CM ਮਾਨ ਬੋਲੇ- ਰਾਜਨੀਤੀ ''ਚ ਪੈਸਾ ਕਮਾਉਣ ਨਹੀਂ ਦੇਸ਼ ਨੂੰ ਨਵੀਂ ਦਿਸ਼ਾ ਦੇਣ ਆਏ ਹਾਂ

Monday, Aug 12, 2024 - 06:27 PM (IST)

ਸੋਨੀਪਤ- ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਗੋਹਾਨਾ 'ਚ ਅੱਜ ਯਾਨੀ ਕਿ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੀ 'ਬਦਲਾਂਗੇ ਹਰਿਆਣਾ' ਰੈਲੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਿਤ ਕੀਤਾ। ਆਪਣੇ ਸੰਬੋਧਨ 'ਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡਾ ਰਾਜਨੀਤੀ 'ਚ ਆਉਣ ਦਾ ਕੋਈ ਇਰਾਦਾ ਨਹੀਂ ਸੀ। ਵਿਰੋਧੀ ਪਾਰਟੀਆਂ ਵੱਲੋਂ ਦੇਸ਼ ਦੀ ਕੀਤੀ ਜਾ ਰਹੀ ਲੁੱਟ ਨੇ ਸਾਨੂੰ ਰਾਜਨੀਤੀ 'ਚ ਆਉਣ ਲਈ ਮਜ਼ਬੂਰ ਕਰ ਦਿੱਤਾ। ਅਸੀਂ ਰਾਜਨੀਤੀ 'ਚ ਪੈਸਾ ਕਮਾਉਣ ਨਹੀਂ ਬਲਕਿ ਦੇਸ਼ ਨੂੰ ਇਕ ਨਵੀਂ ਦਿਸ਼ਾ ਅਤੇ ਦਸ਼ਾ ਦੇਣ ਲਈ ਆਏ ਹਾਂ। ਸਾਡਾ ਮੁੱਖ ਟੀਚਾ ਲੋਕਾਂ ਨੂੰ ਚੰਗੀਆਂ ਸਹੂਲਤਾਂ ਪ੍ਰਦਾਨ ਕਰਨਾ ਹੈ।

ਇਹ ਵੀ ਪੜ੍ਹੋ- ਖੋਲ੍ਹਿਆ ਜਾਵੇ ਸ਼ੰਭੂ ਬਾਰਡਰ, ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ

ਮਾਨ ਨੇ ਅੱਗੇ ਕਿਹਾ ਕਿ ਪੱਤਰਕਾਰਾਂ ਨੇ ਮੈਨੂੰ ਸਵਾਲ ਕੀਤਾ ਕਿ ਤੁਸੀਂ ਬਹੁਤ ਉੱਚਾਈ 'ਤੇ ਚੱਲੇ ਗਏ। ਤੁਹਾਨੂੰ ਡਰ ਨਹੀਂ ਲੱਗਦਾ, ਕਿਤੇ ਹੇਠਾਂ ਆ ਗਏ ਤਾਂ? ਮੁੱਖ ਮੰਤਰੀ ਨੇ ਇਸ ਦੇ ਜਵਾਬ ਵਿਚ ਕਿਹਾ ਕਿ 30-40 ਫੁੱਟ ਟਿਊਬਵੈੱਲ ਦੇ ਟੋਇਆ ਤੋਂ ਨਿਕਲ ਕੇ ਆਏ ਹਾਂ, ਇਸ ਤੋਂ ਹੇਠਾਂ ਤਾਂ ਪਾਣੀ ਹੈ। ਨਾ ਮੈਨੂੰ ਡੂੰਘਾਈ ਤੋਂ ਡਰ ਲੱਗਦਾ ਹੈ ਅਤੇ ਨਾ ਹੀ ਉੱਚਾਈ ਤੋਂ। ਡਰ ਲੱਗਦਾ ਹੈ ਤਾਂ ਉਸ ਨੀਲੀ ਛੱਤਰੀ ਵਾਲੇ ਤੋਂ। ਮਾਨ ਮੁਤਾਬਕ ਸਾਡੇ ਦੇਸ਼ ਨੂੰ ਆਜ਼ਾਦ ਹੋਇਆ 75 ਸਾਲ ਹੋ ਗਏ ਹਨ। ਸਾਨੂੰ ਕੀ ਮਿਲਿਆ? ਪਿਛਲੀਆਂ ਸਰਕਾਰਾਂ 'ਤੇ ਤੰਜ਼ ਕੱਸਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਲੋਕ ਇਨ੍ਹਾਂ ਨੂੰ ਵੋਟਾਂ ਦਿੰਦੇ-ਦਿੰਦੇ ਥੱਕ ਗਏ ਪਰ ਇਹ ਵੋਟਾਂ ਮੰਗਦੇ ਨਹੀਂ ਥੱਕੇ। ਅਮਰੀਕਾ ਵਾਲੇ ਮੰਗਲ ਗ੍ਰਹਿ 'ਤੇ ਪਲਾਂਟ ਕੱਟਣ ਦੀ ਸੋਚ ਰਹੇ ਹਨ ਪਰ ਅਸੀਂ ਸੀਵਰੇਜ ਦੇ ਢੱਕਣਾ ਦੇ ਚੱਕਰ 'ਚ ਹੀ ਫਸੇ ਹੋਏ ਹਾਂ। 

