CM ਖੱਟੜ ਨੇ ਕਿਹਾ- JJP ਨਾਲ ਗਠਜੋੜ ਹੈ ਅਤੇ ਅੱਗੇ ਵੀ ਜਾਰੀ ਰਹੇਗਾ

Saturday, Jun 10, 2023 - 04:17 PM (IST)

CM ਖੱਟੜ ਨੇ ਕਿਹਾ- JJP ਨਾਲ ਗਠਜੋੜ ਹੈ ਅਤੇ ਅੱਗੇ ਵੀ ਜਾਰੀ ਰਹੇਗਾ

ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸ਼ਨੀਵਾਰ ਨੂੰ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਵਿਚ ਭਾਜਪਾ ਦਾ ਜਨਨਾਇਕ ਜਨਤਾ ਪਾਰਟੀ (JJP) ਨਾਲ ਗਠਜੋੜ ਹੈ ਅਤੇ ਅੱਗੇ ਵੀ ਜਾਰੀ ਰਹੇਗਾ। ਖੱਟੜ ਨੇ ਸ਼ਨੀਵਾਰ ਨੂੰ ਇੱਥੇ ਪੱਤਰਕਾਰ ਸੰਮੇਲਨ 'ਚ ਇਕ ਸਵਾਲ 'ਤੇ ਇਹ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਭਾਜਪਾ ਅਤੇ JJP ਲਈ ਗਠਜੋੜ ਕੋਈ ਮਜਬੂਰੀ ਨਹੀਂ ਸਗੋਂ ਇਹ ਸੂਬੇ ਦੇ ਵਿਕਾਸ ਅਤੇ ਜਨਤਾ ਦੀ ਭਲਾਈ ਲਈ ਕੀਤਾ ਗਿਆ ਹੈ, ਅੱਗੇ ਵੀ ਜਾਰੀ ਰਹੇਗਾ। ਇਸ ਵਿਚ ਕੋਈ ਮੁਸ਼ਕਲ ਨਹੀਂ ਹੈ।

ਖੱਟੜ ਨੇ ਕਿਹਾ ਕਿ ਪਾਰਟੀ ਸੰਗਠਨ ਦੀਆਂ ਗੱਲਾਂ ਵੱਖ ਹੁੰਦੀਆਂ ਹਨ ਅਤੇ ਸਰਕਾਰ ਚਲਾਉਣਾ ਵੱਖਰਾ ਵਿਸ਼ਾ ਹੁੰਦਾ ਹੈ। ਸ਼ੂਗਰਫੇਡ ਦੇ ਚੇਅਰਮੈਨ ਅਤੇ JJP ਵਿਧਾਇਕ ਰਾਮਕਰਨ ਦੇ ਸੂਰਜਮੁਖੀ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ ਵਿਚ ਅਹੁਦੇ ਤੋਂ ਦਿੱਤੇ ਗਏ ਅਸਤੀਫ਼ੇ ਨੂੰ ਲੈ ਕੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਅਸਤੀਫ਼ਾ ਉਨ੍ਹਾਂ ਕੋਲ ਆਉਣਾ ਚਾਹੀਦਾ ਹੈ ਪਰ ਅਜੇ ਤੱਕ ਆਇਆ ਨਹੀਂ ਹੈ। ਅਸੀਂ ਅਜੇ ਵੀ ਅਸਤੀਫ਼ਾ ਲੱਭ ਰਹੇ ਹਾਂ। ਕਦੇ-ਕਦੇ ਦਬਾਅ ਬਣਾਉਣ ਲਈ ਅਜਿਹੇ ਬਿਆਨ ਦਿੱਤੇ ਜਾਂਦੇ ਹਨ।


author

Tanu

Content Editor

Related News