ਸਾਮਾਨ ਚੋਰੀ ਕਰਨ ਵਾਲੇ ਗਿਰੋਹ ਦਾ ਪੁਲਸ ਨਾਲ ਮੁਕਾਬਲਾ, ਦੋ ਬਦਮਾਸ਼ ਗ੍ਰਿਫ਼ਤਾਰ
Thursday, Oct 03, 2024 - 01:06 PM (IST)
ਨੋਇਡਾ (ਯੂ.ਪੀ.) : ਲੋਕਾਂ ਦੇ ਘਰਾਂ ਤੋਂ ਮੋਬਾਈਲ ਫ਼ੋਨ, ਲੈਪਟਾਪ ਅਤੇ ਨਕਦੀ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਬਦਮਾਸ਼ਾਂ ਨੂੰ ਨੋਇਡਾ ਪੁਲਸ ਨੇ ਬੁੱਧਵਾਰ ਰਾਤ ਨੂੰ ਇੱਕ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦੇ ਡਿਪਟੀ ਕਮਿਸ਼ਨਰ (ਡੀਸੀਪੀ) ਰਾਮ ਮਦਨ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਸਬ-ਇੰਸਪੈਕਟਰ ਵਿਨੈ ਬਹਾਦੁਰ ਸਿੰਘ ਬੀਤੀ ਰਾਤ ਸੈਕਟਰ 76 ਮੈਟਰੋ ਸਟੇਸ਼ਨ ਨੇੜੇ ਬਦਮਾਸ਼ਾਂ ਦੀ ਭਾਲ ਵਿੱਚ ਜਾਂਚ ਕਰ ਰਹੇ ਸਨ, ਜਦੋਂ ਦੋ ਬਦਮਾਸ਼ਾਂ ਨੂੰ ਮੋਟਰਸਾਈਕਲ 'ਤੇ ਆਉਂਦੇ ਦੇਖਿਆ ਗਿਆ।
ਇਹ ਵੀ ਪੜ੍ਹੋ - ਚੋਣ ਰੈਲੀ 'ਚ ਬੁਲਡੋਜ਼ਰ ਤੋਂ ਨੋਟਾਂ ਦੀ ਬਰਸਾਤ, ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰਾਂ
ਡੀਸੀਪੀ ਸਿੰਘ ਨੇ ਦੱਸਿਆ ਕਿ ਜਦੋਂ ਪੁਲਸ ਨੇ ਬਦਮਾਸ਼ਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਪੁਲਸ ਮੁਲਾਜ਼ਮਾਂ ’ਤੇ ਗੋਲੀਆਂ ਚਲਾ ਕੇ ਭੱਜਣ ਲੱਗੇ। ਪੁਲਸ ਨੇ ਵੀ ਜਵਾਬੀ ਕਾਰਵਾਈ ਵਿਚ ਗੋਲੀਆਂ ਚੱਲਾ ਦਿੱਤੀਆਂ। ਪੁਲਸ ਦੀ ਗੋਲੀ ਲੱਗਣ ਨਾਲ ਇੱਕ ਅਪਰਾਧੀ ਲੱਕੀ ਉਰਫ਼ ਗੋਵਿੰਦਾ ਜ਼ਖ਼ਮੀ ਹੋ ਗਿਆ, ਜਦਕਿ ਦੂਜਾ ਅਪਰਾਧੀ, ਜੋ ਮੌਕੇ ਤੋਂ ਭੱਜ ਰਿਹਾ ਸੀ, ਪੁਲਸ ਨੇ ਪਿੱਛਾ ਕਰਕੇ ਕਾਬੂ ਕਰ ਲਿਆ। ਸਿੰਘ ਨੇ ਦੱਸਿਆ ਕਿ ਪੁਲਸ ਨੇ ਲੁਟੇਰਿਆਂ ਕੋਲੋਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਤਿੰਨ ਮੋਬਾਇਲ ਫੋਨ, ਨਕਦੀ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਫੜੇ ਗਏ ਦੋਸ਼ੀਆਂ ਨੇ ਚੋਰੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲੀ ਹੈ।
ਇਹ ਵੀ ਪੜ੍ਹੋ - ਧਿਆਨ ਨਾਲ ਕਰੋ ਬਿਜਲੀ ਦੀ ਵਰਤੋਂ ! 300 ਤੋਂ ਵੱਧ ਯੂਨਿਟ ਹੋਣ 'ਤੇ ਨਹੀਂ ਮਿਲੇਗੀ ਸਬਸਿਡੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8