ਸਿਸੋਦੀਆ ਨੂੰ ਯਾਦ ਕਰ ਰੋ ਪਏ CM ਕੇਜਰੀਵਾਲ, ਕਿਹਾ- ਇੰਨੇ ਚੰਗੇ ਇਨਸਾਨ ਨੂੰ ਜੇਲ੍ਹ 'ਚ ਬੰਦ ਕਰ ਰੱਖਿਐ

Wednesday, Jun 07, 2023 - 03:26 PM (IST)

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਕ ਵਿਦਿਅਕ ਸੰਸਥਾ ਦੇ ਉਦਘਾਟਨ ਮੌਕੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਅਤੇ ਸਿੱਖਿਆ ਦੇ ਖੇਤਰ 'ਚ ਉਨ੍ਹਾਂ ਦੇ ਕੰਮਾਂ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ। ਪ੍ਰੋਗਰਾਮ ਦੌਰਾਨ ਸਿਸੋਦੀਆ ਨੂੰ ਯਾਦ ਕਰਦੇ ਹੋਏ ਕੇਜਰੀਵਾਲ ਦੀਆਂ ਅੱਖਾਂ 'ਚ ਹੰਝੂ ਆ ਗਏ ਅਤੇ ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ (ਮਨੀਸ਼ ਸਿਸੋਦੀਆ) ਦਾ ਸੁਫ਼ਨਾ ਸੀ। ਇਹ ਲੋਕ ਚਾਹੁੰਦੇ ਹਨ ਕਿ ਦਿੱਲੀ ਦੀ ਸਿੱਖਿਆ ਕ੍ਰਾਂਤੀ ਖ਼ਤਮ ਹੋ ਜਾਵੇ, ਉਸਨੂੰ ਖ਼ਤਮ ਨਹੀਂ ਹੋਣ ਦੇਵਾਂਗੇ।

ਇਹ ਵੀ ਪੜ੍ਹੋ- ਡਰੱਗ ਦੀ ਸਭ ਤੋਂ ਵੱਡੀ ਖ਼ੇਪ ਜ਼ਬਤ, NCB ਦੇ ਅਧਿਕਾਰੀ ਨੇ ਕੀਤਾ ਵੱਡਾ ਖੁਲਾਸਾ

ਉਨ੍ਹਾਂ ਕਿਹਾ ਕਿ ਮਨੀਸ਼ ਸਿਸੋਦੀਆ ਨੇ ਇਸਦੀ ਸ਼ੁਰੂਆਤ ਕੀਤੀ ਸੀ ਅਤੇ ਇਹ ਉਨ੍ਹਾਂ ਦਾ ਸੁਫ਼ਨਾ ਸੀ ਕਿ ਹਰ ਬੱਚੇ ਨੂੰ ਚੰਗੀ ਸਿੱਖਿਆ ਮਿਲੇ। ਇਨ੍ਹਾਂ ਨੇ ਝੂਠੇ ਦੋਸ਼ ਲਗਾ ਕੇ ਫਰਜ਼ੀ ਮੁਕੱਦਮੇ ਕਰਕੇ ਇੰਨੇ ਚੰਗੇ ਇਨਸਾਨ ਨੂੰ ਜੇਲ੍ਹ 'ਚ ਬੰਦ ਕਰਕੇ ਰੱਖਿਆ ਹੋਇਆ ਹੈ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਜੇਲ੍ਹ 'ਚ ਕਿਉਂ ਰੱਖਿਆ ਹੋਇਆ ਹੈ? ਦੇਸ਼ 'ਚ ਇੰਨੇ ਵੱਡੇ ਡਾਕੂ ਹਨ, ਉਨ੍ਹਾਂ ਨੂੰ ਨਹੀਂ ਫੜਦੇ ਪਰ ਮਨੀਸ਼ ਨੂੰ ਜੇਲ੍ਹ 'ਚ ਰੱਖਿਆ ਹੈ ਕਿਉਂਕਿ ਮਨੀਸ਼ ਚੰਗੇ ਸਕੂਲ ਬਣਾ ਰਹੇ ਹਨ ਤਾਂ ਉਨ੍ਹਾਂ ਨੂੰ ਤਕਲੀਫ ਹੋ ਰਹੀ ਹੈ।

