ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ''ਚ CM ਜੈਰਾਮ ਠਾਕੁਰ ਹੀ ਹੋਣਗੇ ਭਾਜਪਾ ਦਾ ਚਿਹਰਾ

Thursday, Jun 17, 2021 - 06:27 PM (IST)

ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ''ਚ CM ਜੈਰਾਮ ਠਾਕੁਰ ਹੀ ਹੋਣਗੇ ਭਾਜਪਾ ਦਾ ਚਿਹਰਾ

ਸ਼ਿਮਲਾ- ਹਿਮਾਚਲ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਮੁੱਖ ਬੁਲਾਰੇ ਰਣਧੀਰ ਸ਼ਰਮਾ ਨੇ ਕਿਹਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਮੁੱਖ ਮੰਤਰੀ ਜੈਰਾਮ ਠਾਕੁਰ ਹੀ ਭਾਜਪਾ ਦਾ ਚਿਹਰਾ ਹੋਣਗੇ। ਸ਼ਰਮਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ 'ਚ ਕੋਈ 2 ਰਾਏ ਨਹੀਂ ਕਿ ਆਉਣ ਵਾਲੀਆਂ 2022 'ਚ ਹੋਣ ਵਾਲੀਆਂ ਵਿਧਾਨ ਸਭਆ ਅਤੇ ਪ੍ਰਦੇਸ਼ 'ਚ ਹੋਣ ਵਾਲੀਆਂ ਜ਼ਿਮਨੀ ਚੋਣਾਂ 'ਚ ਜੈਰਾਮ ਠਾਕੁਰ ਹੀ ਭਾਜਪਾ ਦਾ ਨਵਾਂ ਚਿਹਰਾ ਹੋਣਗੇ। ਸੰਗਠਨ ਅਤੇ ਸਰਕਾਰ 'ਚ ਕੋਈ ਤਬਦੀਲੀ ਨਹੀਂ ਹੋਵੇਗੀ, ਇਸ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਨੇ ਭਾਜਪਾ ਵਰਕਰਾਂ ਨੂੰ ਅਪੀਲ ਕੀਤੀ ਕਿ ਬੂਥ ਪੱਧਰ ਤੱਕ ਨਵੀਂ ਊਰਜਾ ਨਾਲ ਜੁੜ ਜਾਓ ਅਤੇ ਹਿਮਾਚਲ 'ਚ ਨਵਾਂ ਇਤਿਹਾਸ ਬਣਾਓ 2022 'ਚ ਇਕ ਵਾਰ ਫਿਰ ਭਾਜਪਾ ਦੀ ਸਰਕਾਰ ਬਣਾਓ। 

ਉਨ੍ਹਾਂ ਕਿਹਾ ਕਿ ਭਾਜਪਾ ਦੀ ਤਿੰਨ ਦਿਨਾਂ ਚਿੰਤਨ ਬੈਠਕ ਦਾ ਅੱਜ ਯਾਨੀ ਵੀਰਵਾਰ ਨੂੰ ਆਖ਼ਰੀ ਦਿਨ ਹੈ। ਉਨ੍ਹਾਂ ਦੱਸਿਆ ਕਿ ਕੱਲ ਸਾਰੇ 2017 ਦੇ ਉਮੀਦਵਾਰ ਅਤੇ ਵਿਧਾਇਕਾਂ ਨੇ ਆਪਣਾ ਰਿਪੋਰਟ ਕਾਰਡ ਪਾਰਟੀ ਨੂੰ ਸੌਂਪਿਆ ਹੈ ਅਤੇ ਉਸ 'ਚ ਆਪਣੀਆਂ 3 ਸਾਲ ਦੀਆਂ ਉਪਲੱਬਧੀਆਂ ਅਤੇ ਵਿਕਾਸ ਕੰਮਾਂ ਬਾਰੇ ਦੱਸਿਆ। ਉਨ੍ਹਾਂ ਨੇ ਆਪਣੀਆਂ ਵਿਧਾਨ ਸਭਾ ਖੇਤਰ 'ਚ ਕਮੀਆਂ ਵੀ ਸਰਕਾਰ ਦੇ ਸਾਹਮਣੇ ਰੱਖੀਆਂ, ਜਿਨ੍ਹਾਂ ਨੂੰ ਜਲਦ ਪੂਰੀ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਵੀ ਆਪਣਾ ਰਿਪੋਰਟ ਕਾਰਡ ਪਾਰਟੀ ਨੂੰ ਸੌਂਪਿਆ ਹੈ।


author

DIsha

Content Editor

Related News