CM ਮਾਨ ਤੇ ਕੇਜਰੀਵਾਲ ਅੱਜ ਜੈਪੁਰ ’ਚ ਤਿਰੰਗਾ ਯਾਤਰਾ ਕੱਢ ਕੇ ਸ਼ੁਰੂ ਕਰਨਗੇ ਚੋਣ ਮੁਹਿੰਮ

03/13/2023 5:28:00 AM

ਜੈਪੁਰ/ਜਲੰਧਰ (ਧਵਨ) : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੋਮਵਾਰ ਨੂੰ ਰਾਜਸਥਾਨ ਦੀ ਰਾਜਧਾਨੀ ਜੈਪੁਰ ਤੋਂ ਤਿਰੰਗਾ ਯਾਤਰਾ ਕੱਢਣਗੇ। ਕੇਜਰੀਵਾਲ ਦੀ ਅਗਵਾਈ ’ਚ ਇਹ ਯਾਤਰਾ ਦੁਪਹਿਰ 2 ਵਜੇ ਸਾਂਗਾਨੇਰੀ ਗੇਟ ਬਾਪੂ ਬਾਜ਼ਾਰ ਤੋਂ ਸ਼ੁਰੂ ਹੋਵੇਗੀ, ਜੋ ਅਜਮੇਰੀ ਗੇਟ ਪਹੁੰਚੇਗੀ। ਇਸ ਯਾਤਰਾ ’ਚ ਕੇਜਰੀਵਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਣਗੇ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਰਾਜਸਥਾਨ ’ਚ ਲੋਕਾਂ ਦੇ ਮੁੱਦੇ ਉਠਾਏਗੀ ਕਿਉਂਕਿ ਲੋਕ ਭਾਜਪਾ ਅਤੇ ਕਾਂਗਰਸ ਵਰਗੀਆਂ ਰਵਾਇਤੀ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਦੰਗਾ ਪੀੜਤਾਂ, ਅੱਤਵਾਦ ਪ੍ਰਭਾਵਿਤਾਂ ਲਈ ਚੁੱਕਿਆ ਇਹ ਕਦਮ, ਮਾਲ ਮੰਤਰੀ ਜਿੰਪਾ ਨੇ ਦਿੱਤੀ ਜਾਣਕਾਰੀ

‘ਆਪ’ ਦੇ ਰਾਸ਼ਟਰੀ ਸੰਗਠਨ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਡਾ. ਸੰਦੀਪ ਪਾਠਕ ਤੇ ‘ਆਪ’ ਦੇ ਰਾਜਸਥਾਨ ਇੰਚਾਰਜ ਵਿਨੇ ਮਿਸ਼ਰਾ ਨੇ ਕਿਹਾ ਕਿ ਪਾਰਟੀ ਸੋਮਵਾਰ ਤੋਂ ਰਾਜਸਥਾਨ ’ਚ ਚੋਣ ਤਿਆਰੀਆਂ ਸ਼ੁਰੂ ਕਰਨ ਜਾ ਰਹੀ ਹੈ। ਇਸ ਦੌਰਾਨ ਕੇਜਰੀਵਾਲ ਲੋਕਾਂ ਨਾਲ ਗੱਲਬਾਤ ਵੀ ਕਰਨਗੇ। ਪਾਠਕ ਨੇ ਤਿਰੰਗਾ ਯਾਤਰਾ ਨੂੰ ਸਫਲ ਬਣਾਉਣ ਲਈ ਲੋਕਾਂ ਦੇ ਸਹਿਯੋਗ ਦੀ ਲੋੜ ਦੱਸਦਿਆਂ ਕਿਹਾ ਕਿ ਦੇਸ਼ ਅਤੇ ਰਾਜਸਥਾਨ ਨੂੰ ਨੰਬਰ ਵਨ ਬਣਾਉਣ ਲਈ ਤਿਰੰਗਾ ਯਾਤਰਾ ਇਕ ਮੁਹਿੰਮ ਹੈ। ਇਸ ਮੁਹਿੰਮ ਦੇ ਜ਼ਰੀਏ ਅਸੀਂ ਦੇਸ਼ ਦੇ ਹਰ ਕੋਨੇ ’ਚ ਸਕਾਰਾਤਮਕ ਰਾਜਨੀਤੀ ਸ਼ੁਰੂ ਕਰਨਾ ਚਾਹੁੰਦੇ ਹਾਂ। ਅਸੀਂ ਦੇਸ਼ ਨੂੰ ਕੇਜਰੀਵਾਲ ਦੀ ਰਾਜਨੀਤੀ ਨਾਲ ਜੋੜਨਾ ਚਾਹੁੰਦੇ ਹਾਂ। ਅਸੀਂ ਪੂਰੇ ਦੇਸ਼ ਅਤੇ ਰਾਜਸਥਾਨ ’ਚ ਚੰਗੇ ਸਕੂਲ ਤੇ ਹਸਪਤਾਲ ਬਣਾਉਣ ਦੀ ਰਾਜਨੀਤੀ ਸ਼ੁਰੂ ਕਰਨਾ ਚਾਹੁੰਦੇ ਹਾਂ।

ਇਹ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਨੇ ਆਪਣੇ ਦੂਸਰੇ ਬਜਟ ਰਾਹੀਂ ਹਰ ਵਰਗ ਨੂੰ ਦਿੱਤਾ ਸਨਮਾਨ : ਡਾ. ਬਲਜੀਤ ਕੌਰ

ਵਿਨੇ ਮਿਸ਼ਰਾ ਨੇ ਕਿਹਾ ਕਿ ‘ਆਪ’ ਨੇ ਸਿਰਫ਼ 15 ਦਿਨਾਂ ’ਚ 4.50 ਲੱਖ ਨਵੇਂ ਮੈਂਬਰ ਬਣਾਏ ਹਨ। ਮੌਜੂਦਾ ਸਮੇਂ ’ਚ ਰਾਜਸਥਾਨ ’ਚ ‘ਆਪ’ ਦੀ ਕੋਈ ਕਾਰਜਕਾਰਨੀ ਨਹੀਂ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਸੋਮਵਾਰ ਨੂੰ ਜਨ ਸਭਾ ਤੋਂ ਬਾਅਦ ਅਰਵਿੰਦ ਕੇਜਰੀਵਾਲ ਪਾਰਟੀ ਦੀ ਰਾਜਸਥਾਨ ਇਕਾਈ ਦੇ ਪ੍ਰਧਾਨ ਦਾ ਐਲਾਨ ਕਰ ਸਕਦੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News