ਸਿਰ ''ਤੇ ਕੇਸਰੀ ਰੰਗ ਦੀ ਦਸਤਾਰ ਸਜਾ ਕੇ CM ਖੱਟੜ ਨੇ ਪੰਜਾਬੀ ਭਾਸ਼ਾ ''ਚ ਦਿੱਤਾ ਭਾਸ਼ਣ

Wednesday, Jan 31, 2024 - 05:08 PM (IST)

ਕੁਰੂਕਸ਼ੇਤਰ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਬੁੱਧਵਾਰ ਨੂੰ 'ਹਰਿਆਣਾ 'ਚ ਸਿੱਖਾਂ ਦੀ ਸੇਵਾ 'ਚ ਖੱਟੜ' ਪੁਸਤਕ ਰਿਲੀਜ਼ ਕੀਤੀ। ਇਸ ਪੁਸਤਕ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਸਿੱਖਾਂ ਲਈ ਕੀਤੇ ਕੰਮਾਂ ਦਾ ਵਰਣਨ ਕੀਤਾ ਗਿਆ ਹੈ। 

ਇਹ ਪੁਸਤਕ ਪੰਜਾਬ ਯੂਨੀਵਰਸਿਟੀ, ਪਟਿਆਲਾ ਦੇ ਪ੍ਰਸ਼ਾਸਕ ਅਤੇ ਲੇਖਕ ਡਾ: ਪ੍ਰਭਲੀਨ ਸਿੰਘ ਵੱਲੋਂ ਲਿਖੀ ਗਈ ਹੈ। ਮੁੱਖ ਮੰਤਰੀ ਕਿਤਾਬ ਦੇ ਸਿਰਲੇਖ 'ਤੇ ਨਾਰਾਜ਼ ਵੀ ਵਿਖਾਈ ਦਿੱਤੇ। ਉਨ੍ਹਾਂ ਪੁਸਤਕ ਦੇ ਲੇਖਕ ਨੂੰ ਸਿਰਲੇਖ ਬਦਲਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਹ ਸਾਰੀਆਂ ਜਾਤਾਂ ਅਤੇ ਧਰਮਾਂ ਲਈ ਕੰਮ ਕਰ ਰਹੇ ਹਨ। ਕਿਤਾਬ ਦੇ ਟਾਈਟਲ ਤੋਂ ਇਹ ਜਾਪਦਾ ਹੈ ਕਿ ਮੈਂ ਕਿਸੇ ਖਾਸ ਸਮਾਜ ਲਈ ਕੰਮ ਕਰ ਰਿਹਾ ਹਾਂ। ਇਸ ਲਈ 'ਮਨੋਹਰ ਲਾਲ ਗੁਰਬਾਣੀ ਦੀ ਸੇਵਾ ਵਿਚ' ਟਾਈਟਲ ਹੋਵੇ ਤਾਂ ਹੋਰ ਵੀ ਚੰਗਾ ਹੋਵੇਗਾ। ਉਨ੍ਹਾਂ ਕਿਹਾ ਕਿ ਖੱਟੜ ਸ਼ਬਦ ਜਾਤ ਨੂੰ ਦਰਸਾਉਂਦਾ ਹੈ। ਇਸ ਲਈ ਉਹ ਚਾਹੁੰਦੇ ਹਨ ਕਿ ਖੱਟੜ ਦੀ ਥਾਂ ਬਦਲ ਕੇ ਮਨੋਹਰ ਲਾਲ ਕੀਤਾ ਜਾਵੇ। ਦੱਸ ਦੇਈਏ ਕਿ ਇਹ ਪ੍ਰੋਗਰਾਮ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਆਡੀਟੋਰੀਅਮ 'ਚ ਆਯੋਜਿਤ ਕੀਤਾ ਗਿਆ। 

ਇਸ ਮੌਕੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੇਸਰੀ ਰੰਗ ਦੀ ਦਸਤਾਰ ਸਜਾਈ ਹੋਈ ਸੀ ਅਤੇ ਉਨ੍ਹਾਂ ਨੇ ਪੰਜਾਬੀ ਭਾਸ਼ਾ ਵਿਚ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਦੇ ਇਤਿਹਾਸ ਨੂੰ ਸਿਰਫ਼ ਪੜ੍ਹਨ ਨਾਲ ਕੋਈ ਭਲਾ ਨਹੀਂ ਹੋਵੇਗਾ, ਇਨ੍ਹਾਂ ਨੂੰ ਲਾਗੂ ਕਰਨਾ ਹੋਵੇਗਾ। ਸਾਨੂੰ ਗੁਰੂ ਸਾਹਿਬਾਨ ਵੱਲੋਂ ਦਿੱਤੇ ਸੰਦੇਸ਼ਾਂ ਨੂੰ ਮੰਨ ਕੇ ਲਾਗੂ ਕਰਨਾ ਹੋਵੇਗਾ। ਸਾਨੂੰ ਸਮਾਜ ਸੇਵਾ ਵਿਚ ਅੱਗੇ ਆਉਣਾ ਹੋਵੇਗਾ ਅਤੇ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੋਵੇਗਾ।

 


Rakesh

Content Editor

Related News