ਕਿਸ਼ਤਵਾੜ ਆਫ਼ਤ : CM ਉਮਰ ਅਬਦੁੱਲਾ ਪੀੜਤਾਂ ਲਈ ਰਾਹਤ ਫੰਡ ਦਾ ਕੀਤਾ ਐਲਾਨ

Saturday, Aug 16, 2025 - 03:18 PM (IST)

ਕਿਸ਼ਤਵਾੜ ਆਫ਼ਤ : CM ਉਮਰ ਅਬਦੁੱਲਾ ਪੀੜਤਾਂ ਲਈ ਰਾਹਤ ਫੰਡ ਦਾ ਕੀਤਾ ਐਲਾਨ

ਨੈਸ਼ਨਲ ਡੈਸਕ : ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਕਿਸ਼ਤਵਾੜ ਦੇ ਬੱਦਲ ਫਟਣ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤੇ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਜਾਨ-ਮਾਲ ਦੇ ਨੁਕਸਾਨ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਤੇ ਕਿਹਾ ਕਿ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਲੋਕਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਏਕਤਾ ਅਤੇ ਤੁਰੰਤ ਸਹਾਇਤਾ ਦੇ ਪ੍ਰਤੀਕ ਵਜੋਂ ਮੁੱਖ ਮੰਤਰੀ ਨੇ ਮੁੱਖ ਮੰਤਰੀ ਰਾਹਤ ਫੰਡ ਤੋਂ ਐਕਸ-ਗ੍ਰੇਸ਼ੀਆ ਦਾ ਐਲਾਨ ਕੀਤਾ ਹੈ ਜੋ ਇਸ ਪ੍ਰਕਾਰ ਹੈ:

  • * ਹਰੇਕ ਮ੍ਰਿਤਕ ਲਈ ₹2 ਲੱਖ।
  • * ਗੰਭੀਰ ਜ਼ਖਮੀਆਂ ਲਈ ₹1 ਲੱਖ, ਮਾਮੂਲੀ ਜ਼ਖਮੀਆਂ ਲਈ ₹50,000।
  • * ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਇਮਾਰਤਾਂ ਲਈ ₹1 ਲੱਖ।
  • * ਗੰਭੀਰ ਤੌਰ 'ਤੇ ਨੁਕਸਾਨੀਆਂ ਗਈਆਂ ਇਮਾਰਤਾਂ ਲਈ ₹50,000।
  • • ਅੰਸ਼ਕ ਤੌਰ 'ਤੇ ਨੁਕਸਾਨੀਆਂ ਗਈਆਂ ਇਮਾਰਤਾਂ ਲਈ ₹25,000।

ਖੇਤਰ ਵਿੱਚ ਪ੍ਰਭਾਵਿਤ ਬੁਨਿਆਦੀ ਢਾਂਚੇ ਦੀ ਤੁਰੰਤ ਬਹਾਲੀ ਲਈ ਵੀ ਨਿਰਦੇਸ਼ ਜਾਰੀ ਕੀਤੇ ਗਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Shubam Kumar

Content Editor

Related News