ਕੋਸਟ ਗਾਰਡ ਨੇ ਗਸ਼ਤ ਕਰਨ ਵਾਲੇ ਸਮੁੰਦਰੀ ਜਹਾਜ਼, ਦੋ ਬਲੌਕਰ ਕਿਸ਼ਤੀਆਂ ਦੀ ਕੀਤੀ ਸ਼ੁਰੂਆਤ

05/15/2020 9:04:17 PM

ਪਣਜੀ(ਭਾਸ਼ਾ)— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੋਰੋਨਾ ਮਹਾਮਾਰੀ ਦੇ ਵਿਚ ਨਵੀਂ ਦਿੱਲੀ 'ਚ ਵੀਡੀਓ- ਕਾਨਫਰੰਸਿੰਗ ਦੇ ਰਾਹੀ ਗੋਆ 'ਚ ਇੰਡੀਅਨ ਕੋਸਟ ਗਾਰਡ (ਆਈ. ਸੀ. ਜੀ.) ਦੇ ਇਕ ਪੋਤ 'ਸਚੇਤ' ਤੇ 2 ਅਵਰੋਧਕ (ਇੰਟਰਸੇਪੈਟਰ) ਕਿਸ਼ਤੀਆਂ ਸੀ-450 ਐਂਡ ਸੀ-451 ਦਾ ਸ਼ੁੱਕਰਵਾਰ ਨੂੰ ਲਾਂਚ ਕੀਤਾ। ਪੰਜ ਸਮੁੰਦਰੀ ਜ਼ਹਾਜ ਗਸ਼ਤ ਕਿਸ਼ਤੀਆਂ ਦੀ ਲੜੀ ਦੇ ਤਹਿਤ ਪਹਿਲਾਂ ਪੋਤ 'ਸਚੇਤ' ਨੂੰ ਗੋਆ ਸ਼ਿਪਯਾਰਡ ਲਿਮਟਿਡ (ਜੀ. ਐੱਸ. ਐੱਲ.) ਨੇ ਦੇਸ਼ 'ਚ ਡਿਜ਼ਾਇਨ ਕੀਤਾ ਤੇ ਬਣਾਇਆ ਹੈ। ਇਹ ਅਤਿਆਧੁਨਿਕ ਸ਼ਿਪਿੰਗ ਤੇ ਸੰਚਾਰ ਉਪਕਰਣਾਂ, ਸੈਂਸਰਾਂ ਤੇ ਮਸ਼ੀਨਰੀ ਨਾਲ ਲੈਸ ਹਨ। ਭਾਰਤੀ ਸਮੁੰਦਰੀ ਇਤਿਹਾਸ 'ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਜਦੋਂ ਡਿਜ਼ੀਟਲ ਮਾਧਿਅਮ ਨਾਲ ਕੋਸਟ ਗਾਰਡ ਕਿਸ਼ਤੀ ਦੀ ਸ਼ੁਰੂਆਤ ਕੀਤੀ ਗਈ ਹੈ।


Gurdeep Singh

Content Editor

Related News