ਬਾਪੂ ਬਲੌਕਰ ਸਿੰਘ ਨੇ ਦੱਸੀ ਚੋਣਾਂ ਨਾ ਲੜਨ ਦੀ ਵਜ੍ਹਾ, ਰਾਜਾ ਵੜਿੰਗ ਤੇ ਚੰਨੀ ਲਈ ਆਖੀ ਇਹ ਗੱਲ
Saturday, May 11, 2024 - 12:27 PM (IST)
ਜਲੰਧਰ (ਸਰਬਜੀਤ) - ਪੰਜਾਬ ਦੇ ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਆਪਣੇ ਨਿੱਕੇ ਪੁੱਤਰ ਸ਼ੁਭਦੀਪ ਸਿੰਘ ਸਿੱਧੂ ਨਾਲ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਗੁਰੂ ਘਰ 'ਚ ਮੱਥਾ ਟੇਕਿਆ। ਚਰਨ ਕੌਰ ਆਪਣੇ ਪੁੱਤਰ ਸ਼ੁਭਦੀਪ ਨੂੰ ਲੈ ਕੇ ਪਹਿਲੀ ਵਾਰ ਦਰਬਾਰ ਸਾਹਿਬ ਨਤਮਸਤਕ ਹੋਏ।
ਇਸ ਦੌਰਾਨ ਬਾਪੂ ਬਲਕੌਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਦੋਂ ਉਨ੍ਹਾਂ ਤੋਂ ਚੋਣਾਂ ਨਾਲ ਲੜਨ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੰਦਿਆਂ ਆਖਿਆ ਕਿ ਮੈਨੂੰ ਪਾਰਟੀ ਵਲੋਂ ਕਾਫ਼ੀ ਜ਼ੋਰ ਲਾਇਆ ਗਿਆ ਸੀ ਪਰ ਘਰ 'ਚ ਮਾਹੌਲ ਹੀ ਕੁਝ ਅਜਿਹਾ ਹੈ ਕਿ ਮੈਂ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ। ਮੇਰੇ ਵੱਡੇ ਪੁੱਤਰ ਸਿੱਧੂ ਮੂਸੇਵਾਲਾ ਦੇ ਮਿਊਜ਼ਰ ਦਾ ਕੰਮ ਬਹੁਤ ਖਿੱਲਰਿਆ ਹੋਇਆ ਸੀ, ਜਿਸ ਕਾਰਨ ਮੈਂ ਸਿਆਸਤ 'ਚ ਧਿਆਨ ਨਹੀਂ ਦੇ ਪਾਉਣਾ ਸੀ। ਪਰਿਵਾਰ ਹਲਾਤ ਤੇ ਆਪਣੀ ਸਿਹਤ ਠੀਕ ਨਾ ਹੋਣ ਕਾਰਨ ਮੈਂ ਚੋਣਾਂ ਲੜਨ ਤੋਂ ਪਾਰਟੀ ਨੂੰ ਮਨ੍ਹਾਂ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਅਤੇ ਚਰਨਜੀਤ ਸਿੰਘ ਚੰਨੀ ਹੋਣਾ ਨਾਲ ਮੇਰੀ ਬਹੁਤ ਨੇੜਤਾ ਹੈ, ਮੈਂ ਉਨ੍ਹਾਂ ਲਈ ਚੋਣ ਪ੍ਰਚਾਰ ਜ਼ਰੂਰ ਕਰਾਂਗਾ।
ਦੱਸਣਯੋਗ ਹੈ ਕਿ ਬਲਕੌਰ ਸਿੰਘ ਨੇ ਪੰਜਾਬ ਦੇ ਮਸ਼ਹੂਰ ਸ਼ਾਇਰ, ਕਵੀ, ਲੇਖਕ ਤੇ ਗੀਤਕਾਰ ਸੁਰਜੀਤ ਪਾਤਰ ਦੀ ਮੌਤ 'ਤੇ ਡੂੰਘਾ ਦੁੱਖ ਜਤਾਇਆ। ਉਨ੍ਹਾਂ ਕਿਹਾ ਕਿ ਸੁਰਜੀਤ ਪਾਤਰ ਦਾ ਦੁਨੀਆ ਤੋਂ ਜਾਣਾ ਬਹੁਤ ਵੱਡਾ ਘਾਟਾ ਹੈ, ਜਿਸ ਨੂੰ ਕਦੇ ਨਹੀਂ ਪੂਰਾ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮੈਂ ਗੁਰੂ ਘਰ ਆਪਣੇ ਪਰਿਵਾਰ ਨਾਲ ਅਰਦਾਸ ਕਰਨ ਆਇਆ ਕਿ ਮੇਰੇ ਵੱਡੇ ਪੁੱਤ ਸਿੱਧੂ ਮੂਸੇਵਾਲਾ ਨੂੰ ਇਨਸਾਫ ਮਿਲੇ। ਜ਼ਿੰਦਗੀ ਗੁਰੂ ਘਰ ਤੋਂ ਸ਼ੁਰੂ ਹੁੰਦੀ ਹੈ ਤਾਂ ਮੈਂ ਸੋਚਿਆ ਕਿ ਮੈਂ ਗੁਰੂ ਘਰ ਜਾ ਉਨ੍ਹਾਂ ਦਾ ਆਸ਼ੀਰਵਾਦ ਲਵਾਂ। ਗੁਰੂ ਮਹਾਰਾਜ ਨੇ ਸਾਨੂੰ ਇਕ ਵਾਰ ਮੁੜ ਜਿਊਂਦਿਆਂ 'ਚ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।