ਵਿਧਾਨ ਸਭਾ ਕੰਪਲੈਕਸ 'ਚ ਹੀ ਲੜ ਪਏ ਵਿਧਾਇਕ! ਚੱਲੇ ਘਸੁੰਨ-ਮੁੱਕੇ

Thursday, Jul 17, 2025 - 08:47 PM (IST)

ਵਿਧਾਨ ਸਭਾ ਕੰਪਲੈਕਸ 'ਚ ਹੀ ਲੜ ਪਏ ਵਿਧਾਇਕ! ਚੱਲੇ ਘਸੁੰਨ-ਮੁੱਕੇ

ਨੈਸ਼ਨਲ ਡੈਸਕ- ਮਹਾਰਾਸ਼ਟਰ ਵਿਧਾਨ ਸਭਾ ਕੰਪਲੈਕਸ 'ਚ ਵੀਰਵਾਰ ਨੂੰ ਰਾਜਨੀਤਿਕ ਮਾਣ-ਮਰਿਆਦਾ ਨੂੰ ਠੇਸ ਪਹੁੰਚੀ। ਭਾਜਪਾ ਵਿਧਾਇਕ ਗੋਪੀਚੰਦ ਪਡਾਲਕਰ ਅਤੇ ਐੱਨਸੀਪੀ (ਸ਼ਰਦ ਪਵਾਰ ਧੜੇ) ਦੇ ਵਿਧਾਇਕ ਜਤਿੰਦਰ ਆਵਹਾਡ ਦੇ ਸਮਰਥਕਾਂ ਵਿਚਕਾਰ ਵਿਧਾਨ ਭਵਨ ਦੀ ਲਾਬੀ ਵਿੱਚ ਭਿਆਨਕ ਝੜਪ ਹੋਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 

ਸੂਤਰਾਂ ਅਨੁਸਾਰ ਕੱਲ੍ਹ ਵਿਧਾਨ ਭਵਨ ਦੇ ਬਾਹਰ ਦੋਵਾਂ ਵਿਧਾਇਕਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਿਚਕਾਰ ਗਾਲ੍ਹਾਂ ਅਤੇ ਬਹਿਸ ਹੋਈ, ਜੋ ਅੱਜ ਹੱਥੋਪਾਈ ਵਿੱਚ ਬਦਲ ਗਈ।

ਇਹ ਵੀ ਪੜ੍ਹੋ- ਔਰਤ ਨੇ ਮਰਨ ਤੋਂ ਪਹਿਲਾਂ ਸਰੀਰ 'ਤੇ ਲਿਖੇ ਕਾਤਲਾਂ ਦੇ ਨਾਂ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ

ਕਿਉਂ ਹੋਈ ਲੜਾਈ

ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਜਦੋਂ ਜਤਿੰਦਰ ਆਵਹਾਦ ਵਿਧਾਨ ਸਭਾ ਦੇ ਬਾਹਰ ਖੜ੍ਹੇ ਸਨ, ਤਾਂ ਗੋਪੀਚੰਦ ਪਡਲਕਰ ਨੇ ਆਪਣੀ ਕਾਰ ਦਾ ਦਰਵਾਜ਼ਾ ਇੰਨਾ ਜ਼ੋਰ ਨਾਲ ਧੱਕ ਦਿੱਤਾ ਕਿ ਇਹ ਜਤਿੰਦਰ ਆਵਹਾਦ ਦੀ ਲੱਤ 'ਤੇ ਵੱਜ ਗਿਆ। ਇਸ ਤੋਂ ਗੁੱਸੇ ਵਿੱਚ ਆਵਹਾਦ ਦੇ ਵਰਕਰ ਨਿਤਿਨ ਦੇਸ਼ਮੁਖ ਨੇ ਗੋਪੀਚੰਦ ਪਡਲਕਰ ਨੂੰ ਝਿੜਕਿਆ। ਉਸ ਸਮੇਂ ਪਡਲਕਰ ਅਤੇ ਨਿਤਿਨ ਦੇਸ਼ਮੁਖ ਵਿਚਾਲੇ ਤਿੱਖੀ ਬਹਿਸ ਵੀ ਹੋਈ। 

