ਆਮ ਲੋਕਾਂ ਨੂੰ 2022 ਤੱਕ ਕਰਨੀ ਪਵੇਗੀ ਕੋਰੋਨਾ ਵੈਕਸੀਨ ਦੀ ਉਡੀਕ, ਜਾਣੋ ਵਜ੍ਹਾ

Sunday, Nov 08, 2020 - 04:20 PM (IST)

ਆਮ ਲੋਕਾਂ ਨੂੰ 2022 ਤੱਕ ਕਰਨੀ ਪਵੇਗੀ ਕੋਰੋਨਾ ਵੈਕਸੀਨ ਦੀ ਉਡੀਕ, ਜਾਣੋ ਵਜ੍ਹਾ

ਨਵੀਂ ਦਿੱਲੀ— ਅਖਿਲ ਭਾਰਤੀ ਆਯੁਵਿਗਿਆਨ ਸੰਸਥ (ਏਮਜ਼) ਦਿੱਲੀ ਦੇ ਡਾਇਰੈਕਟਰ ਅਤੇ ਦੇਸ਼ 'ਚ ਕੋਰੋਨਾ ਮਹਾਮਾਰੀ ਦੇ ਪ੍ਰਬੰਧਨ ਲਈ ਗਠਿਤ ਨੈਸ਼ਨਲ ਟਾਸਕ ਫੋਰਸ ਦੇ ਮੈਂਬਰ ਡਾ. ਰਣਦੀਪ ਗੁਲੇਰੀਆ ਨੇ ਵੈਕਸੀਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਡਾ. ਗੁਲੇਰੀਆ ਮੁਤਾਬਕ ਆਮ ਲੋਕਾਂ ਨੂੰ ਕੋਰੋਨਾ ਵੈਕਸੀਨ ਲਈ ਸਾਲ 2022 ਤੱਕ ਉਡੀਕ ਕਰਨੀ ਪਵੇਗੀ। ਇਕ ਟੀ. ਵੀ. ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਗੁਲੇਰੀਆ ਨੇ ਕਿਹਾ ਕਿ ਆਮ ਲੋਕਾਂ ਨੂੰ ਸਾਲ 2022 ਤੱਕ ਕੋਰੋਨਾ ਵੈਕਸੀਨ ਦੀ ਡੋਜ਼ ਲੈਣ ਲਈ ਉਡੀਕ ਕਰਨੀ ਹੋਵੇਗੀ। ਉਨ੍ਹਾਂ ਨੇ ਇਸ ਦੇ ਪਿੱਛੇ ਦੀ ਵਜ੍ਹਾ ਦੱਸਿਆ ਕਿ ਭਾਰਤੀ ਬਾਜ਼ਾਰ ਵਿਚ ਕੋਰੋਨਾ ਲਈ ਕਾਰਗਰ ਵੈਕਸੀਨ ਉਪਲੱਬਧ ਹੋਣ 'ਚ ਹੀ ਇਕ ਸਾਲ ਤੋਂ ਵਧੇਰੇ ਸਮਾਂ ਲੱਗ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੀ ਆਬਾਦੀ ਬਹੁਤ ਜ਼ਿਆਦਾ ਹੈ ਅਤੇ ਬਾਜ਼ਾਰ ਤੋਂ ਕੋਰੋਨਾ ਵੈਕਸੀਨ ਕਿਵੇਂ ਇਕ ਫਲੂ ਵੈਕਸੀਨ ਵਾਂਗ ਖਰੀਦੀ ਜਾ ਸਕੇ, ਇਹ ਜਾਣਨ 'ਚ ਸਮਾਂ ਲੱਗੇਗਾ। ਇਸ ਤੋਂ ਬਾਅਦ ਹੀ ਇਸ ਬਾਰੇ ਸਥਿਤੀ ਸਾਫ ਹੋ ਸਕੇਗੀ। ਇਹ ਸਾਲ 2021 ਦੇ ਅਖ਼ੀਰ ਤੱਕ ਜਾਂ ਸਾਲ 2022 ਦੀ ਸ਼ੁਰੂਆਤ ਤੱਕ ਹੀ ਸੰਭਵ ਹੋਵੇਗਾ। 

ਇਹ ਵੀ ਪੜ੍ਹੋ: ਫਤਿਹਵੀਰ ਦੀ ਯਾਦ ਨੂੰ ਤਾਜ਼ਾ ਕਰ ਗਿਆ 'ਪ੍ਰਹਿਲਾਦ', 90 ਘੰਟੇ ਲੜਦਾ ਰਿਹੈ ਜ਼ਿੰਦਗੀ ਤੇ ਮੌਤ ਦੀ ਜੰਗ

