ਔਰਤਾਂ ਨੂੰ ਇਕ ਹਜ਼ਾਰ ਰੁਪਏ ਮਹੀਨਾ ਦੇਣ ਦਾ 'ਆਪ' ਵਲੋਂ ਐਲਾਨ

Saturday, Jul 20, 2024 - 06:51 PM (IST)

ਪੰਚਕੂਲਾ- ਆਮ ਆਦਮੀ ਪਾਰਟੀ (ਆਪ) ਨੇ ਅੱਜ ਯਾਨੀ ਸ਼ਨੀਵਾਰ ਨੂੰ ਵਿਧਾਨ ਸਭਾ ਚੋਣਾਂ ਲਈ 5 ਗਾਰੰਟੀਆਂ ਜਾਰੀ ਕੀਤੀਆਂ ਹਨ। ਇਸ ਲਈ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਸ਼ਨੀਵਾਰ ਨੂੰ ਪੰਚਕੂਲਾ ਪਹੁੰਚੀ। ਪਾਰਟੀ ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ 'ਤੇ ਚੋਣਾਂ ਲੜਨ ਲਈ ਤਿਆਰੀਆਂ 'ਚ ਲੱਗੀ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਅਤੇ ਡਾ. ਸੰਦੀਪ ਪਾਠਕ ਵੀ ਮੌਜੂਦ ਰਹੇ। ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰਜ 'ਤੇ ਪਾਰਟੀ ਨੇ ਹਰਿਆਣਾ 'ਚ ਗਾਰੰਟੀ ਲਾਂਚ ਕੀਤੀ। ਪਹਿਲੀ ਗਾਰੰਟੀ ਦਾ ਐਲਾਨ ਪਾਰਟੀ ਨੇ ਮੁਫ਼ਤ ਅਤੇ 24 ਘੰਟੇ ਬਿਜਲੀ ਵਜੋਂ ਕੀਤਾ। ਦੂਜੀ ਗਾਰੰਟੀ ਸਾਰਿਆਂ ਨੂੰ ਚੰਗਾ ਅਤੇ ਮੁਫ਼ਤ ਇਲਾਜ, ਤੀਜੀ ਗਾਰੰਟੀ ਚੰਗੀ, ਬਿਹਤਰੀਨ ਅਤੇ ਮੁਫ਼ਤ ਸਿੱਖਿਆ, ਚੌਥੀ ਗਾਰੰਟੀ ਸਾਰੀਆਂ ਮਾਵਾਂ-ਭੈਣਾਂ ਨੂੰ ਹਰ ਮਹੀਨੇ 1000 ਹਜ਼ਾਰ ਰੁਪਏ ਅਤੇ 5ਵੀਂ ਗਾਰੰਟੀ ਹਰ ਨੌਜਵਾਨ ਨੂੰ ਰੁਜ਼ਗਾਰ ਵਜੋਂ ਦਿੱਤੀ।

ਇਸ ਦੌਰਾਨ ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਅਤੇ ਪੰਜਾਬ ਦੋਹਾਂ ਸੂਬਿਆਂ 'ਚ ਸਰਕਾਰੀ ਸਕੂਲਾਂ ਨੂੰ ਚੰਗਾ ਕਰ ਦਿੱਤਾ ਹੈ। ਗਰੀਬਾਂ ਦੇ ਬੱਚਿਆਂ ਦੇ ਭਵਿੱਖ ਉੱਜਵਲ ਕਰ ਦਿੱਤੇ ਹਨ। ਬਿਜਲੀ ਮੁਫ਼ਤ ਅਤੇ ਸਿਹਤ ਸਹੂਲਤਾਂ ਨੂੰ ਠੀਕ ਕਰ ਦਿੱਤਾ। ਔਰਤਾਂ ਲਈ ਮੁਫ਼ਤ ਬੱਸ ਦਾ ਸਫ਼ਰ, ਬਜ਼ੁਰਗਾਂ ਲਈ ਤੀਰਥ ਯਾਤਰਾ ਵੀ ਮੁਫ਼ਤ ਹੈ। ਕੀ ਕੋਈ ਅਜਿਹੀ ਪਾਰਟੀ ਹੈ, ਜਿਸ ਨੇ ਸਰਕਾਰੀ ਸਕੂਲਾਂ ਨੂੰ ਠੀਕ ਕੀਤਾ ਹੋਵੇ? ਕੀ ਕੋਈ ਅਜਿਹੀ ਪਾਰਟੀ ਨੇ ਜਿਸ ਨੇ ਬਿਜਲੀ ਮੁਫ਼ਤ ਕੀਤੀ ਹੋਵੇ? ਅਜਿਹਾ ਕੰਮ ਸਿਰਫ਼ ਹਰਿਆਣਾ ਦਾ ਲਾਲ ਕੇਜਰੀਵਾਲ ਹੀ ਕਰ ਸਕਦੇ ਹਨ। ਇਸ ਲਈ ਮੋਦੀ ਜੀ ਕੇਜਰੀਵਾਲ ਤੋਂ ਸੜਦੇ ਹਨ। ਫਰਜ਼ੀ ਕੇਸ ਬਣਾ ਕੇ ਕੇਜਰੀਵਾਲ ਨੂੰ ਮੋਦੀ ਨੇ ਜੇਲ੍ਹ 'ਚ ਸੁੱਟ ਦਿੱਤਾ। ਮੋਦੀ ਕਹਿੰਦੇ ਹਨ ਕੇਜਰੀਵਾਲ ਚੋਰ ਹੈ, ਮੈਂ ਕਹਿੰਦੀ ਹਾਂ ਕਿ ਜੇਕਰ ਕੇਜਰੀਵਾਲ ਚੋਰ ਹੈ ਤਾਂ ਦੁਨੀਆ 'ਚ ਕੋਈ ਇਮਾਨਦਾਰ ਨਹੀਂ ਹੈ। ਮੋਦੀ ਨੇ ਹਰਿਆਣਾ ਦੇ ਲਾਲ ਨੂੰ ਜੇਲ੍ਹ 'ਚ ਸੁੱਟ ਕੇ ਹਰਿਆਣਾ ਨੂੰ ਲਲਕਾਰਿਆ ਹੈ, ਵਿਧਾਨ ਸਭਾ ਚੋਣਾਂ 'ਚ ਕਰਾਰਾ ਜਵਾਬ ਦਿਓ।

Image

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


DIsha

Content Editor

Related News