ਠੰਡ ਨੇ ਤੋੜਿਆ 11 ਸਾਲਾਂ ਦਾ ਰਿਕਾਰਡ, ਜਾਣੋ ਆਉਣ ਵਾਲੇ ਦਿਨਾਂ ''ਚ ਕਿਹੋ ਜਿਹਾ ਰਹੇਗਾ ਮੌਸਮ
Wednesday, Jan 10, 2024 - 07:59 PM (IST)
ਹਿਸਾਰ- ਹਰਿਆਣਾ 'ਚ ਮੌਸਮ 'ਚ ਰੋਜ਼ਾਨਾ ਬਦਲਾਅ ਹੋ ਰਹੇ ਹਨ। ਹਾਲਾਤ ਅਜਿਹੇ ਹਨ ਕਿ ਪਿਛਲੇ 9 ਦਿਨਾਂ ਤੋਂ ਧੁੱਪ ਨਹੀਂ ਨਿਕਲੀ। ਘੱਟੋ-ਘੱਟ ਅਤੇ ਜ਼ਿਆਦਾ ਤੋਂ ਜ਼ਿਆਦਾ ਤਾਮਪਾਨ 'ਚ ਵੱਡਾ ਅੰਤਰ ਆ ਗਿਆ ਹੈ। ਇਹ ਹਾਲਾਤ ਸੂਬੇ 'ਚ 11 ਸਾਲਾਂ ਬਾਅਦ ਬਣੇ ਹਨ।
ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਮੌਸਮ ਵਿਭਾਗ ਦੇ ਮੁਖੀ ਡਾ. ਮਦਨ ਖਿਚੜ ਨੇ ਦੱਸਿਆ ਕਿ ਇਸ ਵੇਲੇ ਪੂਰਬੀ ਹਵਾਵਾਂ ਕਾਰਨ ਮੌਸਮ ਨਮੀ ਵਾਲਾ ਹੈ। 11 ਜਨਵਰੀ ਤੋਂ ਬਾਅਦ ਉੱਤਰ-ਪੱਛਮੀ ਹਵਾਵਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਇਸ ਨਾਲ ਸਵੇਰ ਦੇ ਸਮੇਂ ਧੁੰਦ ਛਾਈ ਰਹੇਗੀ, ਦਿਨ ਦਾ ਤਾਪਮਾਨ ਉਪਰ ਚੜ੍ਹ ਤੋਂ ਇਲਾਵਾ ਘੱਟੋ-ਘੱਟ ਤਾਪਮਾਨ 'ਚ ਰਾਤ ਨੂੰ ਗਿਰਾਵਟ ਦਰਜ ਕੀਤੀ ਜਾਵੇਗੀ। ਮੌਸਮ ਵਿਗਿਆਨੀਆਂ ਮੁਤਾਬਕ, ਅਜਿਹਾ ਤਾਪਮਾਨ ਕਰੀਬ 11 ਸਾਲ ਪਹਿਲਾਂ ਹੋਇਆ ਸੀ। ਪ੍ਰਦੇਸ਼ 'ਚ ਦੋ ਤੋਂ ਤਿੰਨ ਦਿਨਾਂ ਤਕ ਧੁੱਪ ਨਹੀਂ ਨਿਕਲਦੀ ਸੀ ਪਰ ਉਸਤੋਂ ਬਾਅਦ ਮੌਸਮ ਠੀਕ ਹੋ ਜਾਂਦਾ ਸੀ ਪਰ ਇਸ ਵਾਰ ਬੱਦਲ ਛਾਏ ਰਹਿਣ ਕਾਰਨ ਧੁੰਦ ਆਉਣੀ ਬੰਦ ਹੋ ਗਈ।
ਇਹ ਵੀ ਪੜ੍ਹੋ- ਗੋਆ ਕਤਲਕਾਂਡ: ਹੈਵਾਨ ਮਾਂ ਨੇ ਕਿਵੇਂ ਕੀਤਾ ਸੀ 4 ਸਾਲਾ ਪੁੱਤ ਦਾ ਕਤਲ, ਪੋਸਟਮਾਰਟਮ ਰਿਪੋਰਟ 'ਚ ਹੋਏ ਇਹ ਖੁਲਾਸੇ
ਸੂਬੇ ਦੇ 10 ਜ਼ਿਲ੍ਹਿਆਂ 'ਚ ਕੋਲਡ ਡੇਅ
ਭਾਰਤ ਮੌਸਮ ਵਿਭਾਗ ਨੇ ਸੂਬੇ ਦੇ 10 ਜ਼ਿਲ੍ਹਿਆਂ 'ਚ ਕੋਲਡ ਡੇਅ ਦੇ ਨਾਲ ਸੰਘਣੀ ਧੁੰਦ ਛਾਈ ਰਹਿਣ ਦੀ ਸੰਭਾਵਨਾ ਜਤਾਈ ਹੈ। ਮੰਗਲਵਾਰ ਨੂੰ ਅੰਬਾਲਾ 'ਚ ਘੱਟੋ-ਘੱਟ ਪਾਰਾ 6.2 ਅਤੇ ਜ਼ਿਆਦਾ ਤੋਂ ਜ਼ਿਆਦਾ 10.4 ਡਿਗਰੀ, ਭਿਵਾਨੀ 'ਚ 7.2, 11.7, ਗੁਰੂਗ੍ਰਾਮ 'ਚ 9 ਅਤੇ 13.8, ਹਿਸਾਰ 9.2 'ਚ 12 ਡਿਗਰੀ, ਕਰਨਾਲ 7.2 ਅਤੇ 10.6, ਨਾਰਨੌਲ 6 ਅਤੇ 14.2, ਰੋਹਤਕ 8.8 ਅਤੇ 12.2, ਸਿਰਸਾ 9.6 ਡਿਗਰੀ ਪਾਰਾ ਦਰਜ ਹੋਇਆ ਹੈ।
ਇਹ ਵੀ ਪੜ੍ਹੋ- ਹੈਰਾਨੀਜਨਕ : 14 ਸਾਲਾਂ ਤਕ ਕੁੜੀ ਦੇ ਗਲੇ 'ਚ ਫਸਿਆ ਰਿਹਾ 1 ਰੁਪਏ ਦਾ ਸਿੱਕਾ, ਜਾਣੋ ਪੂਰਾ ਮਾਮਲਾ