ਦਿੱਲੀ-ਐਨਸੀਆਰ 'ਚ ਮੁੜ ਮਹਿੰਗੀ ਹੋਈ CNG, ਜਾਣੋ ਕਿੰਨੀ ਵਧੀ ਕੀਮਤ
Saturday, Jun 22, 2024 - 05:51 AM (IST)
ਨਵੀਂ ਦਿੱਲੀ - ਆਮ ਆਦਮੀ ਨੂੰ ਭਲਕੇ ਯਾਨੀ 22 ਜੂਨ ਤੋਂ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਣ ਵਾਲਾ ਹੈ। ਕੱਲ੍ਹ ਤੋਂ ਕਈ ਸ਼ਹਿਰਾਂ ਵਿੱਚ ਸੀਐਨਜੀ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਜਾ ਰਿਹਾ ਹੈ। ਸੀਐਨਜੀ ਦੀ ਕੀਮਤ ਵਿੱਚ 1 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਹੈ। ਸੀਐਨਜੀ ਦੀਆਂ ਕੀਮਤਾਂ ਵਿੱਚ ਇਹ ਵਾਧਾ 22 ਜੂਨ ਨੂੰ ਸਵੇਰੇ 6 ਵਜੇ ਤੋਂ ਹੋਣ ਜਾ ਰਿਹਾ ਹੈ।
ਇਹ ਵੀ ਪੜ੍ਹੋ- ਜਜ਼ਬੇ ਨੂੰ ਸਲਾਮ, 105 ਸਾਲ ਦੀ ਉਮਰ 'ਚ ਔਰਤ ਨੇ ਹਾਸਲ ਕੀਤੀ ਮਾਸਟਰ ਡਿਗਰੀ
ਦਿੱਲੀ ਵਿੱਚ ਹੁਣ ਤੱਕ CNG ਦੀ ਕੀਮਤ ਜੋ 74.09 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਕੱਲ੍ਹ ਤੋਂ ਵਧ ਕੇ 75.09 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਜਾਵੇਗੀ। ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਵੀ ਸੀਐਨਜੀ ਦੀਆਂ ਕੀਮਤਾਂ ਵਿੱਚ ਇੱਕ ਰੁਪਏ ਦਾ ਵਾਧਾ ਹੋਵੇਗਾ। ਸੀਐਨਜੀ ਦੀਆਂ ਕੀਮਤਾਂ ਵਿੱਚ ਇਹ ਵਾਧਾ ਇੰਦਰਪ੍ਰਸਥ ਗੈਸ ਲਿਮਟਿਡ (ਆਈਜੀਐਲ) ਵੱਲੋਂ ਕੀਤਾ ਜਾ ਰਿਹਾ ਹੈ। ਹਾਲਾਂਕਿ, ਗੁਰੂਗ੍ਰਾਮ, ਕਰਨਾਲ ਅਤੇ ਕੈਥਲ ਵਿੱਚ ਸੀਐਨਜੀ ਦੀ ਕੀਮਤ ਨਹੀਂ ਵਧਾਈ ਗਈ ਹੈ।
ਇਹ ਵੀ ਪੜ੍ਹੋ- ਜਾਦੂ-ਟੂਣੇ ਦੇ ਸ਼ੱਕ 'ਚ ਸਾਬਕਾ ਸਰਪੰਚ ਦਾ ਬੇਰਹਿਮੀ ਨਾਲ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e