ਨਾਗਰਿਕਤਾ ਕਾਨੂੰਨ ਨਾਲ ਪੀੜਤ ਮਾਸੂਮ ਨੂੰ ਖੁਸ਼ੀ ਦੇਵੇ ਸਰਕਾਰ : ਪ੍ਰਿਯੰਕਾ ਗਾਂਧੀ

Wednesday, Jan 01, 2020 - 06:16 PM (IST)

ਨਾਗਰਿਕਤਾ ਕਾਨੂੰਨ ਨਾਲ ਪੀੜਤ ਮਾਸੂਮ ਨੂੰ ਖੁਸ਼ੀ ਦੇਵੇ ਸਰਕਾਰ : ਪ੍ਰਿਯੰਕਾ ਗਾਂਧੀ

ਨਵੀਂ ਦਿੱਲੀ— ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ 'ਤੇ ਨਾਗਰਿਕਤਾ ਕਾਨੂੰਨ ਵਿਰੁੱਧ ਪ੍ਰਦਰਸ਼ਨ ਦੇ ਸਮੇਂ ਲੋਕਾਂ ਨਾਲ ਅਣਮਨੁੱਖੀ ਵਤੀਰਾ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਬੁੱਧਵਾਰ ਨੂੰ ਕਿਹਾ ਕਿ ਪ੍ਰਦਰਸ਼ਨ ਦੌਰਾਨ ਹੋਈ ਗ੍ਰਿਫਤਾਰੀ ਨਾਲ ਪੀੜਤਾ ਡੇਢ ਸਾਲ ਦੀ ਇਕ ਮਾਸੂਮ ਦੀ ਖੁਸ਼ੀ ਲਈ ਜੇਲ 'ਚ ਬੰਦ ਉਸ ਦੇ ਮਾਤਾ-ਪਿਤਾ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ।

PunjabKesariਸਰਕਾਰ ਨੂੰ ਮਾਸੂਮ 'ਤੇ ਰਹਿਮ ਕਰਨਾ ਚਾਹੀਦਾ
ਪ੍ਰਿਯੰਕਾ ਨੇ ਇਕ ਖਬਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਵਾਰਾਣਸੀ ਦੀ ਡੇਢ ਸਾਲ ਦੀ ਮਾਸੂਮ ਚੰਪਕ ਦੀ ਮਾਂ ਅਤੇ ਵਾਤਾਵਰਣ ਵਰਕਰ ਏਕਤਾ ਸ਼ੇਖਰ ਅਤੇ ਰਵੀ ਸ਼ੇਖਰ ਨੂੰ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸ਼ਾਂਤੀਪੂਰਨ ਪ੍ਰਦਰਸ਼ਨ ਦੌਰਾਨ ਗ੍ਰਿਫਤਾਰ ਕਰ ਕੇ 19 ਦਸੰਬਰ ਨੂੰ ਜੇਲ ਭੇਜ ਦਿੱਤਾ ਗਿਆ ਸੀ। ਚੰਪਕ ਉਦੋਂ ਤੋਂ ਬਹੁਤ ਪਰੇਸ਼ਾਨ ਹੈ ਅਤੇ ਉਸ ਦੀ ਸਿਹਤ ਵੀ ਠੀਕ ਨਹੀਂ ਹੈ, ਇਸ ਲਈ ਸਰਕਾਰ ਨੂੰ ਉਸ 'ਤੇ ਰਹਿਮ ਕਰਨਾ ਚਾਹੀਦਾ। 

PunjabKesariਭਾਜਪਾ ਨੇ ਬੱਚੇ ਨੂੰ ਮਾਂ-ਬਾਪ ਤੋਂ ਜੁਦਾ ਕਰ ਦਿੱਤਾ
ਪ੍ਰਿਯੰਕਾ ਨੇ ਟਵੀਟ ਕੀਤਾ,''ਭਾਜਪਾ ਸਰਕਾਰ ਨੇ ਨਾਗਰਿਕ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਅਜਿਹਾ ਅਣਮਨੁੱਖਤਾ ਦਿਖਾਈ ਹੈ ਕਿ ਇਕ ਛੋਟੇ ਜਿਹੇ ਬੱਚੇ ਨੂੰ ਮਾਂ-ਬਾਪ ਤੋਂ ਜੁਦਾ ਕਰ ਦਿੱਤਾ ਹੈ। ਚੰਪਕ ਦੀ ਸਿਹਤ ਖਰਾਬ ਹੋ ਗਈ ਹੈ ਪਰ ਭਾਜਪਾ ਸਰਕਾਰ ਦੀ ਖਰਾਬ ਨੀਅਤ 'ਤੇ ਕੋਈ ਅਸਰ ਨਹੀਂ ਪਿਆ ਹੈ। ਚੰਪਕ ਦੇ ਮਾਤਾ-ਪਿਤਾ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਕਰ ਕੇ ਜੇਲ 'ਚ ਹਨ।'' ਉਨ੍ਹਾਂ ਨੇ ਕਿਹਾ ਕਿ ਗ੍ਰਿਫਤਾਰ ਜੋੜਾ ਨਿਰਦੋਸ਼ ਹੈ ਅਤੇ ਸਰਕਾਰ ਨੂੰ ਇਸ ਬੱਚੀ ਦੀ ਖੁਸ਼ੀ ਲਈ ਉਨ੍ਹਾਂ ਨੂੰ ਜੇਲ ਤੋਂ ਛੱਡ ਦਿੱਤਾ ਜਾਣਾ ਚਾਹੀਦਾ। ਉਨ੍ਹਾਂ ਨੇ ਕਿਹਾ,''ਇਸ ਸਰਕਾਰ ਦਾ ਨੈਤਿਕ ਕਰਤੱਵ ਹੈ ਕਿ ਉਹ ਇਸ ਬੱਚੇ ਦੀ ਬੇਗੁਨਾਹ ਮਾਂ ਨੂੰ ਘਰ ਜਾਣ ਦੇਣ।''


author

DIsha

Content Editor

Related News