ਚੰਡੀਗੜ੍ਹ ਮੁੱਦੇ ਬੋਲੇ CM ਖੱਟੜ, ਕਿਹਾ-ਚੰਡੀਗੜ੍ਹ ਹਰਿਆਣਾ ਦੀ ਵੀ ਰਾਜਧਾਨੀ (ਵੀਡੀਓ)

04/01/2022 10:34:58 PM

ਨੈਸ਼ਨਲ ਡੈਸਕ : ਚੰਡੀਗੜ੍ਹ ਦੇ ਮੁਲਾਜ਼ਮਾਂ ’ਤੇ ਕੇਂਦਰੀ ਨਿਯਮ ਲਾਗੂ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਪੇਸ਼ ਕੀਤੇ ਗਏ ਮਤੇ ’ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਖੱਟੜ ਨੇ ਕਿਹਾ ਕਿ ਚੰਡੀਗੜ੍ਹ ਨੂੰ ਦੋਵਾਂ ਸੂਬਿਆਂ ਦੀ ਰਾਜਧਾਨੀ ਦੇ ਤੌਰ ’ਤੇ ਰੱਖਿਆ ਗਿਆ ਸੀ। ਚੰਡੀਗੜ੍ਹ ’ਚ ਜੋ 60:40 ਦੀ ਰੇਸ਼ੋ ਹੈ, ਉਸ ’ਚ ਸਾਡਾ ਸਾਰਾ ਕਰਮਚਾਰੀਆਂ ਦਾ, ਬਿਲਡਿੰਗ ਦਾ ਉਸ ਸਮੇਂ ਤੋਂ ਚੱਲ ਰਿਹਾ ਹੈ ਤੇ ਅੱਜ ਵੀ ਉਸੇ ਤਰ੍ਹਾਂ ਹੈ। ਇਸ ਤਰ੍ਹਾਂ ਇਕਤਰਫਾ ਮਤਾ ਪਾਸ ਕਰਨ ਦੀ ਪੰਜਾਬ ਸਰਕਾਰ ਨੇ ਇਕ ਸਿਫਾਰਿਸ਼ ਕੀਤੀ ਹੈ ਕਿ ਕੇਂਦਰ ਸਰਕਾਰ ਇਸ ਨੂੰ ਟੇਕਅੱਪ ਕਰੇ।

ਇਹ ਵੀ ਪੜ੍ਹੋ : ਚੀਨ ਨੇ ਯੂਕ੍ਰੇਨ ਜੰਗ ਲਈ ਅਮਰੀਕਾ ਤੇ ਨਾਟੋ ਦੇ ਵਿਸਤਾਰ ਨੂੰ ਠਹਿਰਾਇਆ ਜ਼ਿੰਮੇਵਾਰ

ਇਸ ਤਰ੍ਹਾਂ ਦੇ ਮਤਾ ਦੀ ਸਿਫਾਰਿਸ਼ ਕਰਨ ਦਾ ਕੋਈ ਅਰਥ ਨਹੀਂ ਹੈ ਕਿਉਂਕਿ ਇਹ ਸਿਰਫ਼ ਪੰਜਾਬ ਦਾ ਵਿਸ਼ਾ ਨਹੀਂ ਹੈ, ਇਹ ਹਰਿਆਣੇ ਦਾ ਵੀ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਸ ’ਚ ਥੋੜ੍ਹਾ ਸ਼ੇਅਰ ਹਿਮਾਚਲ ਦੇ ਲੋਕ ਵੀ ਮੰਗਦੇ ਹਨ ਤੇ 7.19 ਫੀਸਦੀ ਸ਼ੇਅਰ ਹਿਮਾਚਲ ਦਾ ਹੈ। ਇਸ ਨੂੰ ਲੈ ਕੇ ਅਦਾਲਤ ਨੇ ਇਕ ਵਾਰ ਹੁਕਮ ਦਿੱਤਾ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕੇਂਦਰੀ ਸਰਵਿਸ ਨਿਯਮ ਲਾਗੂ ਕਰਕੇ ਕੇਂਦਰ ਨੇ ਪੰਜਾਬ 'ਤੇ ਮਾਰਿਆ ਇਕ ਹੋਰ ਡਾਕਾ

ਉਨ੍ਹਾਂ ਕਿਹਾ ਕਿ ਹਿਮਾਚਲ ਨੇ ਆਪਣੀ ਰਾਜਧਾਨੀ ਸ਼ਿਮਲਾ ਬਣਾਈ ਹੋਈ ਹੈ ਪਰ ਹਰਿਆਣਾ ਤੇ ਪੰਜਾਬ ਦੋਵਾਂ ਦੀ ਰਾਜਧਾਨੀ ਚੰਡੀਗੜ੍ਹ ਹੈ ਤੇ ਦੋਵਾਂ ਦੀ ਹੀ ਰਹੇਗੀ। ਉਨ੍ਹਾਂ ਕਿਹਾ ਕਿ ਸਮਝੌਤੇ ਦਾ ਕਈ ਵਿਸ਼ਾ ਆਵੇਗਾ ਅਤੇ ਸਿਰਫ਼ ਇਕ ਚੰਡੀਗੜ੍ਹ ਹੀ ਨਹੀਂ ਹੈ, ਇਸ ’ਚ ਬਹੁਤ ਸਾਰੇ ਮੁੱਦੇ ਹਨ। ਐੱਸ. ਵਾਈ. ਐੱਲ., ਹਿੰਦੀ ਬੋਲਦੇ ਏਰੀਆ, ਇਨ੍ਹਾਂ ਸਾਰੇ ਵਿਸ਼ਿਆਂ ’ਤੇ ਇਕੱਠੇ ਬੈਠ ਕੇ ਕਦੇ ਕੋਈ ਵਿਚਾਰ ਕਰਨ ਦੀ ਗੱਲ ਆਏਗੀ ਤਾਂ ਕੋਈ ਵਿਸ਼ਾ ਅੱਗੇ ਵਧਦਾ ਹੈ, ਨਹੀਂ ਤਾਂ ਇਕਤਰਫਾ ਮਤਾ ਪਾਉਣ ਦਾ ਕੋਈ ਅਰਥ ਨਹੀਂ ਹੈ, ਇਹ ਬੇਮਾਇਨੀ ਹੈ। 

ਇਹ ਵੀ ਪੜ੍ਹੋ : ਆਫ਼ਕਾਮ ਵੱਲੋਂ ਭਾਰਤ ਵਿਰੋਧੀ ਪ੍ਰਚਾਰ ਪ੍ਰਸਾਰਣ ਦੇ ਲੱਗੇ ਦੋਸ਼ਾਂ ਤੋਂ ਬਾਅਦ ਖਾਲਸਾ ਚੈਨਲ ਬੰਦ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News