ਨਾਗਰਿਕਤਾ ਕਾਨੂੰਨ ਪੁੱਡੂਚੇਰੀ ’ਚ ਲਾਗੂ ਨਹੀਂ ਹੋਵੇਗਾ : ਨਾਰਾਇਣਸਾਮੀ
Friday, Dec 27, 2019 - 01:09 AM (IST)

ਨਵੀਂ ਦਿੱਲੀ – ਪੁੱਡੂਚੇਰੀ ਦੇ ਮੁੱਖ ਮੰਤਰੀ ਵੀ. ਨਾਰਾਇਣਸਾਮੀ ਨੇ ਵੀਰਵਾਰ ਕਿਹਾ ਕਿ ਨਾਗਰਿਕਤਾ (ਸੋਧ) ਕਾਨੂੰਨ ਪੁੱਡੂਚੇਰੀ ਵਿਚ ਲਾਗੂ ਨਹੀਂ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਮੁਸਲਮਾਨਾਂ ਨੂੰ ਬੇਧਿਆਨ ਕਰਦਾ ਹੈ। ਉਹ ਇਸ ਨਵੇਂ ਕਾਨੂੰਨ ਅਤੇ ਨਾਲ ਹੀ ਐੱਨ. ਆਰ. ਸੀ. ਨੂੰ ਪੁੱਡੂਚੇਰੀ ਵਿਚ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਕਰਨਗੇ। ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸੀ. ਏ. ਏ. ਅਤੇ ਐੱਨ. ਆਰ. ਸੀ. ਬੁਰੇ ਇਰਾਦਿਆਂ ਵਾਲਾ ਹੈ ਅਤੇ ਭਾਜਪਾ ਵਲੋਂ ਹਿੰਦੂਤਵ ਦੇ ਿਨਸ਼ਾਨੇ ਨੂੰ ਹਾਸਲ ਕਰਨ ਲਈ ਲਿਆਂਦਾ ਗਿਆ ਹੈ। ਕਾਂਗਰਸ ਦੇ ਰਾਜ ਵਾਲੇ ਸੂਬਿਆਂ ਨੇ ਫੈਸਲਾ ਕੀਤਾ ਹੈ ਕਿ ਉਹ ਇਸ ਕਾਨੂੰਨ ਨੂੰ ਲਾਗੂ ਨਹੀਂ ਕਰਨਗੇ।