75 ਫੁੱਟ ਉੱਚੀ ਹਨੂੰਮਾਨ ਦੀ ਮੂਰਤੀ ''ਤੇ CM ਯੋਗੀ ਨੇ ਚੜ੍ਹਾਇਆ ਸੋਨੇ ਦਾ ਮੁਕੁਟ

Monday, Jul 15, 2019 - 02:30 PM (IST)

75 ਫੁੱਟ ਉੱਚੀ ਹਨੂੰਮਾਨ ਦੀ ਮੂਰਤੀ ''ਤੇ CM ਯੋਗੀ ਨੇ ਚੜ੍ਹਾਇਆ ਸੋਨੇ ਦਾ ਮੁਕੁਟ

ਮੁਜ਼ੱਫਰਨਗਰ—ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਜ਼ਿਲੇ 'ਚ ਸ਼ੁੱਕਰਵਾਰ ਯਾਤਰਾ ਦੌਰਾਨ ਭਗਵਾਨ ਹਨੂੰਮਾਨ ਨੂੰ ਢਾਈ ਕਿਲੋ ਦਾ ਸੋਨੇ ਜਾ ਮੁਕਟ ਚੜਾਇਆ ਹੈ। ਉਹ ਸਵਾਮੀ ਕਲਿਆਣ ਦੇਵ ਦੀ ਬਰਸੀ 'ਤੇ ਐਤਵਾਰ ਨੂੰ ਸ਼ੁੱਕਰਤਾਲ ਆਏ ਸੀ। ਸ਼ੁੱਕਰਤਾਲ 'ਚ ਗੰਗਾ ਨਦੀ ਕਿਨਾਰੇ ਭਗਵਾਨ ਹਨੂੰਮਾਨ ਦੀ 75 ਫੁੱਟ ਉੱਚੀ ਮੂਰਤੀ ਹੈ। ਸੀ. ਐੱਮ. ਯੋਗੀ ਨੇ ਇਲਾਕੇ 'ਚ 10 ਕਰੋੜ ਰੁਪਏ ਦੀ ਲਾਗਤ ਨਾਲ ਕਈ ਵਿਕਾਸ ਪ੍ਰੋਜੈਕਟਾਂ ਦੀ ਨੀਂਹ ਰੱਖੀ। ਪਿਛਲੇ ਸਾਲ ਰਾਜਸਥਾਨ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਇੱਕ ਰੈਲੀ 'ਚ ਮੁੱਖ ਮੰਤਰੀ ਨੇ ਭਗਵਾਨ ਹਨੂੰਮਾਨ ਨੂੰ ਦਲਿਤ ਦੱਸ ਕੇ ਵਿਵਾਦ ਪੈਦਾ ਕਰ ਦਿੱਤਾ ਸੀ।


author

Iqbalkaur

Content Editor

Related News