ਉਤਰਾਖੰਡ ''ਚ ਬੱਦਲ ਫਟਣ ਨਾਲ ਤਬਾਹੀ, ਮਲਬੇ ਨਾਲ ਭਰਿਆ ਇਲਾਕਾ

05/12/2021 1:18:09 AM

ਨੈਸ਼ਨਲ ਡੈਸਕ : ਕੋਰੋਨਾ ਮਹਾਮਾਰੀ ਵਿਚਾਲੇ ਉਤਰਾਖੰਡ ਦੇ ਟਿਹਰੀ ਜ਼ਿਲ੍ਹੇ ਦੇ ਦੇਵਪ੍ਰਯਾਗ ਖੇਤਰ ਵਿੱਚ ਮੰਗਲਵਾਰ ਸ਼ਾਮ ਬੱਦਲ ਫਟਣ ਨਾਲ ਮਚੀ ਤਬਾਹੀ ਵਿੱਚ ਪੂਰਾ ਖੇਤਰ ਮਲਬੇ ਨਾਲ ਭਰ ਗਿਆ ਅਤੇ ਉਸ ਵਿੱਚ ਦੋ ਭਵਨ ਜ਼ਮੀਨ ਵਿੱਚ ਦਫਨ ਹੋ ਗਏ। ਹਾਦਸੇ ਵਿੱਚ ਕਈ ਇਮਾਰਤਾਂ ਅਤੇ ਦੁਕਾਨਾਂ ਪੂਰੀ ਤਰੀਕੇ ਨਾਲ ਨੁਕਸਾਨੇ ਗਏ।  ਹਾਲਾਂਕਿ, ਹਾਦਸੇ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।

ਇਹ ਵੀ ਪੜ੍ਹੋ- ਗੋਆ ਮੈਡੀਕਲ ਕਾਲਜ 'ਚ ਆਕਸੀਜਨ ਸਪਲਾਈ ਰੁਕਣ ਨਾਲ ਗਈ 26 ਮਰੀਜ਼ਾਂ ਦੀ ਜਾਨ

ਪੁਲਸ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ.ਡੀ.ਆਰ.ਐੱਫ.) ਦੀ ਟੀਮ ਘਟਨਾ ਸਥਾਨ 'ਤੇ ਪੰਹੁਚੀ ਅਤੇ ਬਚਾਅ ਅਭਿਆਨ ਸ਼ੁਰੂ ਕੀਤਾ। ਦੇਵਪ੍ਰਯਾਗ ਦੀ ਪੁਲਸ ਥਾਣਾ ਮੁਖੀ ਮਹੀਪਾਲ ਸਿੰਘ ਰਾਵਤ ਨੇ ਦੱਸਿਆ ਕਿ ਸ਼ਾਮ ਲੱਗਭੱਗ ਪੰਜ ਵਜੇ ਸ਼ਾਂਤਾ ਨਦੀ ਦੇ ਉੱਪਰੀ ਸਿਰੇ 'ਤੇ ਦਸ਼ਰਥ ਡਾਂਡਾ ਪਹਾੜ ਨਾਮਕ ਸਥਾਨ 'ਤੇ ਬੱਦਲ ਫਟਣ ਨਾਲ ਨਦੀ ਨੇ ਭਿਆਨਕ ਰੂਪ ਧਾਰਨ ਕਰ ਲਿਆ।

ਇਹ ਵੀ ਪੜ੍ਹੋ- ਵਿਆਹ ਦੇ ਸਿਰਫ਼ ਪੰਜ ਘੰਟੇ ਬਾਅਦ ਹੀ ਲਾੜੀ ਨੇ ਤੋੜਿਆ ਦਮ

ਨਦੀ ਵਿੱਚ ਆਏ ਮਲਬੇ ਨੇ ਦੇਵਪ੍ਰਯਾਗ ਕਸਬੇ ਦੇ ਸ਼ਾਂਤੀ ਬਾਜ਼ਾਰ ਵਿੱਚ ਭਾਰੀ ਤਬਾਹੀ ਮਚਾਈ ਜਿਸ ਵਿੱਚ ਨਗਰ ਦਾਈ ਦਾ ਬਹੁ-ਮੰਤਵੀ ਇਮਾਰਤ ਸਮੇਤ ਦੋ ਭਵਨ ਜ਼ਮੀਨ ਵਿੱਚ ਦਫਨ ਹੋ ਗਏ। ਉਨ੍ਹਾਂ ਦੱਸਿਆ ਕਿ ਪੂਰਾ ਖੇਤਰ ਮਲਬੇ ਨਾਲ ਭਰ ਗਿਆ ਹੈ। ਇਸ ਤੋਂ ਇਲਾਵਾ ਬਿਜਲੀ ਦੀ ਲਾਈਨ, ਪੀਣ ਵਾਲੇ ਪਾਣੀ ਦੀ ਲਾਈਨ ਅਤੇ ਹੋਰ ਸੰਪਤੀਆਂ ਨੂੰ ਵੀ ਭਾਰੀ ਨੁਕਸਾਨ ਦੀ ਸੂਚਨਾ ਹੈ।

ਥਾਣਾ ਮੁਖੀ ਰਾਵਤ ਨੇ ਦੱਸਿਆ ਕਿ ਸ਼ਾਂਤੀ ਬਾਜ਼ਾਰ ਵਿੱਚ ਵੱਡੀਆਂ-ਵੱਡੀਆਂ ਇਮਾਰਤਾਂ ਅਤੇ ਦੁਕਾਨਾਂ ਵਿੱਚ ਮਲਬਾ ਵੜ ਗਿਆ ਅਤੇ ਉਹ ਪੂਰੀ ਤਰ੍ਹਾਂ ਨੁਕਸਾਨੇ ਗਏ। ਥਾਣਾ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਨੁਕਸਾਨੀਆਂ ਗਈਆਂ ਇਮਾਰਤਾਂ ਦੇ ਨੇੜਿਓ ਲੋਕਾਂ ਨੂੰ ਮੌਕੇ ਤੋਂ ਤੁਰੰਤ ਹਟਾਇਆ ਗਿਆ ਅਤੇ ਥਾਣਾ ਪ੍ਰਾਂਗਣ ਅਤੇ ਬੱਸ ਅੱਡਾ ਪ੍ਰਾਂਗਣ ਵਿੱਚ ਭੇਜਿਆ ਗਿਆ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News