CM ਖੱਟੜ ਨੇ ਗਿਣਵਾਈਆਂ 2500 ਦਿਨ ਦੀਆਂ ਉਪਲੱਬਧੀਆਂ, ਵਿਰੋਧੀ ਧਿਰ ਨੂੰ ਦਿੱਤੀ ਸਲਾਹ

Monday, Aug 30, 2021 - 05:34 PM (IST)

ਚੰਡੀਗੜ੍ਹ— ਹਰਿਆਣਾ ਵਿਚ ਸਰਕਾਰ ਦੇ 2500 ਦਿਨ ਪੂਰੇ ਹੋਣ ਮੌਕੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਹਿਸਾਬ-ਕਿਤਾਬ ਦਿੱਤਾ। ਉਨ੍ਹਾਂ ਨੇ ਪ੍ਰਦੇਸ਼ ਦੀ ਜਨਤਾ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ 2500 ਦਿਨ ਪਹਿਲਾਂ ਪ੍ਰਦੇਸ਼ ਭ੍ਰਿਸ਼ਟਾਚਾਰ ’ਚ ਡੁੱਬਿਆ ਸੀ ਪਰ ਇਸ ਨੂੰ ਸੁਧਾਰਨ ਲਈ ਅਸੀਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਅਤੇ ਜਨ ਸੇਵਾ ਦੇ ਕੰਮ ਕੀਤੇ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਹਾਰਡਵੇਅਰ ਦੇ ਨਾਲ ਸਾਫਟਵੇਅਰ ਦਾ ਕੰਮ ਕਰ ਰਹੇ ਹਾਂ। ਸਾਫਟਵੇਅਰ ਦਿੱਸਦਾ ਨਹੀਂ ਹੈ, ਇਸ ਦੀਆਂ ਉਪਲੱਬਧੀਆਂ ਤਾਂ ਹੀ ਗਿਣਵਾਈਆਂ ਜਾ ਸਕਦੀਆਂ ਹਨ, ਜਦੋਂ ਜਨਤਾ ਨੂੰ ਉਸ ਦਾ ਲਾਭ ਮਿਲੇ।

ਮੁੱਖ ਮੰਤਰੀ ਖੱਟੜ ਨੇ ਕਿਹਾ ਕਿ ਸਭ ਤੋਂ ਵੱਡੀ ਸੱਟ ਅਸੀਂ ਭ੍ਰਿਸ਼ਟਾਚਾਰ ’ਤੇ ਮਾਰੀ ਹੈ। ਸਰਕਾਰੀ ਦਫ਼ਤਰਾਂ ਵਿਚ ਭ੍ਰਿਸ਼ਟਾਚਾਰ, ਕੰਮ ਚੋਰੀ ਨੂੰ ਰੋਕਣ ਲਈ ਸੂਚਨਾ ਤਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ। ਦਲਾਲ ਸਫੈਦ ਕੱਪੜੇ ਪਹਿਨ ਕੇ ਘੁੰਮਦੇ ਸਨ। ਅਸੀਂ ਤਬਾਦਲਾ ਉਦਯੋਗ ਖਤਮ ਕੀਤਾ ਹੈ। ਇਕ ਅਹੁਦੇ ਲਈ 5 ਗੁਣਾ ਉਮੀਦਵਾਰ ਬੁਲਾਉਣ ਦੀ ਪ੍ਰਥਾ ਸ਼ੁਰੂ ਕੀਤੀ। ਆਈ. ਏ. ਐੱਸ.  ਦੀ ਨਿਯੁਕਤੀ ਨੂੰ ਲੈ ਕੇ ਇੰਟਰਵਿਊ ਪ੍ਰਕਿਰਿਆ ਸ਼ੁਰੂ ਕੀਤੀ। ਅਸੀਂ 5 ਸਾਲ ’ਚ 5 ਆਈ. ਏ. ਐੱਸ. ਲਗਵਾਏ। ਇਸ ਲਈ 25 ਲੋਕਾਂ ਦੀ ਸੂਚੀ ਯੂ. ਪੀ. ਐੱਸ. ਸੀ. ਨੂੰ ਭੇਜੀ, ਤਾਂ ਅਸੀਂ ਚੋਣ ਕੀਤੀ। 

ਇਸ ਦੌਰਾਨ ਵਿਰੋਧੀ ਧਿਰ ’ਤੇ ਉਨ੍ਹਾਂ ਨੇ ਨਿਸ਼ਾਨਾ ਵਿੰਨਿ੍ਹਆ। ਉਨ੍ਹਾਂ ਨੇ ਕਿਹਾ ਕਿ ਅਸੀਂ ਵਿਰੋਧੀ ਧਿਰ ਦਾ ਭਰਮ ਪੈਦਾ ਕਰਨ ਵਾਲਾ ਪ੍ਰਚਾਰ ਸਹਿਣ ਕਰ ਰਹੇ ਹਾਂ ਪਰ ਫਿਰ ਵੀ ਅਸੀਂ ਉਨ੍ਹਾਂ ਨੂੰ ਇਕ ਸਲਾਹ ਦਿੰਦੇ ਹਾਂ ਕਿ ਚੰਗੇ ਵਿਰੋਧੀ ਧਿਰ ਦੇ ਨਾਤੇ ਰਚਨਾਤਮਕ ਭੂਮਿਕਾ ਨਿਭਾਓ। ਠੀਕ ਨੂੰ ਠੀਕ ਕਹੋ ਅਤੇ ਗਲਤ ਨੂੰ ਗਲਤ ਕਹੋ। ਮੁੱਖ ਮੰਤਰੀ ਨੇ ਵਿਰੋਧੀ ਧਿਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਵੇਂ ਚੱਲਦੇ ਰਹੇ ਤਾਂ ਉਨ੍ਹਾਂ ਦਾ ਭਵਿੱਖ ਹਨ੍ਹੇਰੇ ’ਚ ਹੈ। 


Tanu

Content Editor

Related News