ਸਿੰਧੀਆ ਬੋਲੇ- PM ਮੋਦੀ ਦਾ ਸੁਫ਼ਨਾ ਹਵਾਈ ਚੱਪਲ ਪਹਿਨਣ ਵਾਲਾ ਵੀ ਜਹਾਜ਼ ਦੀ ਯਾਤਰਾ ਕਰੇ

03/31/2022 3:50:38 PM

ਨਵੀਂ ਦਿੱਲੀ- ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਵੀਰਵਾਰ ਨੂੰ ਲੋਕ ਸਭਾ ਨੂੰ ਦੱਸਿਆ ਕਿ 27 ਮਾਰਚ ਤੋਂ ਭਾਰਤ ਤੋਂ ਵਿਦੇਸ਼ੀ ਏਅਰਲਾਈਨਾਂ ਵਲੋਂ ਹਰ ਹਫ਼ਤੇ 1783 ਉਡਾਣਾਂ ਦਾ ਸੰਚਾਲਨ ਕੀਤਾ ਜਾਵੇਗਾ। ਘਰੇਲੂ ਏਅਰਲਾਈਨਜ਼ ਹਰ ਹਫ਼ਤੇ 1465 ਉਡਾਣਾਂ ਚਲਾ ਰਹੀਆਂ ਹਨ। ਜੋਤੀਰਾਦਿੱਤਿਆ ਸਿੰਧੀਆ ਨੇ ਲੋਕ ਸਭਾ 'ਚ ਕੁਝ ਮੈਂਬਰਾਂ ਦੇ ਪੂਰਕ ਸਵਾਲਾਂ ਦੇ ਜਵਾਬ 'ਚ ਇਹ ਜਾਣਕਾਰੀ ਦਿੱਤੀ। 

ਸਿੰਧੀਆ ਨੇ ਕਿਹਾ, ''ਭਾਰਤ ਵਿਚ ਸ਼ਹਿਰੀ ਹਵਾਬਾਜ਼ੀ ਖੇਤਰ ਲਈ ਇਹ ਇਤਿਹਾਸਕ ਸਮਾਂ ਹੈ। ਸਿੰਧੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਫ਼ਨਾ ਹੈ ਕਿ ਆਮ ਆਦਮੀ, ਹਵਾਈ ਚੱਪਲ ਪਹਿਨਣ ਵਾਲਾ ਵਿਅਕਤੀ ਹਵਾਈ ਯਾਤਰਾ ਕਰੇ ਅਤੇ ਉਡਾਨ ਯੋਜਨਾ ਇਸ ਦਿਸ਼ਾ ’ਚ ਇਕ ਮਹੱਤਵਪੂਰਨ ਪਹਿਲ ਹੈ।’’ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਇਸ ਸਾਲ ਦੋ ਨਵੀਆਂ ਏਅਰਲਾਈਨਾਂ ਸ਼ੁਰੂ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਜੈੱਟ ਏਅਰਵੇਜ਼ ਅਤੇ ਆਕਾਸ਼ ਏਅਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ 27 ਮਾਰਚ ਨੂੰ ਸਾਰੇ ਅੰਤਰਰਾਸ਼ਟਰੀ ਖੇਤਰ ਉਡਾਣਾਂ ਲਈ ਖੋਲ੍ਹ ਦਿੱਤੇ ਗਏ ਹਨ। 
 


Tanu

Content Editor

Related News