ਇਸ ਸੂਬੇ ਦੇ 9ਵੀ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਦੂਰਦਰਸ਼ਨ ’ਤੇ ਲੱਗੇਗੀ ‘ਜਮਾਤ’

05/08/2021 2:33:18 PM

ਪਟਨਾ— ਬਿਹਾਰ ਸਰਕਾਰ ਨੇ ਡੀ. ਡੀ. ਬਿਹਾਰ ’ਤੇ ਜਮਾਤ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਜਮਾਤਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਜਮਾਤਾਂ ਸੋਮਵਾਰ 10 ਮਈ 2021 ਤੋਂ ਸ਼ੁਰੂ ਹੋਣਗੀਆਂ। ਸੂਬਾ ਸਰਕਾਰ ਨੇ ਦੂਰਦਰਸ਼ਨ ’ਤੇ ਜਮਾਤਾਂ ਪ੍ਰਸਾਰਿਤ ਕਰਨ ਦਾ ਫ਼ੈਸਲਾ ਲਿਆ ਹੈ, ਤਾਂ ਕਿ ਹਰ ਵਿਦਿਆਰਥੀ ਇਸ ਸਹੂਲਤ ਦਾ ਲਾਭ ਚੁੱਕ ਸਕਣ। ਹਰੇਕ ਜਮਾਤ 16 ਤੋਂ 17 ਮਿੰਟ ਦੀ ਹੋਵੇਗੀ ਅਤੇ ਇਕ ਘੰਟੇ ਵਿਚ ਅਜਿਹੀਆਂ ਤਿੰਨ ਜਮਾਤਾਂ ਲੱਗਣੀਆਂ। ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਕੋਰੋਨਾ ਲਾਗ ਦੌਰਾਨ ਸਿਹਤਮੰਦ ਰਹਿਣ ਦਾ ਮੰਤਰ ਵੀ ਸਿਖਾਇਆ ਜਾਵੇਗਾ। ਹਾਲਾਂਕਿ ਇਨ੍ਹਾਂ ਜਮਾਤਾਂ ਦੌਰਾਨ ਕੋਈ ਵੀ ਸਵਾਲ ਪੁੱਛਣ ਦਾ ਬਦਲ ਨਹੀਂ ਹੋਵੇਗਾ ਪਰ ਡੀ. ਡੀ. ਬਿਹਾਰ ’ਤੇ ਜਮਾਤਾਂ ਉਨ੍ਹਾਂ ਵਿਦਿਆਰਥੀਆਂ ਲਈ ਇਕ ਰਾਹਤ ਹੋਵੇਗੀ, ਜਿਨ੍ਹਾਂ ਕੋਲ ਇੰਟਰਨੈੱਟ ਦੀ ਸਹੂਲਤ ਨਹੀਂ ਹੈ।

ਇਹ ਵੀ ਪੜ੍ਹੋ– ਕੋਰੋਨਾ ਦੀ ਹਾਹਾਕਾਰ; ਮੌਤਾਂ ਦਾ ਟੁੱਟਿਆ ਰਿਕਾਰਡ, ਇਕ ਦਿਨ 4,187 ਮਰੀਜ਼ਾਂ ਨੇ ਤੋੜਿਆ ਦਮ

ਬਿਹਾਰ ਸਰਕਾਰ ਦੀ ਇਸ ਪਹਿਲ ਨਾਲ ਸੂਬੇ ਦੇ 8 ਹਜ਼ਾਰ ਹਾਈ ਸਕੂਲਾਂ ਦੇ ਲੱਗਭਗ 36 ਲੱਖ ਬੱਚਿਆਂ ਨੂੰ ਲਾਭ ਮਿਲੇਗਾ। ਦਰਅਸਲ ਬਿਹਾਰ ਸਿੱਖਿਆ ਯੋਜਨਾ ਪਰੀਸ਼ਦ ਨੇ ਪਿਛਲੇ ਸਾਲ ਵਾਂਗ ‘ਮੇਰਾ ਦੂਰਦਰਸ਼ਨ ਮੇਰਾ ਸਕੂਲ’ ਪ੍ਰੋਗਰਾਮ ਤਿਆਰ ਕੀਤਾ ਹੈ। ਜਮਾਤ 9ਵੀਂ ਅਤੇ 10ਵੀਂ ਲਈ ਜਮਾਤ ਦਾ ਸਮਾਂ 10 ਤੋਂ 11 ਵਜੇ ਤੱਕ ਹੋਵੇਗਾ। ਜਮਾਤ 11ਵੀਂ ਅਤੇ 12ਵੀਂ ਲਈ ਦੁਪਹਿਰ 11 ਵਜੇ ਤੋਂ 12 ਵਜੇ ਤੱਕ ਹੋਵੇਗਾ। ਇਹ ਮਾਪਿਆਂ ਅਤੇ ਅਧਿਆਪਕਾਂ ਨੂੰ ਯਕੀਨੀ ਕਰਨਾ ਹੋਵੇਗਾ ਕਿ ਵਿਦਿਆਰਥੀ ਆਪਣੀ ਜਮਾਤ ਸਮੇਂ ਸਿਰ ਵੇਖਣ। 

ਇਹ ਵੀ ਪੜ੍ਹੋ– ਬੇਲਗਾਮ ਕੋਰੋਨਾ ’ਤੇ ਠੱਲ੍ਹ ਪਾਉਣ ਲਈ ਤਾਲਾਬੰਦੀ ਹੀ ਆਖ਼ਰੀ ਹਥਿਆਰ! ਇਹ ਸੂਬੇ ਹੋਏ ‘ਲਾਕ’


Tanu

Content Editor

Related News