ਮੁੱਖ ਮੰਤਰੀ ਫੜਨਵੀਸ ਨੇ ਨਹੀਂ ਚੁਕਾਇਆ ਪਾਣੀ ਦਾ ਬਿਲ, BMC ਨੇ ਘਰ ਨੂੰ ਐਲਾਨਿਆ ਡਿਫਾਲਟਰ

Monday, Jun 24, 2019 - 09:43 AM (IST)

ਮੁੱਖ ਮੰਤਰੀ ਫੜਨਵੀਸ ਨੇ ਨਹੀਂ ਚੁਕਾਇਆ ਪਾਣੀ ਦਾ ਬਿਲ, BMC ਨੇ ਘਰ ਨੂੰ ਐਲਾਨਿਆ ਡਿਫਾਲਟਰ

ਨਵੀਂ ਦਿੱਲੀ—ਵਿਧਾਨ ਸਭਾ ਚੋਣਾਂ ਦੇ ਕਿਨਾਰੇ ਖੜ੍ਹੇ ਮਹਾਰਾਸ਼ਟਰ 'ਚ ਇੱਕ ਬੇਹੱਦ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਬੰਬੇ ਨਗਰਪਾਲਿਕਾ (ਬੀ. ਐੱਮ. ਸੀ.) ਨੇ ਸੂਬੇ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਸਰਕਾਰੀ ਆਵਾਸ 'ਵਰਸ਼ਾ' ਨੂੰ ਡਿਫਾਲਟਰ ਐਲਾਨ ਕਰ ਦਿੱਤਾ ਹੈ। ਫੜਨਵੀਸ ਦੇ ਘਰ ਦਾ ਲਗਭਗ ਸਾਢੇ ਸੱਤ ਲੱਖ ਰੁਪਏ (7,44,981 ਰੁਪਏ) ਪਾਣੀ ਦਾ ਬਿੱਲ ਹੈ। ਇਹ ਕਾਰਨ ਹੈ ਕਿ ਆਵਾਸ ਨੂੰ ਡਿਫਾਲਟਰ ਐਲਾਨ ਕਰ ਦਿੱਤਾ ਗਿਆ ਹੈ। ਸਿਰਫ ਮੁੱਖ ਮੰਤਰੀ ਹੀ ਨਹੀਂ ਬਲਕਿ ਸੂਬਾ ਸਰਕਾਰ 'ਚ ਕੁੱਲ 18 ਮੰਤਰੀਆਂ ਨੂੰ ਡਿਫਾਲਟਰ ਐਲਾਨ ਕਰ ਦਿੱਤਾ ਗਿਆ ਹੈ।

PunjabKesari

ਅਸਲ 'ਚ ਇੱਕ ਆਰ. ਟੀ. ਆਈ. ਦੁਆਰਾ ਇਹ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਪਤਾ ਲੱਗਦਾ ਹੈ ਕਿ ਮਹਾਰਾਸ਼ਟਰ 'ਚ ਬਣੇ ਸਰਕਾਰੀ ਆਵਾਸਾਂ ਮਤਲਬ ਕਿ ਮੰਤਰੀਆਂ ਜਾਂ ਨੇਤਾਵਾਂ ਦੇ ਆਵਾਸਾਂ 'ਤੇ ਹੀ ਬੀ. ਐੱਮ. ਸੀ. ਦਾ ਲਗਭਗ 8 ਕਰੋੜ ਰੁਪਏ ਦਾ ਬਕਾਇਆ ਹੈ। ਆਰ. ਟੀ. ਆਈ. ਦੇ ਖੁਲਾਸੇ ਤੋਂ ਬਾਅਦ ਉਹ ਨਾਂ ਵੀ ਸਾਹਮਣੇ ਆਉਣ ਲੱਗੇ, ਜਿਨ੍ਹਾਂ 'ਤੇ ਇਹ ਰਾਸ਼ੀ ਬਕਾਇਆ ਹੈ।

ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਲਿਸਟ 'ਚ ਸਭ ਤੋਂ ਪਹਿਲਾਂ ਨਾਂ ਸੂਬੇ ਦੇ ਮੁੱਖ ਮੰਤਰੀ ਦਾ ਹੀ ਹੈ।ਦੱਸਿਆ ਜਾਂਦਾ ਹੈ ਕਿ ਬੰਬੇ ਨਗਰਪਾਲਿਕਾ 'ਤੇ ਸ਼ਿਵਸੈਨਾ ਅਤੇ ਭਾਰਤੀ ਜਨਤਾ ਪਾਰਟੀ ਦਾ ਹੀ ਕਬਜਾ ਹੈ ਅਤੇ ਇਹ ਕਬਜਾ ਬੀਤੇ ਲੰਬੇ ਸਮੇਂ ਤੋਂ ਬਰਕਰਾਰ ਹੈ।


author

Iqbalkaur

Content Editor

Related News