ਨੀਰਜ ਚੋਪੜਾ ਦੇ ਸਿਲਵਰ ਮੈਡਲ ਜਿੱਤਣ ’ਤੇ CM ਖੱਟੜ ਬੋਲੇ- ਇਤਿਹਾਸਕ! ਹਰਿਆਣਾ ਦੇ ‘ਲਾਲ’ ਨੂੰ ਵਧਾਈ

Sunday, Jul 24, 2022 - 01:04 PM (IST)

ਨਵੀਂ ਦਿੱਲੀ/ਹਰਿਆਣਾ (ਕਮਲ ਕਾਂਸਲ)– ਓਲੰਪਿਕ ਚੈਂਪੀਅਨ ਨੀਰਜ ਚੋਪੜਾ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਸਿਲਵਰ ਮੈਡਲ ਜਿੱਤਣ ਵਾਲੇ ਪਹਿਲੇ ਅਥਲੀਟ ਬਣ ਗਏ ਹਨ। ਨੀਰਜ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਜੈਵਲਿਨ ਥਰੋਅ (ਭਾਲਾ ਸੁੱਟ) ਮੁਕਾਬਲੇ ਵਿਚ ਸਿਲਵਰ ਮੈਡਲ (ਚਾਂਦੀ ਦਾ ਤਗਮਾ) ਜਿੱਤ ਕੇ ਇਤਿਹਾਸ ਰਚ ਦਿੱਤਾ। ਉਸ ਨੇ USA ’ਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ’ਚ 88.13 ਮੀਟਰ ਦੀ ਥਰੋਅ ਨਾਲ 19 ਸਾਲਾਂ ਬਾਅਦ ਭਾਰਤ ਨੂੰ ਤਗਮਾ ਦਿਵਾਇਆ।

PunjabKesari

ਪੜ੍ਹੋ ਇਹ ਵੀ ਖ਼ਬਰ: 'ਗੋਲਡਨ ਬੁਆਏ' ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਵਿਸ਼ਵ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ ਤਗਮਾ

ਨੀਰਜ ਦੇ ਤਮਗਾ ਜਿੱਤਣ ’ਤੇ ਪੂਰੇ ਦੇਸ਼ ’ਚ ਜਸ਼ਨ ਦਾ ਮਾਹੌਲ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਟਵੀਟ ਕਰ ਕੇ ਨੀਰਜ ਨੂੰ ਵਧਾਈ ਦਿੱਤੀ ਹੈ। ਖੱਟੜ ਨੇ ਕਿਹਾ ਹਰਿਆਣਾ ਦੀ ਮਿੱਟੀ ਦੇ ਲਾਲ ਨੂੰ 88.13 ਮੀਟਰ ਭਾਲਾ ਸੁੱਟ ਕੇ ਸਿਲਵਰ ਮੈਡਲ ਜਿੱਤਣ ’ਤੇ ਦਿਲੋਂ ਵਧਾਈ।

 

ਮੁੱਖ ਮੰਤਰੀ ਖੱਟੜ ਨੇ ਟਵੀਟ ਕੀਤਾ, ‘‘ਇਤਿਹਾਸਕ!! ਹਿੰਦੋਸਤਾਨ ਦੇ ਗੋਲਡਨ ਬੁਆਏ ਨੀਰਜ ਚੋਪੜਾ ਅਮਰੀਕਾ ’ਚ ਖੇਡੀ ਗਈ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ’ਚ 19 ਸਾਲ ਬਾਅਦ ਤਮਗਾ ਜਿੱਤ ਕੇ, ਇਸ ਚੈਂਪੀਅਨਸ਼ਿਪ ’ਚ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਪੁਰਸ਼ ਬਣ ਗਏ ਹਨ। ਹਰਿਆਣਾ ਦੀ ਮਿੱਟੀ ਦੇ ਲਾਲ ਨੂੰ 88.13 ਮੀਟਰ ਭਾਲਾ ਸੁੱਟ ਸਿਲਵਰ ਮੈਡਲ ਜਿੱਤਣ ’ਤੇ ਦਿਲੋਂ ਵਧਾਈ।’’


Tanu

Content Editor

Related News