ਬੰਬ ਨਾਲ ਉਡਾ ਦੇਵਾਂਗੇ CM ਦਫ਼ਤਰ! ਰਾਜਸਥਾਨ ਪੁਲਸ ਨੂੰ ਪਈਆਂ ਭਾਜੜਾਂ, ਹਿਰਾਸਤ ''ਚ ਦੋਸ਼ੀ

Tuesday, Aug 18, 2026 - 03:30 PM (IST)

ਬੰਬ ਨਾਲ ਉਡਾ ਦੇਵਾਂਗੇ CM ਦਫ਼ਤਰ! ਰਾਜਸਥਾਨ ਪੁਲਸ ਨੂੰ ਪਈਆਂ ਭਾਜੜਾਂ, ਹਿਰਾਸਤ ''ਚ ਦੋਸ਼ੀ

ਜੈਪੁਰ : ਜੈਪੁਰ ਸਥਿਤ ਮੁੱਖ ਮੰਤਰੀ ਦਫ਼ਤਰ ਨੂੰ ਮੰਗਲਵਾਰ ਵਾਲੇ ਦਿਨ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜਿਸ ਤੋਂ ਬਾਅਦ ਪੁਲਸ ਵਿਭਾਗ ਵਿੱਚ ਦਫੜਾ-ਦਫੜੀ ਮਚ ਗਈ। ਇਸ ਮਾਮਲੇ ਦੇ ਸਬੰਧ ਵਿਚ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਨੇ ਧਮਕੀ ਦੇਣ ਵਾਲੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਲਸ ਕੰਟਰੋਲ ਰੂਮ ਨੂੰ ਬੰਬ ਧਮਾਕੇ ਦੀ ਧਮਕੀ ਵਾਲਾ ਇੱਕ ਫੋਨ ਕਾਲ ਆਇਆ ਸੀ।

ਪੜ੍ਹੋ ਇਹ ਵੀ - ਵੱਡਾ ਪ੍ਰਸ਼ਾਸਨਿਕ ਫੇਰਬਦਲ: ਰਾਜਸਥਾਨ 'ਚ 26 IAS ਤੇ 53 RAS ਅਧਿਕਾਰੀਆਂ ਦੇ ਤਬਾਦਲੇ

ਸੂਚਨਾ ਮਿਲਣ 'ਤੇ ਬੰਬ ਨਿਰੋਧਕ ਦਸਤੇ ਅਤੇ ਪੁਲਸ ਕਰਮਚਾਰੀ ਮੁੱਖ ਮੰਤਰੀ ਦਫ਼ਤਰ ਪਹੁੰਚ ਗਏ, ਜਿਨ੍ਹਾਂ ਨੇ ਮੌਕੇ 'ਤੇ ਪੂਰੇ ਕੰਪਲੈਕਸ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ। ਹਾਲਾਂਕਿ, ਜਾਂਚ ਦੌਰਾਨ ਅਧਿਕਾਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਡਿਪਟੀ ਕਮਿਸ਼ਨਰ ਆਫ਼ ਪੁਲਸ (ਦੱਖਣੀ) ਰਾਜਰਸ਼ੀ ਰਾਜ ਵਰਮਾ ਨੇ ਕਿਹਾ ਕਿ ਧਮਕੀ ਭਰਿਆ ਕਾਲ ਕਰਨ ਵਾਲੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ - ਜਿਊਂਦੇ ਪੁੱਤਰ ਦਾ ਮਾਂ ਨੇ ਬਣਵਾ 'ਤਾ Death ਸਰਟੀਫਿਕੇਟ, ਪੂਰਾ ਮਾਮਲਾ ਜਾਣ ਤੁਹਾਡੇ ਵੀ ਉੱਡਣਗੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News