10ਵੀਂ ਦੇ ਵਿਦਿਆਰਥੀ ਨੇ ਕੂੜੇ ਤੋਂ ਬਣਾ ਦਿੱਤੀ ਬਿਜਲੀ, 15 ਦਿਨਾਂ ਅੰਦਰ ਤਿਆਰ ਕੀਤਾ ਪ੍ਰਾਜੈਕਟ
Friday, Aug 02, 2024 - 10:15 AM (IST)

ਹਿੰਮਤਨਗਰ- ਗੁਜਰਾਤ ਦੇ ਹਿੰਮਤਨਗਰ ਸ਼ਹਿਰ ਦੇ ਇਕ ਵਿਦਿਆਰਥੀ ਨੇ ਪ੍ਰਦੂਸ਼ਣ ਘੱਟ ਕਰਨ ਦੇ ਮਕਸਦ ਨਾਲ ਕੂੜੇ ਨੂੰ ਸਾੜ ਕੇ ਬਿਜਲੀ ਬਣਾਉਣ ਦਾ ਤਰੀਕਾ ਲੱਭਿਆ ਹੈ। ਰਾਜ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕਰਨ ਤੋਂ ਬਾਅਦ ਹੁਣ ਉਹ ਦਿੱਲੀ 'ਚ ਸਾਇੰਸ ਫੇਅਰ (ਮੇਲੇ) 'ਚ ਗੁਜਰਾਤ ਦਾ ਪ੍ਰਤੀਨਿਧੀਤੱਵ ਕਰੇਗਾ। ਸ਼ਹਿਰ 'ਚ ਜੈਨਾਚਾਰੀਆ ਆਨੰਦਸੂਰੀ ਸਕੂਲ 'ਚ ਜਮਾਤ 10ਵੀਂ ਦੇ ਵਿਦਿਆਰਥੀ ਪ੍ਰਜਵਿਨਸਿੰਘ ਚੰਪਾਵਤ ਨੇ ਇਲੈਕਟ੍ਰੀਸਿਟੀ ਫਰਾਮ ਵੈਸਟ ਪ੍ਰਾਜੈਕਟ ਤਿਆਰ ਕੀਤਾ ਹੈ। ਡੰਪਿਗ ਸਾਈਟ 'ਤੇ ਸੜਦੇ ਕੂੜੇ ਨਾਲ ਪ੍ਰਦੂਸ਼ਣ ਹੁੰਦੇ ਦੇਖ ਚੰਪਾਤ ਨੇ ਕੂੜੇ ਤੋਂ ਬਿਜਲੀ ਬਣਾਉਣ ਦੀ ਠਾਣੀ। ਪ੍ਰਜਵਿਨਸਿੰਘ ਨੇ 15 ਦਿਨਾਂ 'ਚ 8 ਹਜ਼ਾਰ ਰੁਪਏ ਖਰਚ ਕੇ ਵੱਖ-ਵੱਖ ਵਸਤੂਆਂ ਦੇ ਉਪਯੋਗ ਨਾਲ ਪ੍ਰਾਜੈਕਟ ਬਣਾਇਆ ਅਤੇ ਤਹਿਸੀਲ ਪੱਧਰ 'ਤੇ ਪ੍ਰਦਰਸ਼ਨੀ 'ਚ ਹਿੱਸਾ ਲਿਆ। ਉਹ ਰਾਜ ਪੱਧਰ 'ਤੇ ਇਸ ਦਾ ਪ੍ਰਦਰਸ਼ਨ ਕਰ ਚੁੱਕਿਆ ਹੈ।
ਇੰਝ ਬਣਾਈ ਬਿਜਲੀ
ਇਕ ਵਾਰ ਬਾਕਸ 'ਚ ਕੂੜਾ ਸਾੜ ਕੇ ਕੋਲ ਹੀਟਿੰਗ ਪੈਨਲ ਲਗਾਇਆ। ਕੂੜੇ ਤੋਂ ਊਰਜਾ ਪੈਦਾ ਹੋ ਕੇ ਪਾਵਰ ਬੈਟਰੀ 'ਚ ਸੇਵ ਹੁੰਦੀ ਹੈ। ਇਸ ਤੋਂ ਮਿਲੀ ਊਰਜਾ ਨਾਲ ਐੱਲ.ਈ.ਡੀ. ਬਲੱਬ ਚਾਲੂ ਹੁੰਦਾ ਹੈ। ਪੈਦਾ ਹੋਇਆ ਧੂੰਆਂ ਪਾਈਪ 'ਚ ਹੋ ਕੇ ਵਾਟਰ ਟੈਂਕ 'ਚ ਆਉਂਦਾ ਹੈ। ਉੱਥੋਂ ਪਾਣੀ ਪੰਪ ਨਾਲ ਪਾਈਪ 'ਚ ਹੋ ਕੇ ਵਾਟਰ ਕੂਲਿੰਗ ਏਅਰਫਿਲਟਰ 'ਚ ਆਉਂਦਾ ਹੈ। ਪ੍ਰਦੂਸ਼ਣ ਤੋਂ ਪੈਦਾ ਕਾਰਬਨ ਪਾਣੀ ਦੇ ਉੱਪਰ ਤੈਰਦਾ ਹੈ। ਜਮ੍ਹਾ ਕਾਰਬਨ ਇਕ ਪਾਸੇ ਇਕੱਠੀ ਹੁੰਦੀ ਹੈ, ਇਸ ਨਾਲ ਪ੍ਰਦੂਸ਼ਣ ਘੱਟ ਹੁੰਦਾ ਹੈ। ਬਚੇ ਹੋਏ ਕਾਰਬਨ ਦਾ ਉਪਯੋਗ ਟਾਇਰ, ਖਾਦ, ਇੱਟ ਆਦਿ ਬਣਾਉਣ 'ਚ ਕਰ ਸਕਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8