ਕੋਚਿੰਗ ਸੈਂਟਰ ''ਚ ਲੱਗੀ ਅੱਗ, ਵਿਦਿਆਰਥੀਆਂ ਨੂੰ ਪਈਆਂ ਭਾਜੜਾਂ
Tuesday, May 13, 2025 - 04:32 PM (IST)

ਨਵੀਂ ਦਿੱਲੀ- ਪੂਰਬੀ ਦਿੱਲੀ ਦੇ ਪ੍ਰੀਤ ਵਿਹਾਰ ਇਲਾਕੇ 'ਚ ਮੰਗਲਵਾਰ ਨੂੰ ਇਕ ਕੋਚਿੰਗ ਸੈਂਟਰ 'ਚ ਅੱਗ ਲੱਗਣ ਨਾਲ ਵਿਦਿਆਰਥੀਆਂ 'ਚ ਦਹਿਸ਼ਤ ਫੈਲ ਗਈ, ਹਾਲਾਂਕਿ ਉਹ ਸਾਰੇ ਸਮੇਂ ਰਹਿੰਦੇ ਇਮਾਰਤ ਤੋਂ ਬਾਹਰ ਆ ਗਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਦਿੱਲੀ ਫਾਇਰ ਬ੍ਰਿਗੇਡ ਸੇਵਾ (ਡੀਐੱਫਐੱਸ) ਅਨੁਸਾਰ, ਕੁਝ ਵਿਦਿਆਰਥੀ ਅੱਗ ਤੋਂ ਬਚਣ ਲਈ ਛੱਤ 'ਤੇ ਚਲੇ ਗਏ ਅਤੇ ਨਾਲ ਦੀ ਇਮਾਰਤ 'ਤੇ ਛਾਲ ਮਾਰ ਦਿੱਤੀ, ਜਦੋਂ ਕਿ ਹੋਰ ਕੋਚਿੰਗ ਸੈਂਟਰ ਤੋਂ ਬਾਹਰ ਆ ਗਏ। ਇਸ ਅਨੁਸਾਰ ਕਿਸੇ ਦੇ ਹਤਾਹਤ ਹੋਣ ਦੀ ਸੂਚਨਾ ਨਹੀਂ ਹੈ।
ਡੀਐੱਫਐੱਸ ਦੇ ਇਕ ਅਧਿਕਾਰੀ ਨੇ ਕਿਹਾ,''ਦੁਪਹਿਰ 12.45 ਵਜੇ ਪ੍ਰੀਤ ਵਿਹਾਰ ਇਲਾਕੇ 'ਚ ਇਕ ਕੋਚਿੰਗ ਸੈਂਟਰ 'ਚ ਅੱਗ ਲੱਗਣ ਦੀ ਸੂਚਨਾ ਮਿਲੀ। ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਨੂੰ ਤੁਰੰਤ ਮੌਕੇ 'ਤੇ ਭੇਜਿਆ ਗਿਆ।'' ਉਨ੍ਹਾਂ ਕਿਹਾ,''ਸਾਰੇ ਵਿਦਿਆਰਥੀ ਖ਼ੁਦ ਹੀ ਇਮਾਰਤ ਤੋਂ ਬਾਹਰ ਨਿਕਲ ਗਏ। ਅੱਗ ਦੇ ਕਾਰਨ ਕੋਈ ਨਹੀਂ ਝੁਲਸਿਆ ਹੈ।'' ਅਧਿਕਾਰੀ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਕਰਮੀਆਂ ਨੇ ਦੁਪਹਿਰ 2.25 ਵਜੇ ਅੱਗ 'ਤੇ ਕਾਬੂ ਪਾ ਲਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8