ਉਸ ਘਟਨਾ ਤੋਂ ਬਾਅਦ ਗੋਪੀਚੰਦ ਪਡਲਕਰ ਦੇ ਵਰਕਰ ਲਗਾਤਾਰ ਆਵਹਾਦ ਨੂੰ ਫੋਨ ਅਤੇ ਮੈਸੇਜ ਕਰਕੇ ਧਮਕੀਆਂ ਦੇ ਰਹੇ ਸਨ ਅਤੇ ਅੱਜ ਇਸਦਾ ਨਤੀਜਾ ਇਹ ਨਿਕਲਿਆ ਕਿ ਪਡਲਕਰ ਦੇ ਵਰਕਰਾਂ ਨੇ ਆਵਹਾਦ ਦੇ ਵਰਕਰ ਨਿਤਿਨ ਦੇਸ਼ਮੁਖ ਨਾਲ ਭਿੜ ਗਏ ਅਤੇ ਵਿਧਾਨ ਸਭਾ ਕੰਪਲੈਕਸ 'ਚ ਹੀ ਹੱਥੋਪਾਈ ਸ਼ੁਰੂ ਹੋ ਗਈ। 

ਇਹ ਵੀ ਪੜ੍ਹੋ- ਸਵਾਰੀਆਂ ਨਾਲ ਭਰੀ ਬੱਸ 'ਤੇ ਹੋਈ ਅਨ੍ਹੇਵਾਹ ਫਾਈਰਿੰਗ, 3 ਦੀ ਮੌਤ, 7 ਜ਼ਖ਼ਮੀ

ਇਹ ਵੀ ਪੜ੍ਹੋ- ਮੌਸਮ ਨੂੰ ਲੈ ਕੇ ਖ਼ਤਰੇ ਦੀ ਘੰਟੀ! ਪ੍ਰਸ਼ਾਸਨ ਨੇ ਜਾਰੀ ਕਰ'ਤੇ Helpline Number

ਜਦੋਂ ਵਿਵਾਦ ਹੋਰ ਵਧ ਗਿਆ ਤਾਂ ਐੱਨਸੀਪੀ (ਸਪਾ) ਦੇ ਵਿਧਾਇਕ ਰੋਹਿਤ ਪਵਾਰ ਨੇ ਸਦਨ ਵਿੱਚ ਇਹ ਮਾਮਲਾ ਉਠਾਇਆ ਅਤੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਦੀ ਮੰਗ ਕੀਤੀ। ਇਸ ਦੇ ਨਾਲ ਹੀ ਵਿਧਾਇਕ ਸਨਾ ਮਲਿਕ ਅਤੇ ਮੰਤਰੀ ਆਸ਼ੀਸ਼ ਸ਼ੇਲਾਰ ਨੇ ਵੀ ਇਸ ਘਟਨਾ 'ਤੇ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਇਸਨੂੰ ਮੰਦਭਾਗਾ ਦੱਸਿਆ।

ਇਸ ਮਾਮਲੇ ਬਾਰੇ ਜਤਿੰਦਰ ਆਵਹਾਦ ਨੇ ਸੋਸ਼ਲ ਮੀਡੀਆ (X) 'ਤੇ ਪੋਸਟ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਅਪਮਾਨਜਨਕ ਅਤੇ ਧਮਕੀ ਭਰੇ ਸੁਨੇਹੇ ਮਿਲ ਰਹੇ ਹਨ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀ ਇਸ ਘਟਨਾ 'ਤੇ ਇੱਕ ਬਿਆਨ ਜਾਰੀ ਕੀਤਾ ਹੈ।

ਮੁੱਖ ਮੰਤਰੀ ਫੜਨਵੀਸ ਨੇ ਕਿਹਾ ਕਿ ਵਿਧਾਨ ਸਭਾ ਕੰਪਲੈਕਸ ਵਿੱਚ ਅਜਿਹੀਆਂ ਘਟਨਾਵਾਂ ਅਸਵੀਕਾਰਨਯੋਗ ਹਨ ਅਤੇ ਇਹ ਸਾਡੀ ਸਾਖ ਨੂੰ ਧੱਬਾ ਲਗਾਉਂਦੀਆਂ ਹਨ। ਵਿਧਾਨ ਪ੍ਰੀਸ਼ਦ ਦੇ ਸਪੀਕਰ ਅਤੇ ਚੇਅਰਮੈਨ ਦੋਵਾਂ ਨੇ ਇਸ ਦਾ ਗੰਭੀਰ ਨੋਟਿਸ ਲਿਆ ਹੈ। ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਵਿਧਾਨ ਸਭਾ ਸਪੀਕਰ ਨੇ ਪੂਰੇ ਮਾਮਲੇ ਦੀ ਰਿਪੋਰਟ ਤਲਬ ਕੀਤੀ ਹੈ ਅਤੇ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਹੈ।

ਇਹ ਵੀ ਪੜ੍ਹੋ- ਮਸ਼ਹੂਰ ਗਾਇਕ 'ਤੇ ਜਾਨਲੇਵਾ ਹਮਲਾ! ਬਦਮਾਸ਼ਾਂ ਨੇ ਅੰਨ੍ਹੇਵਾਹ ਕੀਤੀ ਫਾਈਰਿੰਗ

 


author

Rakesh

Content Editor

Related News