ਪਾਉਂਟਾ ਸਾਹਿਬ ’ਚ ਫਟਿਆ ਬੱਦਲ, ਘਰ ਢਹਿ-ਢੇਰੀ, ਪਰਿਵਾਰ ਦੇ 5 ਮੈਂਬਰ ਲਾਪਤਾ

Thursday, Aug 10, 2023 - 04:28 AM (IST)

ਪਾਉਂਟਾ ਸਾਹਿਬ ’ਚ ਫਟਿਆ ਬੱਦਲ, ਘਰ ਢਹਿ-ਢੇਰੀ, ਪਰਿਵਾਰ ਦੇ 5 ਮੈਂਬਰ ਲਾਪਤਾ

ਪਾਉਂਟਾ ਸਾਹਿਬ (ਸੰਜੈ ਕੰਵਰ)-ਹਿਮਾਚਲ ਦੇ ਉਪਮੰਡਲ ਪਾਉਂਟਾ ਸਾਹਿਬ ਦੇ ਸਿਰਮੌਰੀਤਾਲ ’ਚ ਬੱਦਲ ਫਟਣ ਨਾਲ ਇਕ ਘਰ ਢਹਿ ਗਿਆ, ਨਾਲ ਹੀ ਇਕ ਪਰਿਵਾਰ ਦੇ 5 ਲੋਕ ਲਾਪਤਾ ਦੱਸੇ ਜਾ ਰਹੇ ਹਨ। ਬੁੱਧਵਾਰ ਸ਼ਾਮ ਨੂੰ ਹੋਏ ਮੋਹਲੇਧਾਰ ਮੀਂਹ ਕਾਰਨ ਮਾਲਗੀ ਦੇ ਜੰਗਲ ’ਚ ਬੱਦਲ ਫਟਣ ਨਾਲ ਸਿਰਮੌਰੀਤਾਲ ਪਿੰਡ ’ਚ ਤਬਾਹੀ ਮਚ ਗਈ। ਬੱਦਲ ਫਟਣ ਨਾਲ ਕੁਲਦੀਪ ਸਿੰਘ ਦੇ ਘਰ ਦਾ ਨਾਮੋ-ਨਿਸ਼ਾਨ ਮਿਟ ਗਿਆ ਹੈ ਅਤੇ ਪਰਿਵਾਰ ਨੂੰ ਭੱਜਣ ਦਾ ਮੌਕਾ ਤੱਕ ਨਹੀਂ ਮਿਲਿਆ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਲੈ ਕੇ ਸੰਸਦ ’ਚ ਬੋਲੇ ਗ੍ਰਹਿ ਮੰਤਰੀ ਅਮਿਤ ਸ਼ਾਹ, ਕਹੀ ਇਹ ਗੱਲ

ਕੁਲਦੀਪ ਦੇ ਪਰਿਵਾਰ ’ਚ ਕੁਲ 6 ਮੈਂਬਰ ਦੱਸੇ ਜਾ ਰਹੇ ਹਨ। ਇਕ ਬੱਚਾ ਸੁਰੱਖਿਅਤ ਹੈ। ਬਾਕੀ 5 ਮੈਂਬਰਾਂ ਨਾਲ ਅਜੇ ਤੱਕ ਕੋਈ ਸੰਪਰਕ ਨਹੀਂ ਹੋ ਸਕਿਆ ਹੈ। ਹਾਦਸੇ ਤੋਂ ਬਾਅਦ ਲੋਕ ਮੌਕੇ ’ਤੇ ਪਹੁੰਚ ਕੇ ਭਾਲ ’ਚ ਜੁਟ ਗਏ ਹਨ ।

ਇਹ ਖ਼ਬਰ ਵੀ ਪੜ੍ਹੋ : ਮਹਾਮੁਕਾਬਲੇ ’ਚ ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ, ਟੂਰਨਾਮੈਂਟ ’ਚੋਂ ਕੀਤਾ ਬਾਹਰ


author

Manoj

Content Editor

Related News