ਇਹ ਵੀ ਪੜ੍ਹੋ- 300 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ 3 ਸਾਲਾਂ ਦੀ ਮਾਸੂਮ ਬੱਚੀ, ਰੈਸਕਿਊ ਆਪਰੇਸ਼ਨ ਜਾਰੀ

 

ਇਹ ਵੀ ਪੜ੍ਹੋ- ਹੁਣ ਆਧਾਰ ਨੰਬਰ ਨਾਲ ਕਰ ਸਕੋਗੇ Google Pay ਦੀ ਵਰਤੋਂ, ਨਹੀਂ ਪਵੇਗੀ ਡੈਬਿਟ ਕਾਰਡ ਦੀ ਲੋੜ, ਇੰਝ ਕਰੋ ਸੈਟਿੰਗ

ਰਾਜਧਾਨੀ 'ਚ ਅਪਰਾਧੀ ਬੇਖੌਫ਼ ਹਨ

ਉਥੇ ਹੀ ਕੇਜਰੀਵਾਲ ਨੇ ਉਪ ਰਾਜਪਾਲ ਵੀ.ਕੇ. ਸਕਸੈਨਾ 'ਤੇ ਬੁੱਧਵਾਰ ਨੂੰ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਰਾਸ਼ਟਰੀ ਰਾਜਧਾਨੀ 'ਚ ਅਪਰਾਧੀ ਬੇਖੌਫ ਹਨ ਅਤੇ ਲੋਕਾਂ ਦਾ ਪੁਲਸ ਤੋਂ ਭਰੋਸਾ ਖ਼ਤਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਸਿਆਸਤ ਕਰਨ ਦੀ ਬਜਾਏ ਆਪਣੇ ਸੰਵਿਧਾਨਕ ਕਰਤਵ ਪੂਰੇ ਕਰਨ। ਕੇਜਰੀਵਾਲ ਨੇ ਟਵੀਟ ਕੀਤਾ ਕਿ ਦਿੱਲੀ 'ਚ ਹਰ ਰੋਜ਼ ਅਪਰਾਧ ਦੀਆਂ ਖ਼ਬਰਾਂ ਆ ਰਹੀਆਂ ਹਨ। ਅਪਰਾਧੀ ਬੇਖੌਫ ਹਨ, ਜਨਤਾ ਦਾ ਪੁਲਸ ਤੋਂ ਵਿਸ਼ਵਾਸ ਉਠਦਾ ਜਾ ਰਿਹਾ ਹੈ। ਉਪ ਰਾਜਪਾਲ ਸਾਹਿਬ, ਸਮਾਂ ਕੱਢ ਕੇ ਦੇਖੋ ਕਿ ਜਨਤਾ ਕਿੰਨੀ ਡਰੀ ਹੋਈ ਹੈ। ਜਨਤਾ ਸਿਆਸਤ ਨਹੀਂ ਸਗੋਂ ਕੰਮ ਚਾਹੁੰਦੀ ਹੈ, ਸੁਰੱਖਿਆ ਚਾਹੁੰਦੀ ਹੈ। ਸਿਆਸਤ ਕਰਨ ਦੀ ਬਚਾਏ ਕ੍ਰਿਪਾ ਕਰਕੇ ਉਹ ਕੰਮ ਕਰੋ ਜੋ ਸੰਵਿਧਾਨ ਨੇ ਤੁਹਾਨੂੰ ਸੌਂਪਿਆ ਹੈ। ਉਪ ਰਾਜਪਾਲ ਦੇ ਦਫਤਰ ਵੱਲੋਂ ਤਤਕਾਲ ਇਸ ਸੰਬੰਧ 'ਚ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ।

ਇਹ ਵੀ ਪੜ੍ਹੋ- ਬੜੇ ਕਮਾਲ ਦਾ ਹੈ ਇਹ AI App, ਚੁਟਕੀਆਂ 'ਚ ਦੱਸ ਦੇਵੇਗਾ ਸਾਮਾਨ ਅਸਲੀ ਹੈ ਜਾਂ ਨਕਲੀ


Rakesh

Content Editor

Related News