ਕਾਰਗਿਲ ਦਿਵਸ: ਮੁੱਖ ਮੰਤਰੀ ਯੋਗੀ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

Wednesday, Jul 26, 2017 - 01:01 PM (IST)

ਨਵੀਂ ਦਿੱਲੀ/ਲਖਨਊ— ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਅਤੇ ਰਾਜਪਾਲ ਰਾਮਨਾਈ ਨੇ ਕਾਰਗਿਲ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਮੁੱਖ ਮੰਤਰੀ ਯੋਗੀ ਨੇ ਸ਼ਹੀਦ ਦੇ ਪਰਿਵਾਰ ਵਾਲਿਆਂ, ਸਾਬਕਾ ਫੌਜੀਆਂ, ਵੀਰ ਨਾਰੀਆਂ ਨੂੰ ਸਨਮਾਨਤ ਕੀਤਾ। 
 

ਜਾਣਕਾਰੀ ਅਨੁਸਾਰ ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਲਖਨਊ ਦੇ ਸੈਨਿਕ ਸਕੂਲ ਦਾ ਨਾਂ ਕੈਪਟਨ ਮਨੋਜ ਪਾਂਡੇ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਾਡਾ ਇਕ ਧਰਮ ਹੋਣਾ ਚਾਹੀਦਾ, ਉਹ ਰਾਸ਼ਟਰ ਧਰਮ ਹੈ। ਮੁੱਖ ਮੰਤਰੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਰਗਿਲ ਦੇ ਜਵਾਨਾਂ ਦੇ ਘਰ ਤੱਕ ਪੁੱਜਣ ਦਾ ਕੰਮ ਭਾਰਤ ਸਰਕਾਰ ਨੇ ਕੀਤਾ। 
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਇਸ ਵਾਰ ਭਾਰਤ ਨਾਲ ਜੰਗ ਹੋਈ ਤਾਂ ਪਾਕਿਸਤਾਨ ਦੇ ਤਿੰਨ ਟੁੱਕੜੇ ਹੋ ਜਾਣਗੇ। ਉਨ੍ਹਾਂ ਨੇ ਕਿਹਾ ਕਿ 26 ਜੁਲਾਈ 1999 ਨੂੰ ਫੌਜ ਨੇ ਪਾਕਿਸਤਾਨ ਨੂੰ ਪਿੱਛੇ ਹੱਟਣ ਨੂੰ ਮਜ਼ਬੂਰ ਕੀਤਾ ਸੀ। ਪਾਕਿਸਤਾਨ ਨੂੰ ਡਰ ਹੋ ਗਿਆ ਸੀ ਕਿ 1971 'ਚ ਉਸ ਦੇ 2 ਟੁੱਕੜੇ ਕੀਤੇ ਸਨ। ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਕਿਤੇ ਪਾਕਿਸਤਾਨ ਦੇ ਤਿੰਨ ਟੁੱਕੜੇ ਨਾ ਹੋ ਜਾਣ, ਇਸ ਲਈ ਉਹ ਗਿੜਗਿੜਾਉਂਦੇ ਹੋਏ ਅਮਰੀਕਾ ਕੋਲ ਗਿਆ ਸੀ।


Related News