ਕੋਰੋਨਾ ਵੈਕਸੀਨ ਤਿਆਰ ਹੋਣ ਤੋਂ ਬਾਅਦ ਦੇਸ਼ 'ਚ ਚੁਣੌਤੀਆਂ ਦੇ ਸਵਾਲ 'ਤੇ ਡਾ. ਗੁਲੇਰੀਆ ਨੇ ਕਿਹਾ ਕਿ ਮੁੱਖ ਫੋਕਸ ਇਸ ਦੀ ਵੰਡ 'ਤੇ ਹੋਵੇਗੀ, ਤਾਂ ਕਿ ਇਹ ਦੇਸ਼ ਦੇ ਸਾਰੇ ਹਿੱਸਿਆਂ 'ਚ ਪਹੁੰਚ ਸਕੇ। ਉਨ੍ਹਾਂ ਨੇ ਕਿਹਾ ਕਿ ਵੈਕਸੀਨ ਦੀ ਉੱਚਿਤ ਸੂਈਆਂ ਦੀ ਵਿਵਸਥਾ ਦੇ ਨਾਲ ਦੇਸ਼ ਦੇ ਦੂਰ-ਦੁਰਾਡੇ ਦੇ ਹਿੱਸਿਆਂ ਤੱਕ ਪਹੁੰਚਾਉਣਾ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਇਸ ਤੋਂ ਅਗਲੀ ਚੁਣੌਤੀ ਵੈਕਸੀਨ ਦੀ ਸਥਿਤੀ ਦਾ ਪਤਾ ਲਾਉਣਾ ਹੋਵੇਗਾ, ਜੋ ਇਸ ਦੇ ਬਾਅਦ ਆਵੇਗੀ ਅਤੇ ਪਹਿਲੀ ਤੋਂ ਵਧੇਰੇ ਅਸਰਦਾਰ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਚੋਣ ਕਰਨਾ ਵੀ ਬਹੁਤ ਜ਼ਰੂਰੀ ਹੋਵੇਗਾ ਕਿ ਕਿਵੇਂ ਵੈਕਸੀਨ 'ਏ' ਦਿੱਤੀ ਜਾਵੇ ਅਤੇ ਕਿਸ ਲਈ ਵੈਕਸੀਨ 'ਬੀ' ਤੈਅ ਕੀਤੀ ਜਾਵੇ। ਇਸ ਨੂੰ ਲੈ ਕੇ ਬਹੁਤ ਸਾਰੇ ਫ਼ੈਸਲਿਆਂ ਅਤੇ ਬਦਲਾਵਾਂ 'ਚੋਂ ਲੰਘਣਾ ਹੋਵੇਗਾ। 

ਇਹ ਵੀ ਪੜ੍ਹੋ: ਸੋਨੀਆ ਗਾਂਧੀ ਨੇ ਬਾਈਡੇਨ-ਕਮਲਾ ਹੈਰਿਸ ਨੂੰ ਜਿੱਤ ਲਈ ਚਿੱਠੀ ਲਿਖ ਕੇ ਦਿੱਤੀ ਵਧਾਈ

ਜ਼ਿਕਰਯੋਗ ਹੈ ਕਿ ਦੇਸ਼ ਵਿਚ ਹੁਣ ਤੱਕ ਕੁੱਲ 85,07,754 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹੋ ਚੁੱਕੇ ਹਨ, ਜਿਨ੍ਹਾਂ 'ਚੋਂ 78,68,968 ਮਰੀਜ਼ ਸਿਹਤਯਾਬ ਹੋਏ ਹਨ ਅਤੇ 1,26,121 ਪੀੜਤਾਂ ਨੇ ਦਮ ਤੋੜਿਆ ਹੈ। ਫਿਲਹਾਲ ਦੇਸ਼ ਵਿਚ ਕੋਰੋਨਾ ਦੇ 5,12,665 ਸਰਗਰਮ ਕੇਸ ਹਨ।

ਇਹ ਵੀ ਪੜ੍ਹੋ: ਗਰਲਫਰੈਂਡ ਦੇ ਸ਼ੌਕ ਪੁੰਗਾਉਣ ਲਈ ਨੌਕਰ ਨੇ ਆਪਣੇ ਮਾਲਕ ਜੋੜੇ ਦਾ ਕੀਤਾ ਕਤਲ, ਪੁਲਸ ਨੇ ਕੀਤੇ ਖ਼ੁਲਾਸੇ


author

Tanu

Content Editor

Related News