ਚੋਣਾਂ ਸ਼ੁਰੂ ਹੁੰਦਿਆਂ ਭਿੜੇ TDP-YSRCP ਕਾਂਗਰਸ ਸਮਰਥਕ

04/11/2019 2:03:00 PM

ਅਮਰਾਵਤੀ- ਆਂਧਰਾ ਪ੍ਰਦੇਸ਼ 'ਚ ਅੱਜ ਭਾਵ ਵੀਰਵਾਰ ਨੂੰ ਕਈ ਥਾਵਾਂ 'ਤੇ ਚੋਣਾਂ ਸ਼ੁਰੂ ਹੋਣ ਤੋਂ ਬਾਅਦ ਤੇਲਗੂ ਦੇਸ਼ਮ (TDP) ਅਤੇ ਵਾਈ. ਐੱਸ. ਆਰ  ਕਾਂਗਰਸ ਪਾਰਟੀ (YSRCP) ਦੇ ਵਰਕਰਾਂ ਵਿਚਾਲੇ ਕਾਫੀ ਝੜਪਾਂ ਹੋਈਆਂ। ਕਈ ਥਾਵਾਂ 'ਤੇ ਈ. ਵੀ. ਐੱਮ. 'ਚ ਤਕਨੀਕੀ ਖਰਾਬੀ ਕਾਰਨ ਚੋਣ ਪ੍ਰਕਿਰਿਆ 'ਚ ਥੋੜ੍ਹੀ ਦੇਰੀ ਵੀ ਹੋਈ। 

 

ਐਲੂਰੂ 'ਚ ਪੋਲਿੰਗ ਕੇਂਦਰ 'ਤੇ ਤੇਦੇਪਾ ਵਰਕਰਾਂ ਦੇ ਕਥਿਤ ਹਮਲੇ 'ਚ ਵਾਈ. ਐੱਸ. ਆਰ. ਸੀ. ਦੇ ਮੰਡਲ ਪਰਿਸ਼ਦ ਦਾ ਇੱਕ ਮੈਂਬਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਕਡੱਪਾ ਜ਼ਿਲੇ ਦੇ ਜਿਮਮਾਲਮਾੜੂ 'ਚ ਵਾਈ. ਐੱਸ. ਆਰ. ਸੀ ਅਤੇ ਤੇਦੇਪਾ ਵਰਕਰਾਂ ਦੇ ਪਥਰਾਅ ਕਰਨ ਨਾਲ ਪੰਨੋਤੋਟ ਪਿੰਡ 'ਚ ਸਥਿਤੀ ਕਾਫੀ ਤਣਾਅਪੂਰਨ ਹੋ ਗਈ।

PunjabKesari

ਲੋਕ ਸਭਾ ਚੋਣਾਂ ਦੇ ਲਈ ਪਹਿਲੇ ਪੜਾਅ 'ਤੇ ਚੋਣਾਂ ਸ਼ੁਰੂ ਹੋ ਚੁੱਕੀਆਂ ਹਨ। ਪਹਿਲੇ ਪੜਾਅ 'ਚ ਦੇਸ਼ ਭਰ ਦੇ 20 ਸੂਬਿਆਂ ਦੀਆਂ 91 ਸੀਟਾਂ 'ਤੇ ਹੁਣ ਵੋਟਿੰਗ ਕੀਤੀ ਜਾ ਰਹੀ ਹੈ। 


Iqbalkaur

Content Editor

Related News