ ਮਜ਼ਾ ਲਵੋ’ ਟਿੱਪਣੀ ’ਤੇ ਹੰਗਾਮਾ, ਸਮ੍ਰਿਤੀ ਨੇ ਲੋਕ ਸਭਾ ’ਚ ਉਠਾਇਆ ਮੁੱਦਾ
Sunday, Dec 19, 2021 - 12:10 AM (IST)
ਬੇਲਗਾਵੀ/ਨਵੀਂ ਦਿੱਲੀ – ਕਰਨਾਟਕ ਵਿਧਾਨ ਸਭਾ ’ਚ ਕਾਂਗਰਸ ਦੇ ਸੀਨੀਅਰ ਵਿਧਾਇਕ ਤੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਕੇ. ਆਰ. ਰਮੇਸ਼ ਕੁਮਾਰ ਦੀ ‘ਜਦੋਂ ਜਬਰ-ਜ਼ਨਾਹ ਲਾਜ਼ਮੀ ਹੋਵੇ ਤਾਂ ਇਸ ਦਾ ਮਜ਼ਾ ਲਵੋ’ ਟਿੱਪਣੀ ’ਤੇ ਦੇਸ਼ ਭਰ ਵਿਚ ਹੰਗਾਮਾ ਮਚ ਗਿਆ ਹੈ। ਕਾਂਗਰਸੀ ਨੇਤਾ ਦੀ ਇਸ ਟਿੱਪਣੀ ਦੀ ਨਾ ਸਿਰਫ ਲੋਕ ਸਭਾ ’ਚ ਨਿੰਦਾ ਕੀਤੀ ਗਈ, ਸਗੋਂ ਖੁਦ ਉਨ੍ਹਾਂ ਦੀ ਪਾਰਟੀ ਨੇ ਵੀ ਇਸ ਟਿੱਪਣੀ ਨੂੰ ਗੈਰ-ਸਵੀਕਾਰਯੋਗ ਤੇ ਅਸੰਵੇਦਨਸ਼ੀਲ ਦੱਸਿਆ ਅਤੇ ਸਖਤ ਨਿੰਦਾ ਕੀਤੀ। ਕੌਮੀ ਮਹਿਲਾ ਕਮਿਸ਼ਨ ਨੇ ਵੀ ਇਸ ਟਿੱਪਣੀ ’ਤੇ ਸਖਤ ਇਤਰਾਜ਼ ਪ੍ਰਗਟਾਇਆ।
ਇਹ ਵੀ ਪੜ੍ਹੋ - ਕਰਨਾਟਕ ਦੇ ਦੋ ਇੰਸਟੀਚਿਊਟ 'ਚ ਕੋਰੋਨਾ ਦਾ ਧਮਾਕਾ, 33 ਮਾਮਲੇ ਆਏ ਸਾਹਮਣੇ, ਪੰਜ ਓਮੀਕਰੋਨ ਪਾਜ਼ੇਟਿਵ
ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੇ ਇਸ ਟਿੱਪਣੀ ਦਾ ਵਿਸ਼ਾ ਲੋਕ ਸਭਾ ਵਿਚ ਉਠਾਇਆ ਅਤੇ ਕਿਹਾ ਕਿ ਵਿਰੋਧੀ ਪਾਰਟੀ ਨੂੰ ਆਪਣੇ ਇਸ ਨੇਤਾ ਨੂੰ ਨਿਆਂ ਦੇ ਘੇਰੇ ਵਿਚ ਲਿਆਉਣਾ ਚਾਹੀਦਾ ਹੈ। ਕੇਂਦਰੀ ਮੰਤਰੀ ਨੇ ਕਾਂਗਰਸ ਦਾ ਨਾਂ ਲਏ ਬਿਨਾਂ ਕਿਹਾ ਕਿ ਜੇ ਤੁਸੀਂ ਔਰਤਾਂ ਦਾ ਸਤਿਕਾਰ ਕਰਦੇ ਹੋ ਤਾਂ ਉਸ ਵਿਧਾਇਕ ਦੀ ਨਿੰਦਾ ਕਰੋ ਜਿਸ ਨੇ ਕਿਹਾ ਹੈ ਕਿ ਜੇ ਜਬਰ-ਜ਼ਨਾਹ ਹੁੰਦਾ ਹੈ ਤਾਂ ਉਸ ਦਾ ਮਜ਼ਾ ਲੈਣਾ ਚਾਹੀਦਾ ਹੈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡ੍ਰਾ ਨੇ ਟਵੀਟ ਕੀਤਾ–‘‘ਮੈਂ ਕੇ. ਆਰ. ਰਮੇਸ਼ ਦੇ ਬਿਆਨ ਦੀ ਪੂਰੀ ਤਰ੍ਹਾਂ ਨਿੰਦਾ ਕਰਦੀ ਹਾਂ। ਇਹ ਗੈਰ-ਸਵੀਕਾਰਯੋਗ ਹੈ ਕਿ ਕੋਈ ਕਿਵੇਂ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕਰ ਸਕਦਾ ਹੈ।’’
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।