ਕੇਂਦਰੀ ਮੰਤਰੀ ਗਡਕਰੀ ਨੂੰ ਮਿਲੇ CM ਜੈਰਾਮ, ਕੀਤੀ ਇਹ ਮੰਗ
Wednesday, Nov 20, 2019 - 02:22 PM (IST)
ਸ਼ਿਮਲਾ—ਗਲੋਬਰ ਇਨਵੈਸਟਰ ਮੀਟ ਤੋਂ ਬਾਅਦ ਹੁਣ ਸਰਕਾਰ ਨੇ ਨਿਵੇਸ਼ਕਾਂ ਦੀ ਸਹੂਲਤ ਲਈ ਜੈਰਾਮ ਸਰਕਾਰ ਨੇ ਸੂਬੇ ਦੀ ਬਿਹਤਰ ਕੁਨੈਕਟੀਵਿਟੀ ਨੂੰ ਉਦੇਸ਼ ਬਣਾ ਲਿਆ ਹੈ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਗਏ। ਉਨ੍ਹਾਂ ਨੇ ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਸਾਹਮਣੇ ਨੈਸ਼ਨਲ ਹਾਈਵੇਅ ਦੇ ਨਿਰਮਾਣ ਕੰਮਾਂ 'ਚ ਤੇਜ਼ੀ ਲਿਆਉਣ ਦਾ ਮਾਮਲਾ ਚੁੱਕਿਆ। ਮੁੱਖ ਮੰਤਰੀ ਨੇ ਸੂਬੇ 'ਚ ਰੋਪਵੇਅ ਦੇ ਨਿਰਮਾਣ ਲਈ ਉਨ੍ਹਾਂ ਤੋਂ 500 ਕਰੋੜ ਰੁਪਏ ਦੇ ਬਜਟ ਦੀ ਵੀ ਮੰਗ ਕੀਤੀ।
ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਸਾਹਮਣੇ ਪ੍ਰਮਾਣੂ-ਸੋਲਨ, ਨੇਰਚੌਕ ਪੰਡੋਹ, ਕਿਰਤਪੁਰ ਸਾਹਿਬ-ਨੇਰ ਚੌਕ ਵਰਗੇ ਲੰਬਿਤ ਐੱਨ.ਐੱਚ ਦੇ ਮਾਮਲੇ ਚੁੱਕੇ। ਉਨ੍ਹਾਂ ਨੇ ਨੈਸ਼ਨਲ ਹਾਈਵੇਅ ਅਥਾਰਿਟੀ ਤੋਂ ਸਾਧਾਰਨ ਰਿਪੇਅਰ, ਮੈਂਟਨੈਂਸ ਅਤੇ ਰਿਸਟੋਰੇਸ਼ਨ ਦੇ ਮਸਲੇ 'ਤੇ ਵੀ ਗੱਲ ਕੀਤੀ। ਉਨ੍ਹਾਂ ਨੇ ਮਨਾਲੀ, ਹਮੀਰਪੁਰ ਅਤੇ ਬਦੀ ਸਮੇਤ ਹੋਰ ਬੱਸ ਅੱਡਿਆਂ ਨੂੰ ਪੀ.ਪੀ.ਪੀ.ਮੋਡ 'ਤੇ ਬਣਾਉਣ ਦਾ ਮਸਲਾ ਵੀ ਚੁੱਕਿਆ। ਉਨ੍ਹਾਂ ਨੇ ਡਰਾਈਵਿੰਗ ਅਤੇ ਰਿਸਰਚ ਇੰਸਟੀਚਿਊਟ ਲਈ ਬਚੇ ਹੋਏ ਫੰਡ ਦੀ ਵੀ ਮੰਗ ਕੀਤੀ। ਇਸ ਤੋਂ ਇਲਾਵਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਨਵੀਂ ਦਿੱਲੀ ਤੋਂ ਮੰਡੀ ਏਅਰਪੋਰਟ ਦੇ ਨਿਰਮਾਣ ਕੰਮਾਂ ਦਾ ਮਾਮਲਾ ਵੀ ਚੁੱਕਿਆ।