ਕਮਿਸ਼ਨਰ ਦਫ਼ਤਰ ''ਚੋਂ ਕਠਲ ਚੋਰੀ ਕਰਨ ਦਰੱਖ਼ਤ ''ਤੇ ਚੜ੍ਹਿਆ ਨੌਜਵਾਨ, ਫਿਰ ਜੋ ਹੋਇਆ....

Friday, Jun 27, 2025 - 06:07 PM (IST)

ਕਮਿਸ਼ਨਰ ਦਫ਼ਤਰ ''ਚੋਂ ਕਠਲ ਚੋਰੀ ਕਰਨ ਦਰੱਖ਼ਤ ''ਤੇ ਚੜ੍ਹਿਆ ਨੌਜਵਾਨ, ਫਿਰ ਜੋ ਹੋਇਆ....

ਨੈਸ਼ਨਲ ਡੈਸਕ- ਇਕ ਅਜੀਬੋ-ਗਰੀਬ ਘਟਨਾ 'ਚ ਇਕ ਨੌਜਵਾਨ ਜੋ ਨਸ਼ੇ ਦੀ ਹਾਲਤ ਵਿਚ ਸੀ, ਕਮਿਸ਼ਨਰ ਦਫ਼ਤਰ ਦੇ ਅਪਾਰਟਮੈਂਟ 'ਚ ਲੱਗੇ ਕਠਲ ਦੇ ਦਰੱਖਤ 'ਤੇ ਚੜ੍ਹ ਗਿਆ। ਦਰਅਸਲ ਨੌਜਵਾਨ ਦਰੱਖਤ 'ਤੇ ਚੜ੍ਹ ਕੇ ਕਠਲ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸੰਤੁਲਨ ਗੁਆ ਬੈਠਾ ਅਤੇ ਲਗਭਗ 50 ਫੁੱਟ ਦੀ ਉੱਚਾਈ ਤੋਂ ਡਿੱਗ ਪਿਆ। ਇਹ ਮਾਮਲਾ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦਾ ਹੈ। 

ਜਾਣਕਾਰੀ ਮੁਤਾਬਕ ਨੌਜਵਾਨ ਪੂਰੀ ਤਰ੍ਹਾਂ ਨਸ਼ੇ ਵਿਚ ਸੀ। ਉਹ ਕਮਿਸ਼ਨਰ ਦਫ਼ਤਰ ਦੇ ਅਪਾਰਟਮੈਂਟ ਵਿਚ ਦਾਖ਼ਲ ਹੋ ਗਿਆ ਅਤੇ ਉਥੇ ਖੜ੍ਹੇ ਇਕ ਉੱਚੇ ਕਠਲ ਦੇ ਦਰੱਖਤ 'ਤੇ ਚੜ੍ਹ ਗਿਆ। ਉੱਪਰ ਚੜ੍ਹਨ ਮਗਰੋਂ ਉਹ ਫਲ ਤੋੜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪੈਰ ਫਿਸਲਣ ਕਾਰਨ ਉਹ ਧੜਾਮ ਕਰ ਕੇ ਹੇਠਾਂ ਆ ਡਿੱਗਿਆ। ਡਿੱਗਣ ਕਾਰਨ ਨੌਜਵਾਨ ਦੇ ਸਿਰ, ਪਿੱਠ ਅਤੇ ਪੈਰਾਂ ਵਿੱਚ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

PunjabKesari

ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦਫ਼ਤਰ ਦੀ ਸੁਰੱਖਿਆ ਵਿਚ ਲਾਪ੍ਰਵਾਹੀ ਦੀ ਵੀ ਜਾਂਚ ਹੋ ਰਹੀ ਹੈ ਕਿ ਨਸ਼ੇ ਵਿਚ ਧੁੱਤ ਵਿਅਕਤੀ ਕਿਵੇਂ ਦਫ਼ਤਰ ਅਪਾਰਟਮੈਂਟ ਵਿਚ ਦਾਖਲ ਹੋ ਗਿਆ। ਇਹ ਘਟਨਾ ਨਸ਼ੇ ਦੀ ਲਤ ਦੇ ਭਿਆਨਕ ਨਤੀਜਿਆਂ ਵੱਲ ਧਿਆਨ ਖਿੱਚਦੀ ਹੈ। ਕਠਲ ਚੋਰੀ ਕਰਨ ਦੀ ਇਕ ਨਾਕਾਮ ਕੋਸ਼ਿਸ਼ ਨੇ ਇਕ ਨੌਜਵਾਨ ਦੀ ਜ਼ਿੰਦਗੀ ਖਤਰੇ ਵਿਚ ਪਾ ਦਿੱਤੀ ਹੈ।


author

Tanu

Content Editor

Related News