ਹੁਣ ਤਕ ਦਾ ਸਭ ਤੋਂ ਗਰਮ ਸਾਲ ਰਿਹਾ 2024
Saturday, Jan 11, 2025 - 12:38 AM (IST)
ਵਾਸ਼ਿੰਗਟਨ/ਨਵੀਂ ਦਿੱਲੀ, (ਭਾਸ਼ਾ)– ਯੂਰਪੀ ਜਲਵਾਯੂ ਏਜੰਸੀ ਕਾਪਰਨਿਕਸ ਨੇ ਪੁਸ਼ਟੀ ਕੀਤੀ ਹੈ ਕਿ ਸਾਲ 2024 ਹੁਣ ਤਕ ਦਾ ਸਭ ਤੋਂ ਗਰਮ ਸਾਲ ਰਿਹਾ ਅਤੇ ਅਜਿਹਾ ਪਹਿਲੀ ਵਾਰ ਹੈ ਜਦੋਂ ਪਿਛਲੇ ਸਾਲ ਦਾ ਸੰਸਾਰਕ ਔਸਤ ਤਾਪਮਾਨ ਪੂਰਵ-ਉਦਯੋਗਿਕ ਪੱਧਰ ਤੋਂ 1.5 ਡਿਗਰੀ ਸੈਲਸੀਅਸ ਵੱਧ ਰਿਹਾ।
ਯੂਰਪੀ ਜਲਵਾਯੂ ਏਜੰਸੀ ਨੇ ਕਿਹਾ ਕਿ 2024 ’ਚ ਜਨਵਰੀ ਤੋਂ ਜੂਨ ਤਕ ਦਾ ਹਰ ਮਹੀਨਾ ਹੁਣ ਤਕ ਦਾ ਸਭ ਤੋਂ ਗਰਮ ਮਹੀਨਾ ਰਿਹਾ। ਜੁਲਾਈ ਤੋਂ ਦਸੰਬਰ ਤਕ, ਅਗਸਤ ਨੂੰ ਛੱਡ ਕੇ ਹਰ ਮਹੀਨਾ 2023 ਤੋਂ ਬਾਅਦ ਰਿਕਾਰਡ ਪੱਧਰ ’ਤੇ ਦੂਜਾ ਸਭ ਤੋਂ ਗਰਮ ਮਹੀਨਾ ਰਿਹਾ। 1850 ’ਚ ਜਦੋਂ ਤੋਂ ਸੰਸਾਰਕ ਤਾਪਮਾਨ ਦਾ ਮਾਪ ਲਿਆ ਜਾਣਾ ਸ਼ੁਰੂ ਹੋਇਆ ਹੈ, ਉਸ ਵੇਲੇ ਤੋਂ 2024 ਸਭ ਤੋਂ ਗਰਮ ਸਾਲ ਰਿਹਾ ਹੈ।
ਔਸਤ ਸੰਸਾਰਕ ਤਾਪਮਾਨ 15.1 ਡਿਗਰੀ ਸੈਲਸੀਅਸ ਰਿਹਾ, ਜੋ 1991-200 ਦੇ ਔਸਤ ਤੋਂ 0.72 ਡਿਗਰੀ ਵੱਧ ਅਤੇ 2023 ਤੋਂ 0.12 ਡਿਗਰੀ ਵੱਧ ਹੈ।