ਕੇਜਰੀਵਾਲ ਬੋਲੇ- ਸਾਨੂੰ ਆਪਣੇ ਬੱਚਿਆਂ ਨੂੰ ਨੌਕਰੀ ਲੱਭਣ ਵਾਲਾ ਨਹੀਂ ਸਗੋਂ ਨੌਕਰੀ ਦੇਣ ਵਾਲਾ ਬਣਾਉਣਾ ਹੈ

03/30/2022 4:01:37 PM

ਨਵੀਂ ਦਿੱਲੀ– ਦਿੱਲੀ ਦੇ ਮੁੱਖ ਮੰਤਰੀ ਅਰਿਵੰਦ ਕੇਜਰੀਵਾਲ ਅੱਜ ਯਾਨੀ ਕਿ ਬੁੱਧਵਾਰ ਨੂੰ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਦੇ ਦੀਸ਼ਾਂਤ ਸਮਾਰੋਹ ’ਚ ਸ਼ਾਮਲ ਹੋਏ ਅਤੇ ਸਮਾਰੋਹ ਨੂੰ ਸੰਬੋਧਿਤ ਕੀਤਾ। ਕੇਜਰੀਵਾਲ ਨੇ ਆਪਣੇ ਸੰਬੋਧਨ ’ਚ ਕਿਹਾ, ‘‘ਨੌਜਵਾਨਾਂ ਦਰਮਿਆਨ ਆ ਕੇ ਉਨ੍ਹਾਂ ਨਾਲ ਗੱਲ ਕਰਨਾ ਚੰਗਾ ਲੱਗਦਾ ਹੈ। ਸਾਡੀ ਸਿੱਖਿਆ ਵਿਵਸਥਾਵਾਂ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਸਰਕਾਰੀ ਵਿਵਸਥਾ ਅੰਗੇਰਜ਼ਾਂ ਦੇ ਜ਼ਮਾਨੇ ਦੀ ਚਲੀ ਆ ਰਹੀ ਹੈ। ਅੰਗਰੇਜ਼ਾਂ ਨੇ ਸਾਰੀਆਂ ਵਿਵਸਥਾਵਾਂ ਸਾਨੂੰ ਤੰਗ ਕਰਨ ਲਈ ਬਣਾਈਆਂ ਸਨ। ਅੱਜ ਵੀ ਸਾਰੀਆਂ ਵਿਵਸਥਾਵਾਂ ਜਨਤਾ ਨੂੰ ਤੰਗ ਕਰਨ ਲਈ ਹੀ ਬਣੀਆਂ ਹੋਈਆਂ ਹਨ, ਇਸ ਨੂੰ ਬਦਲਣਾ ਪਵੇਗਾ।

ਇਹ ਵੀ ਪੜ੍ਹੋ- ਚੰਡੀਗੜ੍ਹ ਭਾਵਨਾਤਮਕ ਮੁੱਦਾ, ਕੇਂਦਰ ਮਾਰ ਰਹੀ ਹੈ ਪੰਜਾਬ ਦੇ ਹੱਕਾਂ 'ਤੇ ਡਾਕਾ: ਹਰਸਿਮਰਤ ਬਾਦਲ

ਕੇਜਰੀਵਾਲ ਨੇ ਅੱਗੇ ਕਿਹਾ ਕਿ ਡਿਗਰੀ ਹਾਸਲ ਕਰਨ ਮਗਰੋਂ ਨੌਜਵਾਨ ਨੌਕਰੀ ਲਈ ਠੋਕਰਾਂ ਖਾਂਦੇ ਹਨ। ਦਿੱਲੀ ਦੇ ਅੰਦਰ ਸਿੱਖਿਆ ਦੇ ਖੇਤਰ ’ਚ ਸ਼ਾਨਦਾਰ ਸੁਧਾਰ ਹੋਏ ਹਨ। ਸਰਕਾਰੀ ਸਕੂਲ ਬਹੁਤ ਸ਼ਾਨਦਾਰ ਬਣ ਗਏ ਹਨ। ਰਿਕਸ਼ੇ ਵਾਲੇ, ਆਈ. ਏ. ਐੱਸ. ਅਫ਼ਸਰ ਅਤੇ ਜੱਜ ਦੇ ਬੱਚੇ ਇਕੱਠੇ ਇਕ ਹੀ ਬੈਂਚ ’ਤੇ ਬੈਠ ਕੇ ਪੜ੍ਹਦੇ ਹਨ। ਇਹ ਬਹੁਤ ਵੱਡਾ ਕ੍ਰਾਂਤੀਕਾਰੀ ਬਦਲਾਅ ਹੈ। ਦਿੱਲੀ ਦੇ ਸਕੂਲਾਂ ’ਚ ਬੱਚਿਆਂ ਨੂੰ ਮਾਨਸਿਕ ਤੌਰ ’ਤੇ ਤਿਆਰ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ- BIMSTEC Summit ’ਚ PM ਮੋਦੀ ਬੋਲੇ- ਖੇਤਰੀ ਸੁਰੱਖਿਆ ਹੁਣ ਬੇਹੱਦ ਅਹਿਮ

