...ਜਦੋਂ ਚੱਲਦੀ ਪ੍ਰੈੱਸ ਕਾਨਫਰੰਸ ''ਚ ਰੋ ਪਈ CM ਆਤਿਸ਼ੀ

Monday, Jan 06, 2025 - 03:37 PM (IST)

...ਜਦੋਂ ਚੱਲਦੀ ਪ੍ਰੈੱਸ ਕਾਨਫਰੰਸ ''ਚ ਰੋ ਪਈ CM ਆਤਿਸ਼ੀ

ਨਵੀਂ ਦਿੱਲੀ- ਦਿੱਲੀ ਵਿਚ ਅਗਲੇ ਮਹੀਨੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ਹੀ ਦਿੱਲੀ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਇਸ ਦਰਮਿਆਨ ਭਾਜਪਾ ਦੇ ਕਾਲਕਾਜੀ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਰਮੇਸ਼ ਬਿਧੂੜੀ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਮੁੱਖ ਮੰਤਰੀ ਆਤਿਸ਼ੀ ਭਾਵੁਕ ਹੋ ਗਈ।

ਆਤਿਸ਼ੀ ਨੇ ਕਿਹਾ....

ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਮੈਂ ਰਮੇਸ਼ ਬਿਧੂੜੀ ਨੂੰ ਕਹਿਣਾ ਚਾਹੁੰਦੀ ਹਾਂ ਕਿ ਮੇਰੇ ਪਿਤਾ ਜੀ ਜ਼ਿੰਦਗੀ ਭਰ ਅਧਿਆਪਕ ਰਹੇ। ਉਨ੍ਹਾਂ ਨੇ ਦਿੱਲੀ ਦੇ ਹਜ਼ਾਰਾਂ ਗਰੀਬ ਬੱਚਿਆਂ ਨੂੰ ਪੜ੍ਹਾਇਆ ਹੈ। ਅੱਜ ਉਹ 80 ਸਾਲ ਦੇ ਹੋ ਗਏ ਹਨ। ਉਹ ਇੰਨੇ ਬੀਮਾਰ ਰਹਿੰਦੇ ਹਨ ਕਿ ਬਿਨਾਂ ਸਹਾਰੇ ਚੱਲ ਵੀ ਨਹੀਂ ਸਕਦੇ ਹਨ। ਤੁਸੀਂ ਚੋਣਾਂ ਲਈ ਇੰਨੀ ਘਟੀਆਂ ਹਰਕਤ ਕਰੋਗੇ। ਇਕ ਬਜ਼ੁਰਗ ਵਿਅਕਤੀ ਨੂੰ ਗਾਲ੍ਹਾਂ ਕੱਢ ਰਹੇ ਹੋ। ਆਤਿਸ਼ੀ ਨੇ ਕਿਹਾ ਕਿ ਇਸ ਦੇਸ਼ ਦੀ ਸਿਆਸਤ ਇੰਨੇ ਘਟੀਆ ਪੱਧਰ 'ਤੇ ਡਿੱਗ ਸਕਦੀ ਹੈ, ਮੈਂ ਕਦੇ ਨਹੀਂ ਸੋਚਿਆ ਸੀ। ਰਮੇਸ਼ ਜੀ ਆਪਣੇ ਕੰਮਾਂ ਲਈ ਵੋਟ ਮੰਗਣ। ਮੇਰੇ ਪਿਤਾ ਜੀ ਨੂੰ ਗਾਲ੍ਹਾਂ ਕੱਢ ਕੇ ਵੋਟਾਂ ਮੰਗ ਰਹੇ ਹਨ। 

 

ਰਮੇਸ਼ ਬਿਧੂੜੀ ਨੇ ਕੀ ਕਿਹਾ ਸੀ?

ਰਮੇਸ਼ ਬਿਧੂੜੀ ਨੇ ਐਤਵਾਰ ਨੂੰ ਰੋਹਿਣੀ 'ਚ ਆਯੋਜਿਤ ਪਾਰਟੀ ਦੀ 'ਪਰਿਵਰਤਨ ਰੈਲੀ' ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਆਪਣੇ ਬਾਪ ਨੂੰ ਹੀ ਲਿਆ ਹੈ। ਉਹ ਮਾਰਲੇਨਾ ਤੋਂ 'ਸਿੰਘ' ਹੋ ਗਈ ਹੈ। ਉਹ ਤਾਂ ਸਿੰਘ ਬਣ ਗਈ ਹੈ, ਨਾਮ ਹੀ ਬਦਲ ਲਿਆ। ਕੇਜਰੀਵਾਲ ਨੇ ਬੱਚਿਆਂ ਦੀ ਸਹੁੰ ਖਾਧੀ ਸੀ ਕਿ ਉਹ ਭ੍ਰਿਸ਼ਟ ਕਾਂਗਰਸ ਦੇ ਨਾਲ ਨਹੀਂ ਜਾਣਗੇ। ਮਾਰਲੇਨਾ ਨੇ ਨਾਂ ਬਦਲ ਲਿਆ ਹੈ। ਪਹਿਲਾਂ ਮਾਰਲੇਨਾ ਸੀ, ਹੁਣ ਸਿੰਘ ਬਣ ਗਈ ਹੈ। ਇਹ ਉਸ ਦਾ ਕਿਰਦਾਰ ਹੈ।


author

Tanu

Content Editor

Related News