ਤਾਲਾਬੰਦੀ 'ਚ ਨਹੀਂ ਲੱਗੀ ਨੌਕਰੀ ਤਾਂ ਸਿਵਲ ਇੰਜੀਨੀਅਰ ਨੇ ਖੋਲ੍ਹੀ ਆਨਲਾਈਨ ਕਬਾੜ ਦੀ ਦੁਕਾਨ

Saturday, Apr 03, 2021 - 01:38 AM (IST)

ਲਖਨਊ - ਤਾਲਾਬੰਦੀ ਵਿੱਚ ਨੌਕਰੀ ਨਹੀਂ ਮਿਲੀ ਤਾਂ ਸਿਵਲ ਇੰਜੀਨੀਅਰ ਨੌਜਵਾਨ ਨੇ ਆਪਣੇ ਘਰ ਕਬਾੜ ਦੀ ਦੁਕਾਨ ਖੋਲ੍ਹ ਲਈ। ਇਹੀ ਨਹੀਂ ਉਸ ਨੇ ਕਬਾੜ ਨੂੰ ਆਨਲਾਈਨ ਮੰਗਵਾ ਕੇ ਆਪਣੇ ਲਈ ਰੁਜ਼ਗਾਰ ਦੀ ਵਿਵਸਥਾ ਕੀਤੀ। ਹਾਲਾਂਕਿ ਸ਼ੁਰੂਆਤ ਵਿੱਚ ਸਮਾਜ ਦੇ ਲੋਕਾਂ ਨੇ ਕਾਫ਼ੀ ਬੁਰਾਈ ਕੀਤੀ, ਪਰ ਕੁੱਝ ਸਮਾਂ ਬਾਅਦ ਨੌਜਵਾਨ ਖੁਦ ਦਾ ਗੋਦਾਮ ਅਤੇ ਕਰਮਚਾਰੀ ਰੱਖ ਕੇ ਕੰਮ ਕਰਣ ਲੱਗਾ। ਅੱਜ ਸਾਰੇ ਲੋਕ ਉਸਦੇ ਕੰਮ ਤੋਂ ਖੁਸ਼ ਹਨ।

ਮੜਿਆਵਾਂ ਥਾਣਾ ਖੇਤਰ ਵਿੱਚ ਰਹਿਣ ਵਾਲੇ ਓਮ ਪ੍ਰਕਾਸ਼, ਜਿਨ੍ਹਾਂ ਨੇ ਗਵਰਨਮੈਂਟ ਪਾਲੀਟੈਕਨਿਕ ਕਾਲਜ ਤੋਂ ਸਿਵਲ ਇੰਜੀਨਿਅਰਿੰਗ ਦੀ ਪੜ੍ਹਾਈ ਕੀਤੀ ਹੈ। ਤਾਲਾਬੰਦੀ ਵਿੱਚ ਪੜਾਈ ਪੂਰੀ ਕਰਣ ਤੋਂ ਬਾਅਦ ਨੌਕਰੀ ਲਈ ਕੋਈ ਵੀ ਆਪਸ਼ਨ ਨਹੀਂ ਦਿਖਿਆ ਤਾਂ ਓਮ ਪ੍ਰਕਾਸ਼ ਲਖਨਊ ਵਾਪਸ ਘਰ ਵਿੱਚ ਆਨਲਾਈਨ kabadi.com ਖੋਲ੍ਹ ਲਿਆ। ਓਮ ਪ੍ਰਕਾਸ਼ ਦਾ ਮਕਸਦ ਸੀ ਕਿ ਕਬਾੜ ਦੇ ਸਾਮਾਨ ਨੂੰ ਆਨਲਾਈਨ ਲੈ ਕੇ ਲੋਕਾਂ ਤੱਕ ਉਚਿਤ ਰੁਪਏ ਅਤੇ ਠੀਕ ਸਾਮਾਨ ਲਿਆ ਜਾ ਸਕੇ।

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News