ਦਿੱਲੀ-ਐੱਨ.ਸੀ.ਆਰ. ''ਚ ਮਹਿੰਗੀ ਹੋਈ CNG, PNG  ਦੀ ਕੀਮਤ ''ਚ ਵੀ ਵਾਧਾ

Tuesday, Mar 02, 2021 - 02:17 AM (IST)

ਦਿੱਲੀ-ਐੱਨ.ਸੀ.ਆਰ. ''ਚ ਮਹਿੰਗੀ ਹੋਈ CNG, PNG  ਦੀ ਕੀਮਤ ''ਚ ਵੀ ਵਾਧਾ

ਨਵੀਂ ਦਿੱਲੀ - ਵਾਹਨਾਂ ਵਿੱਚ ਇਸਤੇਮਾਲ ਹੋਣ ਵਾਲੀ ਸੀ.ਐੱਨ.ਜੀ. (CNG) ਅਤੇ ਘਰਾਂ ਦੀ ਰਸੋਈ ਤੱਕ ਪੁੱਜਣ ਵਾਲੀ ਗੈਸ ਪੀ.ਐੱਨ.ਜੀ. (PNG) ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਵਾਧਾ ਕੀਤਾ ਗਿਆ ਹੈ। CNG 70 ਪੈਸੇ ਮਹਿੰਗਾ ਹੋਇਆ ਹੈ, ਜਦੋਂ ਕਿ PNG ਦੀ ਕੀਮਤ ਵਿੱਚ 91 ਪੈਸੇ ਦਾ ਵਾਧਾ ਹੋਇਆ। ਵਧੀਆਂ ਹੋਈਆਂ ਕੀਮਤਾਂ 2 ਮਾਰਚ ਸਵੇਰੇ 6 ਵਜੇ ਤੋਂ ਲਾਗੂ ਹੋ ਜਾਣਗੀਆਂ।

ਇਹ ਵੀ ਪੜ੍ਹੋ- ਫੌਜ ਦੀ ਸਖ਼ਤੀ ਪਿੱਛੋਂ ਹੁਣ ਨੇਪਾਲ ਤੋਂ ਬਿਹਾਰ ਦੇ ਰਸਤੇ ਕਸ਼ਮੀਰ ਭਿਜਵਾਇਆ ਜਾ ਰਿਹੈ ਟੈਰਰ ਫੰਡ

ਇੰਦਰਪ੍ਰਸਥ ਗੈਸ ਲਿਮਟਿਡ (IGL) ਨੇ ਸੋਮਵਾਰ ਨੂੰ ਕੰਪ੍ਰੈਸਡ ਨੈਚੁਰਲ ਗੈਸ (CNG) ਅਤੇ ਪਾਈਪਡ ਨੈਚੁਰਲ ਗੈਸ (PNG) ਦੀਆਂ ਕੀਮਤਾਂ ਵਿੱਚ ਵਾਧਾ ਕੀਤਾ। ਦਿੱਲੀ-NCR ਵਿੱਚ ਸੀ.ਐੱਨ.ਜੀ. ਦੀ ਕੀਮਤ ਵਿੱਚ 70 ਪੈਸੇ ਪ੍ਰਤੀ ਕਿੱਲੋਗ੍ਰਾਮ ਦੀ ਵਾਧਾ ਕੀਤਾ ਗਿਆ। ਇੱਥੇ ਹੁਣ ਸੀ.ਐੱਨ.ਜੀ. ਦੀ ਨਵੀਂ ਕੀਮਤ 43.40 ਪ੍ਰਤੀ ਕਿੱਲੋਗ੍ਰਾਮ ਹੋ ਗਿਆ ਹੈ। ਉਥੇ ਹੀ ਗਾਜ਼ੀਆਬਾਦ, ਨੋਇਡਾ ਅਤੇ ਗ੍ਰੇਟਰ ਨੋਇਡਾ ਵਿੱਚ ਸੀ.ਐੱਨ.ਜੀ. 49.08 ਰੁਪਏ ਪ੍ਰਤੀ ਕਿੱਲੋਗ੍ਰਾਮ ਮਿਲੇਗਾ।

IGL ਨੇ ਪੀ.ਐੱਨ.ਜੀ. ਵਿੱਚ 91 ਪੈਸੇ ਦਾ ਵਾਧਾ ਕੀਤਾ ਹੈ। ਅਜਿਹੇ ਵਿੱਚ ਦਿੱਲੀ ਵਿੱਚ ਹੁਣ ਪੀ.ਐੱਨ.ਜੀ. ਦੀ ਨਵੀਂ ਕੀਮਤ 28.41 ਰੁਪਏ ਪ੍ਰਤੀ ਐੱਸ.ਐੱਮ. ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐੱਲ.ਪੀ.ਜੀ. ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਸੀ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਆਏ ਦਿਨ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਹੁਣ ਸੀ.ਐੱਨ.ਜੀ. ਅਤੇ ਪੀ.ਐੱਨ.ਜੀ. ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ- 'ਟੀਕਾ ਲੱਗਣ ਦੇ ਚਾਰ ਦਿਨ ਬਾਅਦ ਮੌਤ ਨੂੰ ਵੈਕਸੀਨ ਨਾਲ ਨਹੀਂ ਜੋੜਿਆ ਜਾ ਸਕਦਾ'

ਸੀ.ਐੱਨ.ਜੀ. ਅਤੇ ਪੀ.ਐੱਨ.ਜੀ. ਦੀਆਂ ਵਧੀਆਂ ਹੋਈਆਂ ਕੀਮਤਾਂ ਦਿੱਲੀ, ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਤੋਂ ਇਲਾਵਾ ਕਾਨਪੁਰ, ਫਤਿਹਪੁਰ, ਹਮੀਰਪੁਰ, ਮੁਜ਼ੱਫਰਨਗਰ, ਸ਼ਾਮਲੀ, ਕਰਨਾਲ, ਕੈਥਲ ਅਤੇ ਰੇਵਾੜੀ ਨੂੰ ਵੀ ਪ੍ਰਭਾਵਿਤ ਕਰਣਗੀਆਂ। ਕੀਮਤਾਂ ਵਧਾਉਣ ਪਿੱਛੇ ਵਜ੍ਹਾ ਕੋਰੋਨਾ ਕਾਲ ਵਿੱਚ IGL ਦੀ ਫਿਕਸਡ ਕਾਸਟ, ਮੈਨਪਾਵਰ ਕਾਸਟ ਅਤੇ ਸੰਚਾਲਨ ਲਾਗਤ ਵਿੱਚ ਹੋਏ ਵਾਧਾ ਨੂੰ ਦੱਸਿਆ ਜਾ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


author

Inder Prajapati

Content Editor

Related News