'ਪਿਤਾ ਦੀ ਵਿਰਾਸਤ ਨੂੰ ਸੰਭਾਲ ਕੇ ਰੱਖੇਗਾ ਕਰਨਲ ਚੇਵਾਂਗ ਰਿਨਚੇਨ ਪੁਲ'

10/22/2019 6:11:28 PM

ਲੇਹ (ਭਾਸ਼ਾ)— ਕਰਨਲ ਚੇਵਾਂਗ ਰਿਨਚੇਨ ਦੇ ਨਾਂ ਤੋਂ ਦੇਸ਼ ਦਾ ਸਭ ਤੋਂ ਉੱਚਾ ਪੁਲ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਹੈ, ਜੋ ਹਰ ਮੌਸਮ ਵਿਚ ਆਵਾਜਾਈ ਲਈ ਖੁੱਲ੍ਹਾ ਰਹੇਗਾ। ਇਸ ਮੌਕੇ 'ਤੇ ਕਰਨਲ ਰਿਨਚੇਨ ਦੀ ਬੇਟੀ ਫੁਨਸਾਂਗ ਆਂਗਮੋ ਨੇ ਆਪਣੇ ਮਰਹੂਮ ਪਿਤਾ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਦੇਸ਼ ਭਗਤ, ਸਰਲ ਅਤੇ ਮਹਾਨ ਯੋਧਾ ਸਨ। ਇੱਥੇ ਦੱਸ ਦੇਈਏ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਚੀਨ ਦੀ ਸਰਹੱਦ ਨਾਲ ਕਰੀਬ 45 ਕਿਲੋਮੀਟਰ ਦੂਰ ਸ਼ਯੋਕ ਨਦੀ 'ਤੇ 1400 ਫੁੱਟ ਲੰਬੇ ਪੁਲ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਮੌਕੇ ਫੌਜ ਮੁਖੀ ਜਨਰਲ ਬਿਪਿਨ ਰਾਵਤ ਅਤੇ ਮਰਹੂਮ ਕਰਨਲ ਰਿਨਚੇਨ ਦੀ ਪੁੱਤਰੀ ਵੀ ਹਾਜ਼ਰ ਸੀ। 62 ਸਾਲਾ ਆਂਗਮੋ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਮਾਣ ਹੈ ਕਿ ਇਸ ਪੁਲ ਦਾ ਨਾਂਅ ਮੇਰੇ ਪਿਤਾ ਦੇ ਨਾਮ 'ਤੇ ਰੱਖਿਆ ਗਿਆ ਹੈ। ਕਰਨਲ ਰਿਨਚੇਨ ਦੀ ਦੋਹਤੀ ਰਿਨਚੇਨ ਡੋਲਕਰ ਵੀ ਸਮਾਰੋਹ ਦਾ ਹਿੱਸਾ ਬਣੀ। ਉਹ 14,650 ਫੁੱਟ ਉੱਚਾਈ 'ਤੇ ਸਥਿਤ ਪੁਲ ਨੂੰ ਦੇਖ ਕੇ ਮੰਤਰ ਮੁਗਧ ਸੀ, ਜਿਸ ਨੂੰ ਉਨ੍ਹਾਂ ਦੇ ਨਾਨਾ ਦੇ ਨਾਮ 'ਤੇ ਜਾਣਿਆ ਜਾਵੇਗਾ। 

Image result for Colonel Chewang Rinchen Bridge

ਡੋਲਕਰ ਨੇ ਦੱਸਿਆ ਕਿ ਉਸ ਦੇ ਨਾਨਾ ਜੀ ਦੇ ਨਾਮ 'ਤੇ ਹੀ ਉਸ ਦਾ ਨਾਮ ਰੱਖਿਆ ਗਿਆ। ਮਾਂ-ਬੇਟੀ ਨੇ ਸਰਕਾਰ ਅਤੇ ਸੀਮਾ ਸੜਕ ਸੰਗਠਨ ਦਾ ਸ਼ੁਕਰੀਆ ਅਦਾ ਕੀਤਾ, ਜਿਸ ਨੇ ਇਹ ਪੁਲ ਬਣਾਇਆ ਹੈ। ਲੇਹ ਵਿਚ ਇਕ ਜਨਤਕ ਚੌਕ 'ਤੇ ਉਨ੍ਹਾਂ ਦੀ ਮੂਰਤੀ ਹੈ। 1997 ਵਿਚ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਇਕ ਪਾਰਕ ਦਾ ਨਾਮ ਉਨ੍ਹਾਂ ਦੇ ਨਾਮ 'ਤੇ ਰੱਖਿਆ ਗਿਆ। ਅਸੀਂ ਉਨ੍ਹਾਂ ਨੂੰ ਸਨਮਾਨ ਦੇਣ ਦੇ ਸਰਕਾਰ ਦੇ ਇਸ ਫੈਸਲੇ ਤੋਂ ਖੁਸ਼ ਹਾਂ। ਉਨ੍ਹਾਂ ਦੇ ਸਾਹਸਿਕ ਕਾਰਨਾਮਿਆਂ ਦੀ ਵਜ੍ਹਾ ਕਰ ਕੇ ਉਨ੍ਹਾਂ 'ਲੱਦਾਖ ਦਾ ਸ਼ੇਰ' ਕਿਹਾ ਜਾਂਦਾ ਸੀ।


Tanu

Content Editor

Related News