ਇਹ ਵੀ ਪੜ੍ਹੋ- ਦੁਖ਼ਦ ਖ਼ਬਰ: ਸਕੂਲ ਬੱਸ ਪਲਟਣ ਕਾਰਨ 8 ਸਾਲਾ ਬੱਚੀ ਦੀ ਮੌਤ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸ਼ਹੀਦਾਂ ਦੀ ਆਤਮਾ ਵੀ ਤੜਫ ਰਹੀ ਹੋਵੇਗੀ। ਦੇਸ਼ ਲਈ 22-23 ਸਾਲ ਦੀ ਉਮਰ 'ਚ ਨੌਜਵਾਨਾਂ ਨੇ ਫਾਂਸੀ ਦੇ ਰੱਸੇ ਚੁੰਮ ਲਏ ਪਰ ਦੇਸ਼ ਨੂੰ ਕੀ ਮਿਲਿਆ, ਗਰੀਬੀ, ਅਨਪੜ੍ਹਤਾ।  ਜਿੰਨ੍ਹਾਂ ਨੌਜਵਾਨਾਂ ਦੇ ਮੋਢਿਆ 'ਤੇ ਦੇਸ਼ ਦੀ ਜ਼ਿੰਮੇਵਾਰ ਹੋਣੀ ਚਾਹੀਦੀ ਸੀ। ਅੱਜ ਉਨ੍ਹਾਂ ਮੋਢਿਆ 'ਤੇ ਡਾਂਗਾ ਦੇ ਨਿਸ਼ਾਨ ਹਨ। ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਨੇ ਅਜਿਹਾ ਕਦੇ ਨਹੀਂ ਸੋਚਿਆ ਹੋਣਾ ਕਿ ਮੇਰੇ ਤੋਂ ਬਾਅਦ ਦੇਸ਼ ਦੇ ਨੌਜਵਾਨਾਂ ਦਾ ਅਜਿਹਾ ਹਾਲ ਹੋਵੇਗਾ। 75 ਸਾਲ ਹੋ ਗਏ, ਕੁਝ ਤਾਂ ਕਰ ਦਿੰਦੇ। 

ਇਹ ਵੀ ਪੜ੍ਹੋ- ਪ੍ਰਿੰਸੀਪਲ ਦੀ ਘਿਨੌਣੀ ਕਰਤੂਤ; ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ, ਇੰਝ ਖੁੱਲ੍ਹਿਆ ਭੇਤ

ਮਾਨ ਨੇ ਕਿਹਾ ਕਿ ਸਾਡੇ ਕੋਲ ਸੱਚਾਈ ਅਤੇ ਈਮਾਨਦਾਰੀ ਹੈ। ਇਹ ਕੇਜਰੀਵਾਲ ਦੇ ਸਿਪਾਹੀਆਂ ਕੋਲ ਹੈ। ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਸਿਰਫ਼ ਢਾਈ ਸਾਲ ਹੋਏ ਨੇ। ਅਸੀਂ ਹੁਣ ਤੱਕ 44,250 ਨੌਜਵਾਨ ਮੁੰਡੇ-ਕੁੜੀਆਂ ਨੂੰ ਬਿਨਾਂ ਰਿਸ਼ਵਤ ਅਤੇ ਬਿਨਾਂ ਸਿਫਾਰਸ਼ ਦੇ ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂ। ਹਰਿਆਣਾ ਵਾਲਿਓਂ, ਇਸ ਬਾਰੇ ਤੁਸੀਂ ਆਪਣੇ ਪੰਜਾਬ ਰਹਿੰਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਫ਼ੋਨ ਕਰਕੇ ਪੁੱਛ ਸਕਦੇ ਹੋ। ਅਸੀਂ ਵਾਅਦਾ ਕੀਤਾ ਸੀ ਕਿ ਪੰਜਾਬ ਵਿਚ ਬਿਜਲੀ ਮੁਫ਼ਤ ਕਰਾਂਗੇ ਤਾਂ ਵਿਰੋਧੀ ਧਿਰ ਨੇ ਕਿਹਾ ਸੀ ਕਿ ਪੈਸੇ ਕਿੱਥੋਂ ਆਉਣਗੇ? ਮਾਰਚ 2022 ਵਿਚ ਸਹੁੰ ਚੁੱਕਣ ਮਗਰੋਂ 1 ਜੁਲਾਈ ਤੋਂ 90 ਫ਼ੀਸਦੀ ਪੰਜਾਬੀਆਂ ਨੂੰ ਬਿਜਲੀ ਦੇ ਬਿੱਲ ਨਹੀਂ ਆਉਂਦੇ ਹਨ। 

ਇਹ ਵੀ ਪੜ੍ਹੋ- ਵਿਆਹ 'ਚ ਸ਼ਾਮਲ ਹੋਣ ਲਈ ਪਾਕਿਸਤਾਨ ਗਿਆ ਸੀ ਭਾਰਤੀ ਪਰਿਵਾਰ 2 ਸਾਲਾਂ ਤੋਂ ਫਸਿਆ, ਮੰਗੀ ਮਦਦ

ਮੁੱਖ ਮੰਤਰੀ ਮਾਨ ਨੇ ਕਿਹਾ ਕਿ 2 ਦਿਨ ਪਹਿਲਾਂ ਮਨੀਸ਼ ਸਿਸੋਦੀਆ ਜੀ ਅਤੇ ਉਸ ਤੋਂ ਪਹਿਲਾਂ ਸੰਜੇ ਸਿੰਘ ਜੀ ਨੂੰ ਮਾਣਯੋਗ ਅਦਾਲਤ ਵੱਲੋਂ ਜ਼ਮਾਨਤ ਮਿਲੀ ਹੈ। ਆਉਣ ਵਾਲੇ ਦਿਨਾਂ 'ਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਵੀ ਬਾਹਰ ਆਉਣਗੇ।


Tanu

Content Editor

Related News