ਹਰਿਆਣਾ ''ਚ ਮੁੱਖ ਮੰਤਰੀ ਖੱਟੜ ਨੇ 3 ਨਵੇਂ ਮੈਡੀਕਲ ਕਾਲਜ ਖੋਲ੍ਹਣ ਦੀ ਦਿੱਤੀ ਮਨਜ਼ੂਰੀ

Monday, Jul 13, 2020 - 06:35 PM (IST)

ਹਰਿਆਣਾ ''ਚ ਮੁੱਖ ਮੰਤਰੀ ਖੱਟੜ ਨੇ 3 ਨਵੇਂ ਮੈਡੀਕਲ ਕਾਲਜ ਖੋਲ੍ਹਣ ਦੀ ਦਿੱਤੀ ਮਨਜ਼ੂਰੀ

ਹਰਿਆਣਾ (ਭਾਸ਼ਾ)— ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸੂਬੇ ਵਿਚ ਤਿੰਨ ਨਵੇਂ ਮੈਡੀਕਲ ਕਾਲਜ ਖੋਲ੍ਹਣ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਹੈ। ਇਕ ਅਧਿਕਾਰਤ ਬੁਲਾਰੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਵਿਚ ਸਿਹਤ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਖੱਟੜ ਨੇ ਇਕ ਪ੍ਰਾਇਮਰੀ ਸਿਹਤ ਕੇਂਦਰ ਅਤੇ ਇਕ ਸਬ-ਸਿਹਤ ਕੇਂਦਰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਬ-ਡਵੀਜ਼ਨਲ ਸਿਵਲ ਹਸਪਤਾਲ, ਇਕ ਭਾਈਚਾਰਕ ਸਿਹਤ ਕੇਂਦਰ, ਇਕ ਪ੍ਰਾਇਮਰੀ ਸਿਹਤ ਕੇਂਦਰ ਅਤੇ ਇਕ ਸਬ-ਸਿਹਤ ਕੇਂਦਰ ਨੂੰ ਅਪਗ੍ਰੇਡ ਕਰਨ ਦੀ ਵੀ ਮਨਜ਼ੂਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਪੰਡਤ ਬੀ. ਡੀ. ਸ਼ਰਮਾ ਪੋਸਟ ਗਰੈਜੂਏਟ ਆਯੁਵਿਗਿਆਨ ਸੰਸਥਾ (ਪੀ. ਜੀ. ਆਈ. ਐੱਮ. ਐੱਸ.), ਰੋਹਤਕ ਵਿਚ ਡੀ. ਐੱਮ. ਕਾਰਡੀਓਲੌਜੀ ਕੋਰਸ ਸ਼ੁਰੂ ਕਰਨ ਦੀ ਮਨਜ਼ੂਰੀ ਵੀ ਦਿੱਤੀ।

ਅਧਿਕਾਰੀ ਨੇ ਦੱਸਿਆ ਕਿ ਨਵੇਂ ਮੈਡੀਕਲ ਕਾਲਜ ਸਿਰਸਾ, ਕੈਥਲ ਅਤੇ ਯਮੁਨਾਨਗਰ ਜ਼ਿਲ੍ਹਿਆਂ ਵਿਚ ਖੋਲ੍ਹੇ ਜਾਣਗੇ। ਬੁਲਾਰੇ ਨੇ ਦੱਸਿਆ ਕਿ ਸਿਰਸਾ ਵਿਚ ਮੈਡੀਕਲ ਕਾਲਜ ਹਰਿਆਣਾ, ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ 'ਤੇ ਬਣਾਇਆ ਜਾਵੇਗਾ। ਕੈਥਲ ਵਿਚ ਸਰਪਨਖੇਰੀ ਪਿੰਡ ਵਿਚ ਸਥਾਪਤ ਕੀਤਾ ਜਾਵੇਗਾ ਅਤੇ ਯਮੁਨਾਨਗਰ 'ਚ ਕਾਲਜ ਪੰਚਾਇਤ ਜ਼ਮੀਨ 'ਤੇ ਖੋਲ੍ਹਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਪੀ. ਜੀ. ਆਈ. ਐੱਮ. ਐੱਸ., ਰੋਹਤਕ ਵਿਚ ਡੀ. ਐੱਮ. ਕਾਰਡੀਓਲੌਜੀ ਕੋਰਸ ਭਾਰਤੀ ਮੈਡੀਕਲ ਪਰੀਸ਼ਦ ਤਹਿਤ ਚਲਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਬ-ਡਵੀਜ਼ਨਲ ਸਿਵਲ ਹਸਪਤਾਲ, ਜਗਾਧਰੀ (ਯਮੁਨਾਨਗਰ) ਨੂੰ 100 ਬੈੱਡ ਦੇ ਹਸਪਤਾਲ  'ਚ ਅਪਗ੍ਰੇਡ ਕਰਨ ਦਾ ਫੈਸਲਾ ਲਿਆ ਗਿਆ। ਪਲਵਲ ਜ਼ਿਲ੍ਹੇ ਦੇ ਹੋਡਲ 'ਚ ਸਥਿਤ ਭਾਈਚਾਰਕ ਸਿਹਤ ਕੇਂਦਰ ਨੂੰ 50 ਬੈੱਡ ਵਾਲੇ ਸਿਵਲ ਹਸਪਤਾਲ ਵਿਚ ਅਪਗ੍ਰੇਡ ਕੀਤਾ ਜਾਵੇਗਾ।


author

Tanu

Content Editor

Related News