ਰਣਦੀਪ ਸੁਰਜੇਵਾਲਾ ਨੇ ਸਾਂਝੀ ਕੀਤੀ ਵੀਡੀਓ, ਦੱਸਿਆ ਕਿਉਂ ਨਹੀਂ ਹੋ ਰਹੀ SDM ''ਤੇ ਕਾਰਵਾਈ

Thursday, Sep 09, 2021 - 06:07 PM (IST)

ਰਣਦੀਪ ਸੁਰਜੇਵਾਲਾ ਨੇ ਸਾਂਝੀ ਕੀਤੀ ਵੀਡੀਓ, ਦੱਸਿਆ ਕਿਉਂ ਨਹੀਂ ਹੋ ਰਹੀ SDM ''ਤੇ ਕਾਰਵਾਈ

ਕਰਨਾਲ/ਨਵੀਂ ਦਿੱਲੀ— ਕਰਨਾਲ ਲਾਠੀਚਾਰਜ ਦੇ ਵਿਰੋਧ ’ਚ ਕਿਸਾਨਾਂ ਨੇ ਮਿੰਨੀ ਸਕੱਤਰੇਤ ਦੇ ਬਾਹਰ ਪੱਕਾ ਡੇਰਾ ਲਾ ਲਿਆ ਹੈ। ਅੱਜ ਤੀਜੇ ਦਿਨ ਵੀ ਕਿਸਾਨ ਐੱਸ. ਡੀ. ਐੱਮ. ਆਯੁਸ਼ ਸਿਨਹਾ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ। ਕਰਨਾਲ ’ਚ 28 ਅਗਸਤ ਨੂੰ ਕਿਸਾਨਾਂ ਦੇ ਸਿਰ ਪਾੜ੍ਹਨ ਦਾ ਆਦੇਸ਼ ਕੀ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਦਿੱਤਾ ਸੀ? ਇਸ ਬਾਬਤ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਅਧਿਕਾਰੀ ਲਾਠੀਚਾਰਜ ਨੂੰ ਲੈ ਕੇ ਪੂਰੀ ਗੱਲ ਦੱਸ ਰਹੇ ਹਨ।

ਇਹ ਵੀ ਪੜ੍ਹੋ: ਕਰਨਾਲ ਸਕੱਤਰੇਤ ਦੇ ਬਾਹਰ ਡਟੇ ਕਿਸਾਨ, ਚਢੂਨੀ ਬੋਲੇ- ‘ਮੰਗਾਂ ਪੂਰੀਆਂ ਹੋਣ ਤੱਕ ਇੱਥੋਂ ਕਿਤੇ ਨਹੀਂ ਜਾਂਦੇ’

PunjabKesari

ਰਣਦੀਪ ਸੁਰਜੇਵਾਲਾ ਨੇ ਦੋਸ਼ ਲਾਇਆ ਕਿ ਕਿਸਾਨਾਂ ਦੇ ਸਿਰ ਪਾੜ੍ਹਨ ਦਾ ਆਦੇਸ਼ ਐੱਸ. ਡੀ. ਐੱਮ. ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਦਿੱਤਾ ਸੀ। ਇਸ ਲਈ ਅਧਿਕਾਰੀ ’ਤੇ ਕਾਰਵਾਈ ਨਹੀਂ ਹੋ ਰਹੀ ਹੈ। ਸੁਰਜੇਵਾਲਾ ਨੇ ਇਹ ਵੀ ਟਵੀਟ ਕੀਤਾ ਕਿ ਕਰਨਾਲ ਲਾਠੀਚਾਰਜ ਦਾ ਸੱਚ ਸਾਹਮਣੇ ਆ ਹੀ ਗਿਆ। 

ਇਹ ਵੀ ਪੜ੍ਹੋ: ਫੁੱਟ-ਫੁੱਟ ਕੇ ਸਰਕਾਰ ਨੂੰ ਰੋਣ ਲੱਗੀ ਔਰਤ ਅਤੇ ਟੁੱਟੀਆਂ ਬਾਹਾਂ ਨਾਲ ਧਰਨੇ ’ਚ ਡਟਿਆ ਕਿਸਾਨ (ਵੀਡੀਓ)

ਦੱਸਣਯੋਗ ਹੈ ਕਿ 28 ਅਗਸਤ ਨੂੰ ਪੁਲਸ ਨੇ ਬਸਤਾੜਾ ਟੋਲ ਪਲਾਜ਼ਾ ’ਤੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਸੀ। ਪੁਲਸ ਲਾਠੀਚਾਰਜ ਵਿਚ ਜ਼ਖਮੀ ਹੋਏ ਕਰਨਾਲ ਦੇ ਰਾਏਪੁਰ ਜਾਟਾਨ ਪਿੰਡ ਦੇ ਕਿਸਾਨ ਸੁਸ਼ੀਲ ਕਾਜਲ ਦੀ ਮੌਤ ਹੋ ਗਈ ਸੀ। ਦਰਅਸਲ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ’ਚ ਐੱਸ. ਡੀ. ਐੱਮ., ਜਵਾਨਾਂ ਨੂੰ ਕਿਸਾਨਾਂ ਦਾ ਸਿਰ ਪਾੜ੍ਹਨ ਦਾ ਹੁਕਮ ਦਿੰਦੇ ਹੋਏ ਨਜ਼ਰ ਆ ਰਹੇ ਹਨ। ਕਿਸਾਨ ਆਗੂ, ਕਰਨਾਲ ’ਚ ਮਿੰਨੀ ਸਕੱਤਰੇਤ ਦਾ ਘਿਰਾਓ ਕਰ ਕੇ ਬੈਠੇ ਹਨ ਅਤੇ ਐੱਸ. ਡੀ. ਐੱਮ. ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ: ਕਰਨਾਲ: ਨਹੀਂ ਮੰਨੀ ਸਰਕਾਰ, ਕਿਸਾਨ ਆਗੂ ਬੋਲੇ- ਜਾਰੀ ਰਹੇਗਾ ਸਾਡਾ ਧਰਨਾ


author

Tanu

Content Editor

Related News