ਸੰਸਦ 'ਚ ਹੰਗਾਮੇ ਦੀ ਜਾਂਚ ਲਈ ਕਮੇਟੀ ਗਠਿਤ, ਸਪੀਕਰ ਕਰਨਗੇ ਪ੍ਰਧਾਨਗੀ

03/06/2020 4:24:25 PM

ਨਵੀਂ ਦਿੱਲੀ—ਲੋਕ ਸਭਾ 'ਚ ਲਗਾਤਾਰ ਵੱਧ ਰਹੇ ਹੰਗਾਮੇ ਨੂੰ ਲੈ ਕੇ ਸਪੀਕਰ ਨੇ ਇਕ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਨੂੰ 2 ਮਾਰਚ ਤੋਂ 5 ਮਾਰਚ ਦੌਰਾਨ ਸਦਨ ਦੀ ਕਾਰਵਾਈ ਦੌਰਾਨ ਵਾਪਰੇ ਹੰਗਾਮਾ ਦਾ ਬਿਓਰਾ ਦੇਣਾ ਹੈ। ਇਸ ਕਮੇਟੀ ਦੀ ਪ੍ਰਧਾਨਗੀ ਖੁਦ ਓਮ ਬਿਰਲਾ ਕਰਨਗੇ, ਜਿਸ 'ਚ ਸਾਰੇ ਦਲਾਂ ਦੇ ਪ੍ਰਤੀਨਿਧ ਹੋਣਗੇ।

ਦੱਸ ਦੇਈਏ ਕਿ ਦਿੱਲੀ 'ਚ ਹਿੰਸਾ ਦੇ ਮੁੱਦੇ 'ਤੇ ਰਾਜਸਭਾ 'ਚ ਲਗਾਤਾਰ ਪੰਜਵੇਂ ਦਿਨ ਵੀ ਗਤੀਰੋਧ ਕਾਇਮ ਰਹਿਣ ਨਾਲ ਕਾਰਵਾਈ 'ਚ ਰੁਕਾਵਟ ਬਣੀ ਰਹੀ। ਕਾਂਗਰਸ ਸਮੇਤ ਵੱਖ-ਵੱਖ ਵਿਰੋਧੀ ਦਲਾਂ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਕਾਰਵਾਈ 11 ਮਾਰਚ ਤੱਕ ਮੁਲਤਵੀ ਕਰ ਦਿੱਤੀ ਗਈ। ਕਾਂਗਰਸ, ਡੀ.ਐੱਮ.ਕੇ ,ਤ੍ਰਿਣਾਮੂਲ, ਐੱਸ.ਪੀ ਆਦਿ ਦੇ ਮੈਂਬਰ ਦਿੱਲੀ ਹਿੰਸਾ 'ਤੇ ਹੰਗਾਮਾ ਸ਼ੁਰੂ ਕਰ ਦਿੱਤਾ। ਸਪੀਕਰ ਨੇ ਮੈਂਬਰਾਂ ਨੂੰ ਸ਼ਾਤ ਹੋਣ ਅਤੇ ਆਪਣੇ ਸਥਾਨਾਂ 'ਤੇ ਜਾਣ ਅਤੇ ਸਦਨ ਦੀ ਕਾਰਵਾਈ ਸੁਚਾਰੂ ਰੂਪ ਨਾਲ ਚੱਲਣ ਦੇਣ ਦੀ ਬੇਨਤੀ ਕੀਤੀ। ਸਦਨ 'ਚ ਹੰਗਾਮਾ ਰੁਕਦਾ ਨਾ ਦੇਖ ਕੇ ਬੈਠਕ ਬੁੱਧਵਾਰ ਸਵੇਰੇ ਓ11 ਵਜੇ ਤੱਕ ਲਈ ਮੁਲਤਵੀਂ ਕਰ ਦਿੱਤੀ ਗਈ।

ਜ਼ਿਕਰਯੋਗ ਹੈ ਕਿ  ਸੰਸਦ ਦੇ ਬਜਟ ਸੈਂਸ਼ਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਤੋਂ ਲੋਕ ਸਭਾ 'ਚ ਦਿੱਲੀ ਹਿੰਸਾ 'ਤੇ ਚਰਚਾ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਦੌਰਾਨ ਵਾਪਰੇ ਘਟਨਾਕ੍ਰਮ ਦਾ ਅਧਿਐਨ ਲੋਕ ਸਭਾ ਸਪੀਕਰ ਓਮ ਬਿਰਲਾ ਦੀ ਪ੍ਰਧਾਨਗੀ 'ਚ ਇਕ ਕਮੇਟੀ ਕਰੇਗੀ।

ਪੜ੍ਹੋ ਇਹ ਵੀ: ਦਿੱਲੀ ਹਿੰਸਾ 'ਤੇ ਲੋਕ ਸਭਾ 'ਚ ਵਿਰੋਧੀ ਧਿਰ ਦਾ ਹੰਗਾਮਾ, ਕਾਰਵਾਈ ਬੁੱਧਵਾਰ ਤੱਕ ਮੁਲਤਵੀ


Iqbalkaur

Content Editor

Related News