ਸ਼ਸ਼ੀ ਥਰੂਰ ਦੇ ਇਤਰਾਜ਼ ਮਗਰੋਂ ਕੋਲੰਬੀਆ ਨੇ ''ਆਪਰੇਸ਼ਨ ਸਿੰਦੂਰ'' ਬਾਰੇ ਆਪਣਾ ਬਿਆਨ ਲਿਆ ਵਾਪਸ

Saturday, May 31, 2025 - 04:23 PM (IST)

ਸ਼ਸ਼ੀ ਥਰੂਰ ਦੇ ਇਤਰਾਜ਼ ਮਗਰੋਂ ਕੋਲੰਬੀਆ ਨੇ ''ਆਪਰੇਸ਼ਨ ਸਿੰਦੂਰ'' ਬਾਰੇ ਆਪਣਾ ਬਿਆਨ ਲਿਆ ਵਾਪਸ

ਨਵੀਂ ਦਿੱਲੀ : ਭਾਰਤ ਨੇ ਇੱਕ ਹੋਰ ਅੰਤਰਰਾਸ਼ਟਰੀ ਮੰਚ 'ਤੇ ਆਪਣੀ ਮਜ਼ਬੂਤ ਰਵੱਈਏ ਨਾਲ ਕੂਟਨੀਤਿਕ ਜਿੱਤ ਦਰਜ ਕੀਤੀ ਹੈ। ਕੋਲੰਬੀਆ ਨੇ ਹਾਲ ਹੀ ਵਿੱਚ ਪਾਕਿਸਤਾਨ ਵਿੱਚ ਭਾਰਤ ਵੱਲੋਂ ਚਲਾਏ ਗਏ "ਓਪਰੇਸ਼ਨ ਸਿੰਦੂਰ" ਦੌਰਾਨ ਹੋਈਆਂ ਮੌਤਾਂ 'ਤੇ ਅਫ਼ਸੋਸ ਜਤਾਇਆ ਸੀ। ਹੁਣ ਜਦੋਂ ਆਪਰੇਸ਼ਨ ਸਿੰਦੂਰ ਤਹਿਤ ਸ਼ਸ਼ੀ ਥਰੂਰ ਦੀ ਅਗਵਾਈ ਵਾਲਾ ਭਾਰਤੀ ਡੈਲੀਗੇਸ਼ਨ ਕੋਲੰਬੀਆ ਪੁੱਜਾ ਹੈ ਤਾਂ ਪੂਰਾ ਮਾਮਲਾ ਸਮਝਣ ਮਗਰੋਂ ਕੋਲੰਬੀਆ ਨੇ ਆਪਣਾ ਉਕਤ ਬਿਆਨ ਵਾਪਸ ਲੈ ਲਿਆ ਹੈ। 

ਸ਼ਸ਼ੀ ਥਰੂਰ ਨੇ ਕੋਲੰਬੀਆ ਦੇ ਵਿਦੇਸ਼ ਮੰਤਰੀ ਰੋਸਾ ਯੋਲਾਂਡਾ ਵਿਲਾਵਿਸੇਂਸਿਓ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਭਾਰਤ ਦੀ ਸੁਰੱਖਿਆ ਨੀਤੀ ਅਤੇ ਅੱਤਵਾਦ ਖ਼ਿਲਾਫ ਚੁੱਕੇ ਕਦਮਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਇਹ ਜਾਣ ਕੇ ਕੋਲੰਬੀਆਈ ਵਿਦੇਸ਼ ਮੰਤਰੀ ਨੇ ਮੰਨਿਆ ਕਿ ਉਨ੍ਹਾਂ ਦੀ ਪਹਿਲੀ ਪ੍ਰਤੀਕਿਰਿਆ ਅਧੂਰੀ ਜਾਣਕਾਰੀ 'ਤੇ ਆਧਾਰਤ ਸੀ ਅਤੇ ਹੁਣ ਉਹ ਭਾਰਤ ਦੀ ਸਥਿਤੀ ਨੂੰ ਸਮਝਦੇ ਹੋਏ ਉਹ ਬਿਆਨ ਵਾਪਸ ਲੈ ਰਹੇ ਹਨ। ਉਨ੍ਹਾਂ ਨੇ ਭਵਿੱਖ ਵਿੱਚ ਭਾਰਤ ਲਈ ਮਜ਼ਬੂਤ ਸਮਰਥਨ ਜਤਾਉਣ ਦਾ ਭਰੋਸਾ ਵੀ ਦਿੱਤਾ।

ਇਹ ਵੀ ਪੜ੍ਹੋ- 'ਜੇ ਫ਼ੌਜ ਨੂੰ ਖੁੱਲ੍ਹੀ ਛੁੱਟੀ ਦੇ ਦਿੰਦੇ ਤਾਂ ਪਾਕਿਸਤਾਨ ਦੇ ਹੋ ਜਾਣੇ ਸੀ 4 ਟੁਕੜੇ' ; ਰਾਜਨਾਥ ਸਿੰਘ

ਇਹ ਮਾਮਲਾ ਨਾ ਸਿਰਫ ਭਾਰਤ ਦੀ ਰਣਨੀਤਕ ਪਰਿਪੱਕਤਾ ਨੂੰ ਦਰਸਾਉਂਦਾ ਹੈ, ਸਗੋਂ ਇਹ ਵੀ ਦਿਖਾਉਂਦਾ ਹੈ ਕਿ ਭਾਰਤ ਹੁਣ ਵਿਸ਼ਵ ਮੰਚ 'ਤੇ ਆਪਣੇ ਹੱਕ ਲਈ ਆਵਾਜ਼ ਉਠਾਉਣ ਅਤੇ ਦੁਨੀਆ ਨੂੰ ਅੱਤਵਾਦ ਖ਼ਿਲਾਫ਼ ਆਪਣਾ ਸੰਦੇਸ਼ ਜ਼ਾਹਿਰ ਕਰਨ 'ਚ ਕਿੰਨਾ ਸਫਲ ਹੋ ਰਿਹਾ ਹੈ।

ਇਹ ਵੀ ਪੜ੍ਹੋ- 'ਭਾਰੀ ਬਾਰਿਸ਼ ਮਗਰੋਂ ਆਉਣ ਵਾਲਾ ਹੈ ਹੜ੍ਹ, ਘਰੋਂ ਨਾ ਨਿਕਲਣ ਲੋਕ !', ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News