ਬੰਦ ਕਮਰੇ 'ਚੋਂ ਮਿਲਿਆ ਨੋਟਾਂ ਦਾ ਖਜ਼ਾਨਾ: ਸਿਉਂਕ ਖਾ ਗਈ ਲੱਖਾਂ ਰੁਪਏ, ਜਾਂਚ 'ਚ ਜੁਟੀ ਪੁਲਸ
Wednesday, Jun 03, 2026 - 12:16 PM (IST)
ਕੋਲਕਾਤਾ- ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਸੁਰੇਂਦਰਨਾਥ ਕਾਲਜ ਦੇ ਇਕ ਬੰਦ ਯੂਨੀਅਨ ਰੂਮ 'ਚੋਂ ਮੰਗਲਵਾਰ ਨੂੰ ਨਕਦੀ ਦੇ ਬੰਡਲਾਂ ਨਾਲ ਭਰੇ 2 ਸੂਟਕੇਸ ਬਰਾਮਦ ਕੀਤੇ ਗਏ, ਜਿਨ੍ਹਾਂ 'ਚੋਂ ਜ਼ਿਆਦਾਤਰ ਨਕਦੀ ਨੂੰ ਕਈ ਥਾਵਾਂ ਤੋਂ ਸਿਉਂਕ ਨੇ ਖਾ ਲਿਆ ਸੀ। ਪੁਲਸ ਨੇ ਕਿਹਾ ਕਿ ਯੂਨੀਅਨ ਰੂਮ ਦੀ ਸਫਾਈ ਕਰ ਰਹੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਘਟਨਾ ਬਾਰੇ ਸੂਚਿਤ ਕੀਤਾ। ਜਾਣਕਾਰੀ ਮਿਲਣ ਤੋਂ ਬਾਅਦ ਮੁਚੀਪਾੜਾ ਪੁਲਸ ਸਟੇਸ਼ਨ ਦੀ ਇਕ ਟੀਮ ਕਾਲਜ ਪਹੁੰਚੀ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਕਦੀ ਦੀ ਕੀਮਤ 50 ਲੱਖ ਰੁਪਏ ਤੋਂ 60 ਲੱਖ ਰੁਪਏ ਦੇ ਵਿਚਕਾਰ ਹੋਣ ਦਾ ਅਨੁਮਾਨ ਹੈ, ਹਾਲਾਂਕਿ ਸਹੀ ਰਕਮ ਅਜੇ ਤੈਅ ਨਹੀਂ ਕੀਤੀ ਗਈ ਹੈ ਕਿਉਂਕਿ ਲੰਬੇ ਸਮੇਂ ਤੱਕ ਰੱਖੇ ਰਹਿਣ ਕਾਰਨ ਕਈ ਨੋਟ ਖ਼ਰਾਬ ਹੋ ਚੁੱਕੇ ਹਨ।
ਕਾਲਜ ਅਧਿਕਾਰੀਆਂ ਨੇ ਵੀ ਇਕ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਜਾਂਚਕਰਤਾਵਾਂ ਨੇ ਉਨ੍ਹਾਂ ਸਥਿਤੀਆਂ ਦੀ ਜਾਂਚ ਸ਼ਉਰੂ ਕਰ ਦਿੱਤੀ ਹੈ, ਜਿਨ੍ਹਾਂ ਦੇ ਅਧੀਨ ਪੈਸੇ ਮਿਲੇ ਸਨ। ਕਾਲਜ ਦੇ ਸੂਤਰਾਂ ਨੇ ਦੱਸਿਆ ਕਿ ਪਿਛਲੇ ਮਹੀਨੇ ਕਾਲਜ ਚੋਣਾਂ ਦੇ ਨਤੀਜੇ ਐਲਾਨ ਹੋਣ ਦੇ ਬਾਅਦ ਤੋਂ ਇਹ ਕਮਰਾ ਬੰਦ ਸੀ। ਕਾਲਜ ਦੇ ਇਕ ਅਧਿਕਾਰੀ ਅਨੁਸਾਰ, ਤ੍ਰਿਣਮੂਲ ਕਾਂਗਰਸ ਵਿਦਿਆਰਥੀ ਪ੍ਰੀਸ਼ਦ ਦੇ ਨੇਤਾ ਦੇਬਾਸ਼ੀਸ਼ ਬੰਦੋਪਾਧਿਆਏ ਕਾਲਜ 'ਚ ਵਿਦਿਆਰਥੀ ਸੰਘ ਦੇ ਕੰਟਰੋਲ 'ਚ ਸਨ। ਨਕਦੀ ਦੀ ਬਰਾਮਦਗੀ ਦੀ ਜਾਂਚ ਦੇ ਅਧੀਨ ਜਾਂਚਕਰਤਾਵਾਂ ਵਲੋਂ ਸੰਘ ਦੇ ਕੰਮਕਾਜ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੇ ਜਾਣ ਦੀ ਉਮੀਦ ਹੈ। ਨਕਦੀ ਨਾਲ ਭਰੇ ਸੂਟਕੇਸ ਤੋਂ ਇਲਾਵਾ, ਪੁਲਸ ਨੇ ਕਮਰੇ ਤੋਂ ਕਈ ਵਾਊਚਰ ਅਤੇ ਦਸਤਾਵੇਜ਼ ਵੀ ਬਰਾਮਦ ਕੀਤੇ ਹਨ। ਇਸ ਵਿਚ ਬਰਾਨਗਰ ਤੋਂ ਭਾਜਪਾ ਵਿਧਾਇਕ ਸਜਲ ਘੋਸ਼ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਾਲਜ ਦੇ ਤ੍ਰਿਣਮੂਲ ਕਾਂਗਰਸ ਵਿਦਿਆਰਥੀ ਸੰਘ ਦੇ ਨੇਤਾਵਾਂ ਤੋਂ ਪੁੱਛ-ਗਿੱਛ ਕੀਤੀ ਜਾਣੀ ਚਾਹੀਦੀ ਹੈ ਅਤੇ ਜੇਕਰ ਉਹ ਕਿਸੇ ਗਲਤ ਕੰਮ 'ਚ ਸ਼ਾਮਲ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