ਕੇਜਰੀਵਾਲ ਨੇ ਕਿਹਾ ਕਿ ਪੜ੍ਹਨ ਮਗਰੋਂ ਤੁਹਾਨੂੰ ਨੌਕਰੀ ਲੱਭਣ ਵਾਲਾ ਨਹੀਂ ਸਗੋਂ ਨੌਕਰੀ ਦੇਣ ਵਾਲਾ ਬਣਾਉਣਾ ਹੈ। ਤੁਹਾਨੂੰ ਬਿਜ਼ਨੈੱਸ ਕਰਨਾ ਹੈ। ਇਸ ਲਈ ਇਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਨਾਂ ਹੈ ‘ਬਿਜ਼ਨੈੱਸ ਬਲਾਸਟਰ ਪ੍ਰੋਗਰਾਮ’। ਇਸ ਦੇ ਤਹਿਤ 11ਵੀਂ ਅਤੇ 12ਵੀਂ ਦੇ ਬੱਚਿਆਂ ਨੂੰ 2-2 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਬਿਜ਼ਨੈੱਸ ਬਾਰੇ ਸੋਚਣ ਅਤੇ ਬਿਜ਼ਨੈੱਸ ਕਰਨ ਲਈ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ- ਆਸਾਮ-ਮੇਘਾਲਿਆ ਨੇ 6 ਥਾਂਵਾਂ 'ਤੇ ਸਰਹੱਦੀ ਵਿਵਾਦ ਸੁਲਝਾਇਆ, ਅਮਿਤ ਸ਼ਾਹ ਨੇ ਦੱਸਿਆ 'ਇਤਿਹਾਸਕ ਦਿਨ'

ਬੱਚਿਆਂ ਨੇ 2 ਹਜ਼ਾਰ ਰੁਪਏ ’ਚ ਇੰਨੇ ਬਿਹਤਰੀਨ ਬਿਜ਼ਨੈੱਸ ਕਰਨਾ ਸ਼ੁਰੂ ਕੀਤਾ ਕਿ ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ। ਉਨ੍ਹਾਂ ਨੇ ਬਿਜ਼ਨੈੱਸ ਆਈਡੀਆ ਸੋਚਿਆ, ਬਿਜ਼ਨੈੱਸ ਕੀਤਾ ਅਤੇ ਮੁਨਾਫ਼ਾ ਵੀ ਕਮਾਇਆ। ਅਸੀਂ ਇਕ ਨਿਵੇਸ਼ ਸੰਮੇਲਨ ਰੱਖਿਆ ਹੈ ਅਤੇ ਉਸ ’ਚ ਵੱਡੇ-ਵੱਡੇ ਉਦਯੋਗਪਤੀਆਂ ਨੂੰ ਬੁਲਾਇਆ। ਜਿਸ ’ਚ ਬੱਚਿਆਂ ਨੇ ਉਦਯੋਗਪਤੀਆਂ ਨੂੰ ਬੱਚਿਆਂ ਨੇ ਆਪਣੇ ਬਿਜ਼ਨੈੱਸ ਦੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਤੋਂ ਆਪਣੇ ਬਿਜ਼ਨੈੱਸ ’ਚ ਨਿਵੇਸ਼ ਕਰਨ ਲਈ ਕਿਹਾ। 

ਨੋਟ- ਮੁੱਖ ਮੰਤਰੀ ਕੇਜਰੀਵਾਲ ਦੇ ਇਸ ਬਿਆਨ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦੱਸੋ।


Tanu

Content Editor

Related News