ਅਗਲੇ 24 ਘੰਟੇ ਹੋਰ ਕਹਿਰ ਢਾਹੇਗੀ ਠੰਡ, ਉੱਤਰ ਭਾਰਤ ’ਚ ਰੈੱਡ ਅਲਰਟ ਜਾਰੀ

01/07/2023 9:51:47 PM

ਨਵੀਂ ਦਿੱਲੀ (ਇੰਟ.) : ਉੱਤਰ ਭਾਰਤ ਦੇ ਸੂਬਿਆਂ ’ਚ ਇਨ੍ਹੀਂ ਦਿਨੀਂ ਹੱਢ ਚੀਰਵੀਂ ਠੰਡ ਪੈ ਰਹੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਦੇ ਕੁਝ ਹਿੱਸਿਆਂ ਅਤੇ ਆਸ-ਪਾਸ ਦੇ ਇਲਾਕਿਆਂ ’ਚ ਸੰਘਣੀ ਧੁੰਦ ਦੀ ਸਥਿਤੀ ’ਚ ਸੁਧਾਰ ਹੋਇਆ ਹੈ। ਧੁੰਦ ਤੋਂ ਕੁਝ ਰਾਹਤ ਭਾਵੇਂ ਮਿਲੀ ਹੈ ਪਰ ਤਾਪਮਾਨ ਹੋਰ ਜ਼ਿਆਦਾ ਹੇਠਾਂ ਡਿੱਗਾ ਹੈ। ਤਾਪਮਾਨ ’ਚ ਗਿਰਾਵਟ ਕਾਰਨ ਪੰਜਾਬ, ਹਰਿਆਣਾ, ਪੱਛਮੀ ਯੂ. ਪੀ., ਰਾਜਸਥਾਨ ਅਤੇ ਦਿੱਲੀ ’ਚ ਅਗਲੇ 24 ਘੰਟਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।ਭਾਰਤੀ ਮੌਸਮ ਵਿਭਾਗ ਦੇ ਵਿਗਿਆਨੀ ਡਾ. ਆਰ. ਕੇ. ਜੇਨਾਮਣੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : CBI ਦੀ ਵੱਡੀ ਕਾਰਵਾਈ, ਰਿਸ਼ਵਤ ਲੈਣ ਦੇ ਦੋਸ਼ 'ਚ ਇਨਕਮ ਟੈਕਸ ਅਧਿਕਾਰੀ ਤੇ ਸੀ.ਏ ਗ੍ਰਿਫ਼ਤਾਰ

ਆਰ. ਕੇ. ਜੇਨਾਮਣੀ ਨੇ ਦੱਸਿਆ ਕਿ ਦਿੱਲੀ ’ਚ ਸੀਤ ਲਹਿਰ ’ਚ ਵਾਧਾ ਹੋਇਆ ਹੈ। ਸ਼ਨੀਵਾਰ ਨੂੰ ਦਿੱਲੀ ’ਚ ਸਭ ਤੋਂ ਘੱਟ ਤਾਪਮਾਨ ਦਿੱਲੀ ਯੂਨੀਵਰਸਿਟੀ ਨੇੜੇ 1.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਲੋਧੀ ਰੋਡ 2.0 ਅਤੇ ਸਫਦਰਜੰਗ 2.2 ਡਿਗਰੀ ਦਰਜ ਹੋਇਆ ਉਨ੍ਹਾਂ ਦੱਸਿਆ ਕਿ ਰਾਜਧਾਨੀ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ’ਚ 9 ਜਨਵਰੀ ਤੋਂ ਬਾਅਦ ਤਾਪਮਾਨ ’ਚ ਵਾਧਾ ਹੋ ਸਕਦਾ ਹੈ। ਸੰਘਣੀ ਧੁੰਦ ਕਾਰਨ ਪਾਲਮ ’ਚ ਵਿਜ਼ੀਬਿਲਟੀ ਘਟ ਕੇ 50 ਮੀਟਰ ਰਹਿ ਗਈ ਹੈ, ਜਿਸ ਨਾਲ ਸੜਕ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ। ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਪਾਲਮ ਆਬਜ਼ਰਵੇਟਰੀ ’ਚ ਸਵੇਰੇ 5.30 ਵਜੇ ਵਿਜ਼ੀਬਿਲਟੀ 25 ਮੀਟਰ ਸੀ।


Mandeep Singh

Content Editor

Related News