ਭਲਕੇ ਅਯੁੱਧਿਆ ਜਾਣਗੇ CM ਕੇਜਰੀਵਾਲ ''ਤੇ ਭਗਵੰਤ ਮਾਨ, ਕਰਨਗੇ ਰਾਮਲੱਲਾ ਦੇ ਦਰਸ਼ਨ
Sunday, Feb 11, 2024 - 06:38 PM (IST)
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੱਲ੍ਹ ਯਾਨੀ ਸੋਮਵਾਰ ਨੂੰ ਅਯੁੱਧਿਆ ਜਾਣਗੇ। ਸੀ.ਐੱਮ. ਕੇਜਰੀਵਾਲ ਇੱਥੇ ਰਾਮਲੱਲਾ ਦੇ ਦਰਸ਼ਨ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਸੀ.ਐੱਮ. ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਯੁੱਧਿਆ ਜਾਣਗੇ।
ਜਾਣਕਾਰੀ ਮੁਤਾਬਕ, ਅਰਵਿੰਦ ਕੇਜਰੀਵਾਲ ਆਪਣੇ ਪੂਰੇ ਪਰਿਵਾਰ ਦੇ ਨਾਲ ਸੋਮਵਾਰ ਨੂੰ ਉੱਤਰ-ਪ੍ਰਦੇਸ਼ ਦੇ ਅਯੁੱਧਿਆ ਸਥਿਤ ਰਾਮਲੱਲਾ ਦੇ ਮੰਦਰ 'ਚ ਦਰਸ਼ਨ ਲਈ ਜਾਣਗੇ। ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੇ ਪਰਿਵਾਰ ਦੇ ਨਾਲ ਰਾਮਲੱਲਾ ਦੇ ਮੰਦਰ 'ਚ ਦਰਸ਼ਨਾਂ ਲਈ ਜਾਣਗੇ। ਸੀ.ਐੱਮ. ਕੇਜਰੀਵਾਲ ਆਪਣੇ ਮਾਤਾ-ਪਿਤਾ ਅਤੇ ਪਤਨੀ ਦੇ ਨਾਲ ਰਾਮਲੱਲਾ ਦੇ ਦਰਸ਼ਨ ਕਰਨਗੇ।
ਕੇਜਰੀਵਾਲ ਨੇ ਪਰਿਵਾਰ ਸਮੇਤ ਰਾਮਲੱਲਾ ਦੇ ਦਰਸ਼ਨ ਦੀ ਆਖੀ ਹੀ ਗੱਲ
ਕੇਜਰੀਵਾਲ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ 22 ਜਨਵਰੀ ਨੂੰ ਹੋਣ ਵਾਲੇ 'ਪ੍ਰਾਣ ਪ੍ਰਤਿਸ਼ਠਾ' ਸਮਾਰੋਹ ਲਈ ਰਸਮੀ ਸੱਦਾ ਨਹੀਂ ਮਿਲਿਆ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਉਹ ਆਪਣੇ ਪਰਿਵਾਰ ਨਾਲ ਰਾਮ ਮੰਦਰ ਜਾਣਾ ਚਾਹੁੰਦਾ ਹਨ ਅਤੇ ਰਾਮਲੱਲਾ ਦੇ ਦਰਸ਼ਨ ਕਰਨਾ ਚਾਹੁੰਦਾ ਹਨ ਅਤੇ ਮੌਕਾ ਮਿਲਦੇ ਹੀ ਅਯੁੱਧਿਆ ਆਉਣ ਦੀ ਯੋਜਨਾ ਬਣਾਉਣਗੇ। ਕੇਜਰੀਵਾਲ ਖੁਦ ਨੂੰ ਕਈ ਵਾਰ ਹਨੂੰਮਾਨ ਅਤੇ ਸ਼੍ਰੀ ਰਾਮ ਦਾ ਭਗਤ ਵੀ ਦੱਸ ਚੁੱਕੇ ਹਨ।